ਹਾਈਟੈੱਕ ਹੋਈ ਟ੍ਰੈਫਿਕ ਪੁਲਸ, ਨਾਕੇ ’ਤੇ ਹੀ ਪਤਾ ਲੱਗੇਗੀ ਵਾਹਨਾਂ ਦੀ ਹਿਸਟਰੀ, ਕੱਟੇ ਜਾਣਗੇ ਸਪਾਟ ਚਲਾਨ

Wednesday, Aug 02, 2023 - 07:04 PM (IST)

ਜਲੰਧਰ (ਵਰੁਣ)- ਜਲੰਧਰ ਕਮਿਸ਼ਨਰੇਟ ਦੀ ਟ੍ਰੈਫਿਕ ਪੁਲਸ ਹੁਣ ਹੋਰ ਹਾਈਟੈੱਕ ਹੋ ਗਈ ਹੈ। ਟ੍ਰੈਫਿਕ ਪੁਲਸ ਨੂੰ 30 ਈ-ਚਲਾਨ ਮਸ਼ੀਨਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੇ ਅਪਡੇਟ ਕੀਤੇ ਅੰਕੜਿਆਂ ਨਾਲ ਮੌਕੇ ’ਤੇ ਹੀ ਪਤਾ ਲੱਗ ਜਾਵੇਗਾ ਕਿ ਵਾਹਨਾਂ ਦੇ ਪਹਿਲਾਂ ਕਿੰਨੇ ਅਤੇ ਕਿਹੜੇ ਚਲਾਨ ਕੀਤੇ ਗਏ ਹਨ। ਇਸ ਮੁਤਾਬਕ ਟ੍ਰੈਫਿਕ ਪੁਲਸ ਵਾਹਨ ਚਾਲਕ ਨੂੰ ਜੁਰਮਾਨਾ ਕਰੇਗੀ। ਫਿਲਹਾਲ ਮਸ਼ੀਨਾਂ ਮੁਲਾਜ਼ਮਾਂ ਨੂੰ ਨਹੀਂ ਸੌਂਪੀਆਂ ਜਾਣਗੀਆਂ, ਕਿਉਂਕਿ ਟ੍ਰੈਫਿਕ ਕਰਮਚਾਰੀਆਂ ਨੂੰ ਈ-ਚਲਾਨ ਮਸ਼ੀਨਾਂ ਨੂੰ ਚਲਾਉਣ ਲਈ 2 ਹਫ਼ਤਿਆਂ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਟ੍ਰੇਨਿੰਗ ਤੋਂ ਬਾਅਦ ਹੀ ਟ੍ਰੈਫਿਕ ਪੁਲਸ ਉਨ੍ਹਾਂ ਮੁਲਾਜ਼ਮਾਂ ਨੂੰ ਮਸ਼ੀਨਾਂ ਸੌਂਪੇਗੀ, ਜੋ ਟ੍ਰੇਨਿੰਗ ’ਚ ਸ਼ਾਮਲ ਹੋਏ ਹਨ। ਏ. ਡੀ. ਸੀ. ਪੀ. ਟ੍ਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਪਹਿਲਾਂ ਇਹ ਪਤਾ ਨਹੀਂ ਚੱਲਦਾ ਸੀ ਕਿ ਕਿਹੜੇ-ਕਿਹੜੇ ਵਾਹਨਾਂ ਦੇ ਚਲਾਨ ਕੱਟੇ ਗਏ ਹਨ ਪਰ ਹੁਣ ਮੌਕੇ ’ਤੇ ਹੀ ਮਸ਼ੀਨ ’ਚ ਵਾਹਨ ਦਾ ਨੰਬਰ ਦਰਜ ਕਰਕੇ ਵਾਹਨ ਦੀ ਸਾਰੀ ਹਿਸਟਰੀ ਨਿਕਲ ਜਾਵੇਗੀ।

ਇਹ ਵੀ ਪੜ੍ਹੋ- ਫਗਵਾੜਾ 'ਚ ਰੂਹ ਕੰਬਾਊ ਘਟਨਾ, ਪਿਤਾ ਨੇ ਪਰਿਵਾਰ ਦੇ 5 ਮੈਂਬਰਾਂ ਨੂੰ ਦਿੱਤਾ ਜ਼ਹਿਰ

