ਨੋ-ਐਂਟਰੀ ''ਚ ਦਾਖਲ ਹੋਏ ਟਰੱਕ ਦਾ ਟ੍ਰੈਫਿਕ ਪੁਲਸ ਨੇ ਕੱਟਿਆ ਚਲਾਨ

Saturday, Aug 12, 2017 - 12:03 AM (IST)

ਨੋ-ਐਂਟਰੀ ''ਚ ਦਾਖਲ ਹੋਏ ਟਰੱਕ ਦਾ ਟ੍ਰੈਫਿਕ ਪੁਲਸ ਨੇ ਕੱਟਿਆ ਚਲਾਨ

ਬਟਾਲਾ,   (ਬੇਰੀ)-  ਅੱਜ ਸਵੇਰੇ ਨੋ-ਐਂਟਰੀ 'ਚ ਦਾਖਲ ਹੋਏ ਟਰੱਕ ਦਾ ਟ੍ਰੈਫਿਕ ਪੁਲਸ ਵੱਲੋਂ ਚਲਾਨ ਕੱਟਣ ਦੀ ਖਬਰ ਹੈ। ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਗਾਂਧੀ ਚੌਕ 'ਚ ਇਕ ਟਰੱਕ ਦਾ ਡਰਾਈਵਰ ਆਪਣੇ ਟਰੱਕ ਨੂੰ ਨੋ-ਐਂਟਰੀ 'ਚ ਖੜ੍ਹਾ ਕਰ ਕੇ ਮਾਲ ਉਤਾਰ ਰਿਹਾ ਸੀ, ਜਿਸ ਦਾ ਟ੍ਰੈਫਿਕ ਪੁਲਸ ਦੇ ਏ. ਐੱਸ.ਆਈ ਕੁਲਬੀਰ ਸਿੰਘ ਖਹਿਰਾ ਤੇ ਹੌਲਦਾਰ ਸੁਖਦੇਵ ਸਿੰਘ ਨੇ ਚਲਾਨ ਕੱਟ ਕੇ ਟਰੱਕ ਡਰਾਈਵਰ ਨੂੰ ਸੌਂਪ ਦਿੱਤਾ। ਇਸ ਦੌਰਾਨ ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ।


Related News