ਟ੍ਰੈਫਿਕ ਪੁਲਸ ਨੇ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲ ਚਾਲਕਾਂ ਨੂੰ ਪਾਈਆਂ ਭਾਜੜਾਂ

Tuesday, Aug 22, 2017 - 01:22 AM (IST)

ਟ੍ਰੈਫਿਕ ਪੁਲਸ ਨੇ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲ ਚਾਲਕਾਂ ਨੂੰ ਪਾਈਆਂ ਭਾਜੜਾਂ

ਧਾਰੀਵਾਲ,   (ਖੋਸਲਾ, ਬਲਬੀਰ)-  ਟ੍ਰੈਫਿਕ ਪੁਲਸ ਧਾਰੀਵਾਲ ਨੇ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲਾਂ ਦੇ ਮੌਕੇ 'ਤੇ ਸਾਇਲੈਂਸਰ ਉਤਰਵਾਏ ਅਤੇ ਅਧੂਰੇ ਕਾਗਜ਼ਾਂ ਵਾਲੇ ਵਾਹਨਾਂ ਦੇ ਚਲਾਨ ਕੱਟੇ। ਟ੍ਰੈਫਿਕ ਪੁਲਸ ਦੇ ਇੰਚਾਰਜ ਅਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਨਾਕੇ ਲਾ ਕੇ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲ ਚਾਲਕਾਂ ਨੂੰ ਕਾਬੂ ਕਰ ਕੇ ਮੌਕੇ 'ਤੇ ਹੀ ਸਾਇਲੈਂਸਰ ਉਤਰਵਾਏ, ਜਦਕਿ ਜਿਹੜੇ ਵਾਹਨਾਂ ਦੇ ਕਾਗਜ਼ ਅਧੂਰੇ ਸਨ, ਉਨ੍ਹਾਂ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਵਾਹਨ ਚਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। 


Related News