ਵਾਹਨ ਦਾ ਜੇਕਰ ਪਹਿਲਾ ਚਲਾਨ ਹੈ ਤਾਂ ਉਸ ਨੂੰ ਸਾਧਾਰਨ ਜੁਰਮਾਨਾ ਭਰਨਾ ਪਵੇਗਾ ਪਰ ਜੇਕਰ ਕਿਸੇ ਵਾਹਨ ਦਾ ਦੂਜਾ ਚਲਾਨ ਹੈ ਤਾਂ ਟ੍ਰੈਫਿਕ ਪੁਲਸ ਨੂੰ ਮਸ਼ੀਨ ਰਾਹੀਂ ਪਤਾ ਲੱਗ ਜਾਵੇਗਾ, ਜਿਸ ਤੋਂ ਬਾਅਦ ਪੁਲਸ ਦੂਜੇ ਚਲਾਨ ’ਤੇ ਹੀ ਜੁਰਮਾਨਾ ਕਰੇਗੀ। ਏ. ਡੀ. ਸੀ. ਪੀ. ਚਾਹਲ ਨੇ ਦੱਸਿਆ ਕਿ ਇਹ ਮਸ਼ੀਨ ਬਹੁਤ ਹੀ ਹਾਈਟੈੱਕ ਹੈ, ਜਿਸ ’ਚ ਸਾਰੇ ਡਾਟਾ ਦੇ ਨਾਲ-ਨਾਲ ਸਾਰੀ ਜਾਣਕਾਰੀ ਮੌਕੇ ’ਤੇ ਹੀ ਉਪਲੱਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਨਾਲ ਸਪਾਟ ਚਲਾਨ ਵੀ ਕੀਤਾ ਜਾ ਸਕਦਾ ਹੈ।

