ਚੰਡੀਗੜ੍ਹ ਦੀ ਤਰਜ਼ ’ਤੇ ਨਹੀਂ ਹੋ ਰਿਹਾ ਟ੍ਰੈਫ਼ਿਕ ਸਿਸਟਮ ਲਾਗੂ

Tuesday, Jun 13, 2023 - 10:55 AM (IST)

ਚੰਡੀਗੜ੍ਹ ਦੀ ਤਰਜ਼ ’ਤੇ ਨਹੀਂ ਹੋ ਰਿਹਾ ਟ੍ਰੈਫ਼ਿਕ ਸਿਸਟਮ ਲਾਗੂ

ਅੰਮ੍ਰਿਤਸਰ (ਦੀਪਕ)- ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸ਼ਹਿਰ ਦੇ ਪੁਲਸ ਕਮਿਸ਼ਨਰੇਟ ਤੇ ਉੱਚ ਅਧਿਕਾਰੀਆਂ ਨੇ ਗੁਰੂ ਦੀ ਨਗਰੀ ਦੀ ਕਈ ਸਾਲਾਂ ਤੋਂ ਵਿਗੜੀ ਹੋਈ ਟ੍ਰੈਫ਼ਿਕ ਵਿਵਸਥਾ ਨੂੰ ਸੁਧਾਰਨ ਲਈ ਸ਼ਹਿਰ ਦੀ 70 ਫ਼ੀਸਦੀ ਪੁਲਸ ਨੂੰ ਸੜਕਾਂ ’ਤੇ ਤਾਇਨਾਤ ਕਰ ਦਿੱਤਾ ਹੈ। ਜਦਕਿ ਟ੍ਰੈਫ਼ਿਕ ਸੁਧਾਰ ਨੂੰ ਆਧਾਰ ਬਣਾ ਕੇ ਜਿਸ ਤਰੀਕੇ ਨਾਲ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਬੇਲਗਾਮ ਟ੍ਰੈਫ਼ਿਕ ਵਿਭਾਗ ਦੇ ਥਾਣੇਦਾਰਾਂ ਨੇ ਸ਼ਹਿਰ ਵਿਚ ਦਹਿਸ਼ਤਗਰਦੀ ਅਤੇ ਖ਼ਾਸ ਕਰ ਕੇ ਸ਼ਹਿਰ ਦੇ ਬਜ਼ੁਰਗਾਂ ਨੂੰ ਆਪਣੇ ਤਸ਼ੱਦਦ ਦਾ ਜੋ ਸ਼ਿਕਾਰ ਬਣਾਇਆ ਹੈ। ਉਸ ਨਾਲ ਚੰਡੀਗੜ੍ਹ ਦੀ ਤਰਜ਼ ’ਤੇ ਸ਼ਹਿਰ ਵਿਚ ਟ੍ਰੈਫ਼ਿਕ ਸਿਸਟਮ ਲਾਗੂ ਕਰਨ ਵਾਲੇ ਉੱਚ ਅਫ਼ਸਰ ਪ੍ਰਭਾਵਿਤ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਅਣਡਿੱਠਾ ਕਰ ਕੇ ਇਨ੍ਹਾਂ ਥਾਣੇਦਾਰਾਂ ਨੂੰ ਲੋਕਾਂ ’ਤੇ ਤਸ਼ੱਦਦ ਦੀ ਖੁੱਲ੍ਹੀ ਛੋਟ ਦੇਣ ਵਿਚ ਰੁਝੇ ਹੋਏ ਹਨ। ਭਾਵ ਜੋ ਇਨ੍ਹਾਂ ਥਾਣੇਦਾਰਾਂ ਦੇ ਤਸੀਹਿਆਂ ਦਾ ਸ਼ਿਕਾਰ ਹੋਵੇਗਾ, ਇਨ੍ਹਾਂ ਥਾਣੇਦਾਰਾਂ ਵਲੋਂ ਮਾਰਕੁੱਟ ਹੋਣ ਦੇ ਬਾਵਜੂਦ ਸ਼ਿਕਾਇਤ ਕਰਤਾ ਦੀ ਕਮਿਸ਼ਨਰੇਟ ਦੇ ਉੱਚ ਅਫ਼ਸਰ ਉਨ੍ਹਾਂ ਦੀ ਫਰਿਆਦ ਸੁਣਨ ਨੂੰ ਤਿਆਰ ਨਹੀਂ ਹਨ।

