ਟ੍ਰੈਫਿਕ ਪੁਲਸ ਨੇ ਕੱਟੇ 7 ਸਕੂਲੀ ਵਾਹਨਾਂ ਦੇ ਚਲਾਨ

Tuesday, Aug 22, 2017 - 01:18 AM (IST)

ਟ੍ਰੈਫਿਕ ਪੁਲਸ ਨੇ ਕੱਟੇ 7 ਸਕੂਲੀ ਵਾਹਨਾਂ ਦੇ ਚਲਾਨ

ਗੁਰਦਾਸਪੁਰ,   (ਵਿਨੋਦ, ਦੀਪਕ)-  ਗੁਰਦਾਸਪੁਰ ਵਿਚ ਟ੍ਰੈਫਿਕ ਪੁਲਸ ਵੱਲੋਂ 7 ਪ੍ਰਾਈਵੇਟ ਸਕੂਲੀ ਵਾਹਨਾਂ ਦੇ ਚਲਾਨ ਕੱਟੇ ਗਏ। ਟ੍ਰੈਫਿਕ ਇੰਚਾਰਜ ਵਿਸ਼ਵਾਨਾਥ ਨੇ ਦੱਸਿਆ ਕਿ ਮਾਣਯੋਗ ਹਾਈਕੋਰਟ ਪੰਜਾਬ ਤੇ ਹਰਿਆਣਾ ਦੀ ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਟੀਮ ਵਿਚ ਜ਼ਿਲਾ ਬਾਲ ਭਲਾਈ ਵਿਕਾਸ ਅਧਿਕਾਰੀ ਸੁਨੀਲ ਜੋਸ਼ੀ, ਰਮਨਪ੍ਰੀਤ ਕੌਰ ਤੇ ਗਗਨਦੀਪ ਦੀ ਹਾਜ਼ਰੀ ਵਿਚ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ, ਜਿਸ ਵਿਚ ਸੱਤ ਸਕੂਲੀ ਬੱਸਾਂ ਵਿਚ ਕਮੀਆਂ ਪਾਈਆਂ ਗਈਆਂ। ਜਿਨ੍ਹਾਂ ਦੇ ਮੌਕੇ 'ਤੇ ਚਲਾਨ ਕੀਤੇ ਗਏ।


Related News