ਮਹਿਲਾ ਕਰਮਚਾਰੀ ਦਾ ਕਾਰਨਾਮਾ, ਡਿਊਟੀ ਦੌਰਾਨ ਮੰਗੀ ਰਿਸ਼ਵਤ, ਵੀਡੀਓ ਵਾਇਰਲ

Thursday, Apr 12, 2018 - 06:02 PM (IST)

ਮੋਹਾਲੀ(ਜੋਸਲ)— ਤੁਸੀਂ ਪੰਜਾਬ ਪੁਲਸ ਦੇ ਮਰਦ ਕਰਮਚਾਰੀਆਂ ਨੂੰ ਰਿਸ਼ਵਤ ਲੈਂਦੇ ਤਾਂ ਦੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਜੋ ਦਿਖਾਉਣ ਜਾ ਰਹੇ ਹਾਂ, ਉਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਮਹਿਲਾ ਪੁਲਸ ਵੱਲੋਂ ਰਿਸ਼ਵਤ ਲੈਣ ਦੀ ਵੀਡੀਓ ਸਾਹਮਣੇ ਆਈ ਹੈ। ਇਹ ਵਾਰਦਾਤ ਮੋਹਾਲੀ ਦੇ ਫੇਸ-7 'ਚ ਮੋਹਾਲੀ ਟ੍ਰੈਫਿਕ ਪੁਲਸ ਵੱਲੋਂ ਲਗਾਏ ਗਏ ਨਾਕਾਬੰਦੀ ਦੌਰਾਨ ਹੋਈ। 
ਮੋਹਾਲੀ ਦੇ ਫੇਸ-7 'ਚ ਚਾਵਲਾ ਚੌਕ ਦੇ ਸਾਹਮਣੇ 2 ਪੁਲਸ ਕਰਮਚਾਰੀ, ਜਿਸ 'ਚ ਇਕ ਟ੍ਰੈਫਿਕ ਪੁਲਸ ਮਹਿਲਾ ਕਰਮਚਾਰੀ ਬਾਈਕ ਸਵਾਰ ਲੜਕਿਆਂ ਨੂੰ ਚੈਕਿੰਗ ਲਈ ਰੋਕਦੀ ਹੈ। ਇਸ ਦੌਰਾਨ ਉਹ ਕਾਗਜ਼ ਪੱਤਰ ਦਿਖਾਉਣ ਲਈ ਕਹਿੰਦੀ ਹੈ। ਕਾਗਜ਼ਾ 'ਚ ਕਮੀ ਪਾਓ ਜਾਣ ਤੋਂ ਬਾਅਦ ਉਨ੍ਹਾਂ ਤੋਂ ਮਹਿਲਾ ਚਲਾਨ ਨਾ ਕਰਵਾਉਣ ਦੇ ਬਦਲੇ 'ਚ ਰਿਸ਼ਵਤ ਲੈਣ ਦੀ ਗੱਲ ਕਰਦੀ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਮਹਿਲਾ ਕਰਮਚਾਰੀ ਕਾਰ ਦੇ ਪਿੱਛੇ ਲੁੱਕ ਕੇ ਰਿਸ਼ਵਤ ਲੈਂਦੀ ਦਿੱਸ ਰਹੀ ਹੈ। ਮਹਿਲਾ ਪੁਲਸ ਕਰਮਚਾਰੀ ਰਿਸ਼ਵਤ ਲੈ ਕੇ ਕਾਗਜ਼ਾਤ ਵਾਪਸ ਕਰਦੇ ਹੋਏ ਬੋਲਦੀ ਹੈ ਕਿ ਦੋਬਾਰਾ ਅਜਿਹੀ ਗਲਤੀ ਨਾ ਹੋਵੇ। ਨੌਜਵਾਨ ਦੀ ਗਲਤੀ ਸਿਰਫ ਇੰਨੀ ਸੀ ਕਿ ਉਹ ਕਿਸੇ ਦੀ ਮੋਟਰਸਾਈਕਲ ਮੰਗ ਕੇ ਲੈ ਕੇ ਆਇਆ ਸੀ ਅਤੇ ਉਸ ਦੇ ਕੋਲ ਪੂਰੇ ਕਾਗਜ਼ਾਤ ਨਹੀਂ ਸਨ।


Related News