ਟ੍ਰੈਫਿਕ ਪੁਲਸ ਨੇ ਵਾਹਨਾਂ ਦੇ ਕੀਤੇ ਚਲਾਨ

Thursday, Aug 03, 2017 - 01:51 AM (IST)

ਟ੍ਰੈਫਿਕ ਪੁਲਸ ਨੇ ਵਾਹਨਾਂ ਦੇ ਕੀਤੇ ਚਲਾਨ

ਤਰਨਤਾਰਨ, (ਰਮਨ)-  ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਦੇ ਹੁਕਮ ਅਤੇ ਡੀ. ਐੱਸ. ਪੀ. (ਡੀ) ਅਸ਼ਵਨੀ ਕੁਮਾਰ ਅਤਰੀ ਦੀਆਂ ਹਦਾਇਤਾਂ 'ਤੇ ਅੱਜ  ਤਹਿਸੀਲ ਚੌਕ, ਚਾਰ ਖੰਭਾ ਚੌਕ, ਬੋਹੜੀ ਚੌਕ, ਜੰਡਿਆਲਾ ਰੋਡ ਵਿਖੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ ਨਾਕਾ ਲਗਾ ਕੇ ਵੱਖ-ਵੱਖ ਵਾਹਨਾਂ ਦੇ ਚਲਾਨ ਕੀਤੇ ਗਏ ਅਤੇ ਕੁਝ ਵਾਹਨਾਂ ਨੂੰ ਬੰਦ ਕੀਤਾ ਗਿਆ।
 ਇਸ ਸਬੰਧੀ ਜਾਣਕਾਰੀ ਦਿੰਦੇ ਸਬ ਡਵੀਜ਼ਨ ਤਰਨਤਾਰਨ ਦੇ ਟਰੈਫਿਕ ਇੰਚਾਰਜ ਏ. ਐੱਸ. ਆਈ. ਵਿਨੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਟ੍ਰਿਪਲ ਰਾਈਡਿੰਗ, ਮੂੰਹ 'ਤੇ ਕੱਪੜਾ ਬੰਨ੍ਹ ਕੇ ਵਾਹਨ ਚਲਾਉਣ ਵਾਲੇ, ਬਿਨਾਂ ਕਾਗਜ਼ਾਤ, ਬਿਨਾਂ ਹੈਲਮਟ ਆਦਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਪੇਸ਼ ਆ ਕੇ ਉਨ੍ਹਾਂ ਦੇ ਚਲਾਨ ਕੀਤੇ ਗਏ। 
ਵਿਨੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਜੰਡਿਆਲਾ ਰੋਡ 'ਤੇ ਭੂੰਡ ਆਸ਼ਕਾਂ ਨੂੰ ਵੀ ਨੱਥ ਪਾਈ ਗਈ। ਇਸ ਮੌਕੇ ਉਨ੍ਹਾਂ ਨਾਲ ਬਿਕਰਮਜੀਤ ਸਿੰਘ, ਪਰਗਟ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ ਸਾਰੇ ਐੱਚ. ਸੀ. ਮੌਜੂਦ ਸਨ।


Related News