ਬਠਿੰਡਾ ''ਚ ''ਟ੍ਰੈਫਿਕ'' ਖਤਮ ਕਰਨ ਲਈ ਬਣੀ ਮਾਰਸ਼ਲ ਟੀਮ

Saturday, Jul 22, 2017 - 10:29 AM (IST)

ਬਠਿੰਡਾ ''ਚ ''ਟ੍ਰੈਫਿਕ'' ਖਤਮ ਕਰਨ ਲਈ ਬਣੀ ਮਾਰਸ਼ਲ ਟੀਮ

ਬਠਿੰਡਾ : ਸ਼ਹਿਰ 'ਚ ਟ੍ਰੈਫਿਕ ਸਮੱਸਿਆ ਨੂੰ ਦੂਰ ਕਰਨ ਲਈ ਬਠਿੰਡਾ ਟ੍ਰੈਫਿਕ ਪੁਲਸ ਨੇ ਮਾਰਸ਼ਲ ਟੀਮ ਦਾ ਗਠਨ ਕੀਤਾ ਹੈ। ਇਸ ਟੀਮ 'ਚ 20 ਸ਼ਹਿਰਵਾਸੀ ਹੋਣਗੇ, ਜੋ ਨਿਰਸੁਆਰਥ ਆਪਣੀ ਸੇਵਾ ਨਿਭਾਉਣਗੇ। ਮਾਰਸ਼ਲ ਟੀਮ ਲੋਕਾਂ ਨੂੰ ਜਿੱਥੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰੇਗੀ, ਉੱਥੇ ਹੀ ਟ੍ਰੈਫਿਕ ਸਬੰਧੀ ਲੋਕਾਂ ਦੀ ਮਦਦ ਵੀ ਕਰੇਗੀ, ਜਿਸ ਕਾਰਨ ਬਠਿੰਡਾ ਟ੍ਰੈਫਿਕ ਪੁਲਸ ਅਧਿਕਾਰੀਆਂ ਅਤੇ ਮਾਰਸ਼ਲ ਟੀਮ ਦੀ ਬੀਤੀ ਸ਼ਾਮ ਇਕ ਮੀਟਿੰਗ ਹੋਈ, ਜਿਸ ਦੌਰਾਨ ਟ੍ਰੈਫਿਕ ਪੁਲਸ ਵਲੋਂ ਮਾਰਸ਼ਲ ਟੀਮ ਕੋਲੋਂ ਸੁਝਾਅ ਲਏ ਗਏ ਕਿ ਕਿਵੇਂ ਸ਼ਹਿਰ 'ਚ ਟ੍ਰੈਫਿਕ ਦੀ ਸਮੱਸਿਆ ਨੂੰ ਬਿਲਕੁਲ ਖਤਮ ਕੀਤਾ ਜਾਵੇ। ਪੁਲਸ ਅਧਿਕਾਰੀ ਨੇ ਵੀ ਦੱਸਿਆ ਕਿ ਮਾਰਸ਼ਲ ਟੀਮ ਦਾ ਗਠਨ ਹੋਣ 'ਤੇ ਟ੍ਰੈਫਿਕ ਸਮੱਸਿਆ ਦੂਰ ਕਰਨ 'ਚ ਪੁਲਸ ਅਤੇ ਲੋਕਾਂ ਨੂੰ ਫਾਇਦਾ ਮਿਲੇਗਾ।


Related News