ਟ੍ਰੈਫਿਕ ਪੁਲਸ ਨੇ ਹਟਵਾਏ ਨਾਜਾਇਜ਼ ਕਬਜ਼ੇ

Saturday, Feb 24, 2018 - 12:24 AM (IST)

ਟ੍ਰੈਫਿਕ ਪੁਲਸ ਨੇ ਹਟਵਾਏ ਨਾਜਾਇਜ਼ ਕਬਜ਼ੇ

ਬਟਾਲਾ, (ਬੇਰੀ)- ਅੱਜ ਬਟਾਲਾ ਟ੍ਰੈਫਿਕ ਪੁਲਸ ਵਿਭਾਗ ਵੱਲੋਂ ਨਗਰ ਕੌਂਸਲ ਬਟਾਲਾ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ।
ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਚਾਰਜ ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਏ. ਐੱਸ. ਆਈ. ਪ੍ਰਗਟ ਸਿੰਘ, ਏ. ਐੱਸ. ਆਈ. ਕੁਲਬੀਰ ਸਿੰਘ ਤੇ ਟ੍ਰੈਫਿਕ ਮੁਨਸ਼ੀ ਹਰਜੀਤ ਸਿੰਘ ਨੂੰ ਨਾਲ ਲੈ ਕੇ ਨਗਰ ਕੌਂਸਲ ਬਟਾਲਾ ਦੇ ਸੁਪਰਡੈਂਟ ਨਿਰਮਲ ਸਿੰਘ, ਕਲਰਕ ਰਾਜਾ ਜੰਬਾ ਤੇ ਜੂਨੀਅਰ ਕਲਰਕ ਜਗਤਾਰ ਸਿੰਘ ਦੇ ਸਹਿਯੋਗ ਨਾਲ ਨਾਜਾਇਜ਼ ਕਬਜ਼ੇ ਹਟਾਏ। ਇਹ ਨਾਜਾਇਜ਼ ਕਬਜ਼ੇ ਦੁਕਾਨਦਾਰਾਂ ਵੱਲੋਂ ਕਾਹਨੂੰਵਾਨ ਰੋਡ, ਗੁਰਦਾਸਪੁਰ ਰੋਡ, ਬੱਸ ਸਟੈਂਡ ਤੇ ਸਿਟੀ ਰੋਡ 'ਤੇ ਕੀਤੇ ਗਏ ਸਨ, ਜਿਨ੍ਹਾਂ ਨੂੰ ਹਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਗਈ ਤੇ ਬਾਹਰ ਪਿਆ ਸਾਮਾਨ ਨਗਰ ਕੌਂਸਲ ਕਰਮਚਾਰੀ ਜ਼ਬਤ ਕਰ ਕੇ ਨਗਰ ਕੌਂਸਲ ਦੀ ਟਰਾਲੀ 'ਚ ਪਾ ਕੇ ਨਾਲ ਲੈ ਗਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ 'ਚ ਟ੍ਰੈਫਿਕ ਪੁਲਸ ਦਾ ਸਾਥ ਦਿੱਤਾ ਜਾਵੇ। 


Related News