PCR ਕਵਾਇਡ ਕਮਿਸ਼ਨਰੇਟ ਪੁਲਸ ਵੱਲੋਂ ਦੇਰ ਰਾਤ ਜਲੰਧਰ 'ਚ ਕੱਢਿਆ ਗਿਆ ਫਲੈਗ ਮਾਰਚ
Thursday, Sep 09, 2021 - 02:21 AM (IST)
 
            
            ਜਲੰਧਰ(ਕਸ਼ਿਸ਼)- ਜ਼ਿਲ੍ਹੇ ਦੀ ਪੀ. ਸੀ. ਆਰ. ਕਵਾਇਡ ਕਮਿਸ਼ਨਰੇਟ ਪੁਲਸ ਵੱਲੋਂ ਬੁੱਧਵਾਰ ਦੇਰ ਰਾਤ ਫਲੈਗ ਮਾਰਚ ਕੱਢਿਆ ਗਿਆ। ਜਿਸ 'ਚ ਟ੍ਰੈਫਿਕ ਪੁਲਸ ਦੀਆਂ ਕਈ ਗੱਡੀਆਂ ਸ਼ਹਿਰ ਦੀਆਂ ਸੜਕਾਂ 'ਤੇ ਅਮਨ ਸਾਂਤੀ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਫਲੈਗ ਮਾਰਚ ਕੱਢਦੀਆਂ ਨਜ਼ਰ ਆਈਆਂ।

ਇਸ ਸਬੰਧੀ ਜਦੋਂ ਜੋਨ ਨੰ.1 ਦੇ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆਂ ਕਿ ਪੁਲਸ ਵੱਲੋਂ ਇਹ ਫਲੈਗ ਮਾਰਚ ਅਮਨ-ਸ਼ਾਂਤੀ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਕੱਢਿਆ ਗਿਆ ਹੈ।
ਇਹ ਵੀ ਪੜ੍ਹੋ : ਫੁੱਟ-ਫੁੱਟ ਕੇ ਸਰਕਾਰ ਨੂੰ ਰੋਣ ਲੱਗੀ ਔਰਤ ਅਤੇ ਟੁੱਟੀਆਂ ਬਾਹਾਂ ਨਾਲ ਧਰਨੇ ’ਚ ਡਟਿਆ ਕਿਸਾਨ (ਵੀਡੀਓ)

ਉਨ੍ਹਾਂ ਕਿਹਾ ਕਿ ਚੋਰੀਆਂ ਨੂੰ ਰੋਕਣ, ਲੋਕਾਂ ਦੀ ਸੁਰੱਖਿਆ ਅਤੇ ਲੋਕਾਂ ਨੂੰ ਪੁਲਸ ਦੇ ਕੰਮਾਂ ਪ੍ਰਤੀ ਜਾਣੂ ਕਰਵਾਉਣ ਤਹਿਤ ਇਹ ਫਲੈਗ ਮਾਰਚ ਕੱਢਿਆ ਗਿਆ ਹੈ।

ਜਾਣਕਾਰੀ ਮੁਤਾਬਕ ਪੁਲਸ ਵੱਲੋਂ ਫਲੈਗ ਮਾਰਚ ਦੀ ਸ਼ੁਰੂਆਤ ਮਦਨ ਫਲੋਰ ਚੌਕ ਤੋਂ ਕਰਦੇ ਹੋਏ ਜੋਤੀ ਚੌਕ, ਜੇਲ੍ਹ ਚੌਕ, ਪਟੇਲ ਚੌਕ, ਨਕੋਦਰ ਚੌਕ, ਗੁਰਨਾਨਕ ਮਿਸ਼ਨ ਚੌਕ ਤੋਂ ਹੁੰਦੇ ਹੋਏ ਬੀ. ਐੱਮ. ਸੀ. ਚੌਕ ਤੱਕ ਕੱਢਿਆ ਗਿਆ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            