ਟਰੈਫ਼ਿਕ ਪੁਲਸ ਨੇ ਬੁਲਟ ’ਤੇ ਪਟਾਕੇ ਪਾਉਣ ਵਾਲਿਅਾਂ ਉੱਪਰ ਕੱਸਿਆ ਸ਼ਿਕੰਜਾ

Sunday, Jun 10, 2018 - 08:17 AM (IST)

 ਫ਼ਰੀਦਕੋਟ (ਹਾਲੀ) - ਫ਼ਰੀਦਕੋਟ ਸਿਟੀ-2 ਟਰੈਫ਼ਿਕ ਦੇ ਇੰਚਾਰਜ ਏ. ਐੱਸ. ਆਈ. ਦਿਲਬਾਗ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਘਨ੍ਹੱਈਆ ਚੌਕ ਵਿਚ ਨਾਕਾ ਲਾ ਕੇ ਵਿਸ਼ੇਸ਼ ਤੌਰ ’ਤੇ ਮੌਡੀਫਾਈ ਕੀਤੇ ਬੁਲਟ ਮੋਟਰਸਾਈਕਲਾਂ ਦੇ ਸਾਇਲੈਂਸਰਾਂ ਦੀ ਜਾਂਚ ਕੀਤੀ ਗਈ। ਬੁਲਟ ਦੇ ਸਾਇਲੈਂਸਰ ਮੌਡੀਫਾਈ ਕਰ ਕੇ ਉਸ ’ਚੋਂ ਜਾਲੀ ਕੱਢਵਾ ਕੇ ਆਵਾਜ਼ ਪ੍ਰਦੂਸ਼ਣ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵੱਲੋਂ ਜਾਰੀ ਕੀਤੇ ਗਏ ਸਖ਼ਤ ਹੁਕਮਾਂ ਸਦਕਾ ਜ਼ਿਲਾ ਪੁਲਸ ਮੁਖੀ ਡਾ. ਨਾਨਕ ਸਿੰਘ ਵੱਲੋਂ ਚਲਾਈ  ਵਿਸ਼ੇਸ਼ ਮੁਹਿੰਮ ਤਹਿਤ ਮੋਟਰਸਾਈਕਲਾਂ ਨਾਲ ਪਟਾਕੇ ਵਜਾਉਣ ਵਾਲਿਆਂ ਅਤੇ ਸਾਇਲੈਂਸਰ ਬਦਲ ਕੇ ਆਵਾਜ਼ ਪ੍ਰਦੂਸ਼ਣ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
 ਟਰੈਫ਼ਿਕ ਇੰਚਾਰਜ ਦਿਲਬਾਗ ਸਿੰਘ ਨੇ ਕਿਹਾ ਕਿ ਮੌਡੀਫਾਈ ਕਰ ਕੇ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲੇ 20 ਦੇ ਕਰੀਬ ਬੁਲਟ ਮੋਟਰਸਾਈਕਲਾਂ ਦੇ ਚਲਾਨ ਕੱਟੇ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੂੰਹ ਢੱਕ ਕੇ ਵਾਹਨ ਚਲਾਉਣ ਵਾਲਿਆਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਇਸ ਸਮੇਂ ਹੈੱਡ ਕਾਂਸਟੇਬਲ ਕ੍ਰਿਸ਼ਨ ਕੁਮਾਰ, ਹੈੱਡ ਕਾਂਸਟੇਬਲ ਮਨਦੀਪ ਸਿੰਘ, ਸਾਧੂ ਸਿੰਘ, ਬਲਜੀਤ ਸਿੰਘ, ਚਰਨ ਸਿੰਘ ਅਤੇ ਮਹਿਲਾ ਕਾਂਸਟੇਬਲ ਅਨੂ ਬਾਲਾ ਵੀ ਹਾਜ਼ਰ ਸਨ।


Related News