26 ਜਨਵਰੀ ਤੋਂ ਸੜਕਾਂ ''ਤੇ ਦਿਖਾਈ ਦੇਣਗੇ ਟ੍ਰੈਫਿਕ ਮਾਰਸ਼ਲ''

01/24/2020 1:47:52 PM

ਲੁਧਿਆਣਾ (ਸੰਨੀ) : ਮਹਾਂਨਗਰ ਦੀਆਂ ਪ੍ਰਮੁੱਖ ਸੜਕਾਂ ਅਤੇ ਚੌਂਕਾਂ 'ਚ ਟ੍ਰੈਫਿਕ ਪੁਲਸ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ 'ਟ੍ਰੈਫਿਕ ਮਾਰਸ਼ਲ' ਯੋਜਨਾ ਨੂੰ 26 ਜਨਵਰੀ ਤੋਂ ਹਰੀ ਝੰਡੀ ਦਿਖਾ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਮਾਰਸ਼ਲ ਸੜਕਾਂ 'ਤੇ ਪੁਲਸ ਦੀ ਸਹਾਇਤਾ ਅਤੇ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੇ ਪ੍ਰਤੀ ਜਾਗਰੂਕ ਕਰਦੇ ਦਿਖਾਈ ਦੇਣਗੇ। ਟ੍ਰੈਫਿਕ ਪੁਲਸ ਦੇ ਸੀਨੀਅਰ ਅਧਿਕਾਰੀ ਨੇ ਇਸ ਸਬੰਧੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ।

ਟ੍ਰੈਫਿਕ ਮਾਰਸ਼ਲ ਯੋਜਨਾ ਤਹਿਤ ਟ੍ਰੈਫਿਕ ਪੁਲਸ ਦੇ ਕੋਲ 500 ਦੇ ਕਰੀਬ ਲੋਕਾਂ ਨੇ ਅਰਜ਼ੀਆਂ ਦਾਖਲ ਕੀਤੀਆਂ ਹਨ, ਜਿਨ੍ਹਾਂ 'ਚੋਂ 150 ਲੋਕਾਂ ਨੇ ਪੁਲਸ ਲਾਈਨ ਪੁੱਜ ਕੇ ਅਧਿਕਾਰੀਆਂ ਨਾਲ ਬੈਠ ਕੇ ਟ੍ਰੇਨਿੰਗ ਪ੍ਰਾਪਤ ਕੀਤੀ। ਇਸੇ ਤਰ੍ਹਾਂ ਦਾ ਹੀ ਟ੍ਰੇਨਿੰਗ ਸੈਸ਼ਨ 25 ਜਨਵਰੀ ਨੂੰ ਵੀ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵਲੋਂ ਬੀਤੀ 1 ਤੋਂ 20 ਜਨਵਰੀ ਤੱਕ ਆਨਲਾਈਨ ਤਰੀਕੇ ਨਾਲ ਟ੍ਰੈਫਿਕ ਮਾਰਸ਼ਲ ਦੀ ਰਜਿਸਟ੍ਰੇਸ਼ਨ ਕਰਨ ਦੀ ਯੋਜਨਾ ਨੂੰ ਸ਼ੁਰੂ ਕਰਵਾਇਆ ਗਿਆ ਹੈ।

ਪੁਲਸ ਵਿਭਾਗ ਦਾ ਮੁੱਖ ਟੀਚਾ 2000 ਟ੍ਰੈਫਿਕ ਮਾਰਸ਼ਲ ਭਰਤੀ ਕਰਨ ਦਾ ਹੈ, ਜੋ ਬਿਨਾਂ ਕਿਸੇ ਤਨਖਾਹ ਦੇ ਚੌਂਕਾਂ 'ਚ ਆਵਾਜਾਈ ਕੰਟਰੋਲ ਕਰਨ ਤੇ ਲੋਕਾਂ ਨੂੰ ਜਾਗਰੂਕ ਕਰਨ 'ਚ ਟ੍ਰੈਫਿਕ ਪੁਲਸ ਦੀ ਮਦਦ ਕਰਨਗੇ। ਆਨਲਾਈਨ ਅਪਲਾਈ ਕਰਨ 'ਚ ਕੁਝ ਤਕਨੀਕੀ ਪਰੇਸ਼ਾਨੀ ਅਤੇ ਕਈ ਲੋਕਾਂ ਨੂੰ ਮੋਬਾਇਲ ਐਪ ਦੀ ਜਾਣਕਾਰੀ ਨਾ ਹੋਣ ਕਾਰਨ ਕੁਝ ਦਿਨਾਂ ਬਾਅਦ ਆਫਲਾਈਨ ਤਰੀਕੇ ਤੋਂ ਫਾਰਮ ਭਰ ਕੇ ਵੀ ਬਤੌਰ ਟ੍ਰੈਫਿਕ ਮਾਰਸ਼ਲ ਰਜਿਸਟਰਡ ਹੋਣ ਦੀ ਇਜਾਜ਼ਤ ਅਧਿਕਾਰੀਆਂ ਵਲੋਂ ਦੇ ਦਿੱਤੀ ਗਈ ਹੈ।


Babita

Content Editor

Related News