PunjabKesari
ਟ੍ਰੈਫਿਕ ਚਲਾਨ ਹੋਣ ਤੋਂ ਬਾਅਦ ਜਾਰੀ ਹਨ ਇਹ ਜੁਰਮਾਨੇ
* ਵੈਲਿਡ ਡਰਾਈਵਿੰਗ ਲਾਇਸੈਂਸ ਤੋਂ ਬਿਨਾਂ ਗੱਡੀ ਚਲਾਉਣ ’ਤੇ 5 ਹਜ਼ਾਰ ਰੁਪਏ ਜੁਰਮਾਨਾ
* ਡਰਾਈਵਿੰਗ ਲਾਇਸੈਂਸ ਨਾ ਦਿਖਾਉਣ ’ਤੇ ਪਹਿਲੀ ਵਾਰ 500 ਰੁਪਏ ਤੇ ਦੂਜੀ ਵਾਰ 1000 ਰੁਪਏ ਜੁਰਮਾਨਾ
* ਬਿਨਾਂ ਆਰਸੀ ਵਾਲੇ ਦੋ ਪਹੀਆ ਵਾਹਨਾਂ ਲਈ 3000 ਰੁਪਏ ਤੇ ਦੂਜੀ ਵਾਰ 5000 ਰੁਪਏ ਜੁਰਮਾਨਾ।
* ਵੈਲਿਡ ਆਰ. ਸੀ. ਤੋਂ ਬਿਨਾਂ ਚਾਰ ਪਹੀਆ ਤੇ ਹੋਰ ਵਾਹਨਾਂ ਦਾ ਪਹਿਲੀ ਵਾਰ 5000 ਤੇ ਦੂਸਰੀ ਵਾਰ 10 ਹਜ਼ਾਰ ਰੁਪਏ ਜੁਰਮਾਨਾ
*ਵੈਲਿਡ ਥਰਡ ਪਾਰਟੀ ਇੰਸ਼ੋਰੈਂਸ ਤੋਂ ਬਿਨਾਂ ਗੱਡੀ ਚਲਾਉਣ ਲਈ 2,000 ਰੁਪਏ ਤੇ ਦੂਜੀ ਵਾਰ 4,000 ਰੁਪਏ।
* ਸ਼ਰਾਬ ਪੀ ਕੇ ਗੱਡੀ ਚਲਾਉਣ ’ਤੇ ਸਾਰੇ ਵਾਹਨਾਂ ਲਈ 10,000 ਰੁਪਏ ਦਾ ਜੁਰਮਾਨਾ ਜਾਂ 6 ਮਹੀਨੇ ਦੀ ਕੈਦ।
* ਓਵਰ ਸਪੀਡ ਚਲਾਉਣ ’ਤੇ ਦੋ ਪਹੀਆ ਵਾਹਨਾਂ ਲਈ 1000 ਤੇ ਦੂਜੀ ਵਾਰ 1500 ਰੁਪਏ।
* ਓਵਰ ਸਪੀਡ ਚਲਾਉਣ ’ਤੇ ਚਾਰ ਪਹੀਆ ਵਾਹਨਾਂ ਤੇ ਹੋਰ ਵਾਹਨਾਂ ਨੂੰ ਪਹਿਲੀ ਵਾਰ 2000 ਰੁਪਏ ਤੇ ਦੂਜੀ ਵਾਰ 4000 ਰੁਪਏ।
* ਬਿਨਾਂ ਸੀਟ ਬੈਲਟ ਤੋਂ ਫੜੇ ਜਾਣ ’ਤੇ ਪਹਿਲੀ ਵਾਰ 1000 ਰੁਪਏ ਦਾ ਜੁਰਮਾਨਾ।
* ਬਿਨਾਂ ਹੈਲਮੇਟ ਦੇ 1000 ਰੁਪਏ ਜੁਰਮਾਨਾ
* ਟ੍ਰਿਪਲ ਰਾਈਡਿੰਗ ਲਈ 1000 ਰੁਪਏ ਜੁਰਮਾਨਾ।
* ਹਵਾ ਪ੍ਰਦੂਸ਼ਣ ਦੀ ਉਲੰਘਣਾ ਕਰਨ ’ਤੇ ਸਾਰੇ ਵਾਹਨਾਂ ਨੂੰ 2000 ਰੁਪਏ ਤੇ ਦੂਜੀ ਵਾਰ 5000 ਰੁਪਏ ਜੁਰਮਾਨਾ।
* ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਨ ’ਤੇ 2000 ਰੁਪਏ ਤੇ ਜੇਕਰ ਇਹ ਨਿਯਮ 3 ਸਾਲਾਂ ’ਚ ਦੁਬਾਰਾ ਤੋੜਿਆ ਤਾਂ 10,000 ਰੁਪਏ ਦਾ ਜੁਰਮਾਨਾ।
* ਪੁਲਸ ਅਧਿਕਾਰੀ ਦੇ ਸੰਕੇਤ ਦੀ ਪਾਲਣਾ ਨਾ ਕਰਨ ’ਤੇ ਪਹਿਲੀ ਵਾਰ 500 ਤੇ ਦੂਜੀ ਵਾਰ ਇਕ ਹਜ਼ਾਰ ਰੁਪਏ।
* ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ’ਤੇ ਪਹਿਲੀ ਵਾਰ 2000 ਰੁਪਏ ਤੇ ਦੂਜੀ ਵਾਰ 5000 ਰੁਪਏ ਜੁਰਮਾਨਾ।
* ਬਿਨਾਂ ਨੰਬਰ ਪਲੇਟ ਤੋਂ ਦੋ ਪਹੀਆ ਵਾਹਨ ਚਲਾਉਣ ’ਤੇ 3000 ਤੇ ਦੂਜੀ ਵਾਰ 5000 ਰੁਪਏ ਜੁਰਮਾਨਾ।
* ਚਾਰ ਪਹੀਆ ਵਾਹਨਾਂ ’ਤੇ ਨੰਬਰ ਪਲੇਟ ਨਾ ਲਾਉਣ ’ਤੇ ਪਹਿਲੀ ਵਾਰ 5000 ਤੇ ਦੂਜੀ ਵਾਰ 10 ਹਜ਼ਾਰ ਰੁਪਏ ਦਾ ਜੁਰਮਾਨਾ।
* ਬਿਨਾਂ ਹਾਈ ਸਕਿਓਰਿਟੀ ਨੰਬਰ ਤੋਂ ਵਾਹਨ ਪਾਏ ਜਾਣ ’ਤੇ ਪਹਿਲੀ ਵਾਰ 2,000 ਤੇ ਦੂਜੀ ਵਾਰ 3,000 ਰੁਪਏ ਦਾ ਜੁਰਮਾਨਾ।

ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਇਸ ਮਸ਼ਹੂਰ ਸ਼ੋਅਰੂਮ 'ਚ ਸੁਰੱਖਿਆ ਗਾਰਡਾਂ ਨੂੰ ਬੰਦੀ ਬਣਾ ਕੀਤੀ ਲੱਖਾਂ ਦੀ ਲੁੱਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News