ਪੁਲਸ ਮੁਲਾਜ਼ਮ ਦੇ ਪਿਤਾ ਤੇ ਸਾਬਕਾ ਫ਼ੌਜੀ ਨਾਲ ਹੋਈ ਲੁੱਟ

Tuesday, Oct 08, 2024 - 01:54 PM (IST)

ਪੁਲਸ ਮੁਲਾਜ਼ਮ ਦੇ ਪਿਤਾ ਤੇ ਸਾਬਕਾ ਫ਼ੌਜੀ ਨਾਲ ਹੋਈ ਲੁੱਟ

ਸਾਹਨੇਵਾਲ/ਕੋਹਾੜਾ (ਜਗਰੂਪ)- ਥਾਣਾ ਕੂੰਮ ਕਲਾਂ ਅਧੀਨ ਆਉਂਦੇ ਪਿੰਡ ਬੌਂਕੜ ਗੁੱਜਰਾਂ ਦੇ ਇਕ ਬਜ਼ੁਰਗ ਸਾਬਕਾ ਫ਼ੌਜੀ ਤੋਂ 2 ਵਿਅਕਤੀਆਂ ਨੇ ਉਸ ਦੀ ਦੁੱਧ ਵਾਲੀ ਡੇਅਰੀ ਤੋਂ ਕੁੱਟਮਾਰ ਕਰਕੇ ਨਗਦੀ ਅਤੇ ਇਕ ਚਾਂਦੀ ਦਾ ਕੜਾ ਖੋਹ ਕੇ ਫਰਾਰ ਹੋ ਗਏ।

ਇਹ ਖ਼ਬਰ ਵੀ ਪੜ੍ਹੋ - ਵਿਵਾਦਾਂ 'ਚ ਘਿਰਿਆ ਪੰਜਾਬ ਦਾ ਮਸ਼ਹੂਰ ਹੋਟਲ! ਸੋਸ਼ਲ ਮੀਡੀਆ 'ਤੇ Viral ਹੋਈ ਵੀਡੀਓ

ਇਸ ਸਬੰਧੀ ਪੁਲਸ ਦੀ ਦਿੱਤੀ ਗਈ ਸੂਚਨਾ 'ਚ ਸਰਵਣ ਸਿੰਘ ਪੁੱਤਰ ਕਰਤਾ ਰਾਮ ਵਾਸੀ ਪਿੰਡ ਬੌਂਕੜ ਗੁੱਜਰਾਂ ਨੇ ਦੱਸਿਆ ਕਿ ਉਹ ਫ਼ੌਜ ਵਿਚੋਂ ਰਿਟਾਇਰ ਹੈ, ਉਸ ਦੀ ਉਮਰ ਲਗਭਗ 70 ਸਾਲ ਹੈ। ਉਸ ਦੇ ਦੋ ਬੱਚੇ ਹਨ। ਇਕ ਵਿਦੇਸ਼ 'ਚ ਅਤੇ ਦੂਜਾ ਪੁਲਸ ਵਿਭਾਗ 'ਚ ਨੌਕਰੀ ਕਰਦਾ ਹੈ। ਉਸ ਦਾ ਆਪਣੇ ਹੀ ਪਿੰਡ ਦੁੱਧ ਦੀ ਡੇਅਰੀ ਦਾ ਕੰਮ ਹੈ। ਬੀਤੀ 5 ਅਕਤੂਬਰ ਨੂੰ ਸ਼ਾਮ ਨੂੰ ਲਗਭਗ 5 ਵਜੇ ਦੋ ਲੜਕੇ ਆਏ, ਜਿਸ 'ਚ ਇਕ ਦਾ ਨਾਂ ਉਹ ਕਰਨ ਬੁਲਾ ਰਹੇ ਸੀ। ਜਿਨ੍ਹਾਂ ਨੇ ਆਉਂਦੇ ਸਾਰ ਹੀ ਮੇਰੇ ਨਾਲ ਗਾਲੀ ਗਲੋਚ ਕਰਦੇ ਸਾਰ ਹੀ ਮੇਰੇ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਮੇਰੇ ਤੋਂ ਮੇਰੀ ਜੇਬ 'ਚੋਂ 15500 ਰੁਪਏ ਕੱਢ ਲਈ ਅਤੇ ਮੇਰੀ ਬਾਂਹ 'ਚੋਂ ਚਾਂਦੀ ਦਾ 5 ਤੋਲੇ ਦਾ ਕੜਾ ਲਾਹ ਲਿਆ। ਸਰਵਣ ਸਿੰਘ ਨੇ ਦੱਸਿਆ ਕਿ ਮੇਰੇ ਨਾਲ ਹੁੰਦੀ ਕੁੱਟਮਾਰ ਦਾ ਰੌਲਾ ਸੁਣ ਕੇ ਮੇਰੀ ਨੂੰਹ ਡੇਅਰੀ 'ਤੇ ਗਈ ਅਤੇ ਮੈਨੂੰ ਛੁਡਵਾਇਆ। ਉਸ ਨੇ ਦੱਸਿਆ ਕਿ ਜਦੋਂ ਮੈਂ ਬਚ ਕੇ ਆਪਣੇ ਘਰ 'ਚ ਦਾਖਲ ਹੋਇਆ ਤਾਂ ਲੁਟੇਰੇ ਜਾਂਦੇ ਸਮੇਂ ਮੇਰੇ ਘਰ 'ਚੋਂ ਖੜਾ ਬਜਾਜ ਡਿਸਕਵਰ ਮੋਟਰਸਾਈਕਲ ਵੀ ਲੈ ਗਏ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੰਤਰੀਆਂ ਨੂੰ ਕੇਜਰੀਵਾਲ ਦੀ ਦੋ ਟੁੱਕ- 'ਕੰਮ ਨਹੀਂ ਤਾਂ ਅਹੁਦਾ ਵੀ ਨਹੀਂ ਰਹੇਗਾ'

ਇਸ ਪੂਰੇ ਮਾਮਲੇ ਸਬੰਧੀ ਥਾਣਾ ਕੂੰਮ ਕਲਾਂ ਦੇ ਤਫਤੀਸ਼ੀ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ। ਪਰ ਅਜੇ ਜਾਂਚ ਚਲ ਰਹੀ ਹੈ, ਪੁਲਸ ਸੀ. ਸੀ. ਟੀ. ਵੀ. ਫੁਟੇਜ਼ ਖੰਗਾਲ ਰਹੀ ਹੈ। ਇਸ ਸਬੰਧੀ ਅਜੇ ਕੋਈ ਗ੍ਰਿਫ਼ਤਾਰ ਨਹੀਂ ਹੋਈ। ਪੁਲਸ ਦੋਸ਼ੀਆਂ ਨੂੰ  ਫੜਨ ਲਈ ਛਾਪੇਮਾਰੀ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News