ਇਹ ਵੀ ਪੜ੍ਹੋ- ਮੀਂਹ ਕਾਰਨ ਤਾਪਮਾਨ ’ਚ ਗਿਰਾਵਟ, ਗਰਮੀ ਘਟੀ, ਸੂਬੇ ’ਚ ਪੰਜ ਦਿਨਾਂ ਲਈ ਯੈਲੋ ਅਲਰਟ

ਇਸ ਪ੍ਰਮੁੱਖ ਘਟਨਾ ਦਾ ਅਸਲ ਵਿਚ ਜਦੋਂ ਬੀਤੇ ਦਿਨੀਂ ਟ੍ਰੈਫ਼ਿਕ ਨਿਯਮ ਦੀ ਉਲੰਘਣਾ ਕਰਨ ਵਾਲੇ ਪਗੜੀਧਾਰੀ ਬਜ਼ੁਰਗ ਨੂੰ ਦੋ ਪੁਲਸ ਕਰਮਚਾਰੀਆਂ ਨੇ ਰੋਕਿਆ, ਉਹ ਰੁਕ ਗਿਆ ਤੇ ਗੁੱਸੇ ਵਿਚ ਆਏ ਇਨ੍ਹਾਂ ਪੁਲਸ ਕਰਮਚਾਰੀਆਂ ਨੇ ਉਸ ਦੇ ਦੋ ਪਹੀਆ ਵਾਹਨ ਦੀ ਜ਼ਬਰਦਸਤੀ ਚਾਬੀ ਕੱਢ ਲਈ। ਬਜ਼ੁਰਗ ਨੇ ਵਾਰ-ਵਾਰ ਚਾਬੀ ਮੰਗਦੇ ਹੋਏ ਦੁਹਾਈ ਲਗਾਈ ਕਿ ਤੁਸੀਂ ਮੇਰਾ ਚਲਾਨ ਕਰ ਦਿਓ, ਜਦਕਿ ਜ਼ਬਰਦਸਤੀ ਚਾਬੀ ਕੱਢਣ ਦਾ ਪੁਲਸ ਨੂੰ ਕੋਈ ਕਾਨੂਨੀ ਅਧਿਕਾਰ ਨਹੀਂ ਹੈ। ਇਸ ਗੱਲ ਨੂੰ ਨਾ ਸਹਿਣ ਕਰਦੇ ਹੋਏ ਦੋਵਾਂ ਪੁਲਸ ਕਰਮਚਾਰੀਆਂ ਨੇ ਉਸ ਬਜ਼ੁਰਗ ਨੂੰ ਜ਼ਬਰਦਸਤੀ ਸ਼ਰੇਆਮ ਸੜਕ ’ਤੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਇਸ ਝਗੜੇ ਵਿਚ ਉਸ ਬਜ਼ੁਰਗ ਦੀ ਪਗੜੀ ਹੇਠਾਂ ਡਿੱਗ ਗਈ, ਜਿਸ ਨਾਲ ਬਜ਼ੁਰਗ ਭਾਵੁਕ ਹੋ ਕੇ ਗੁੱਸੇ ਵਿਚ ਇਨ੍ਹਾਂ ਪੁਲਸ ਵਾਲਿਆਂ ਦੀ ਵਧੀਕੀ ਦਾ ਜਵਾਬ ਲੜਾਈ ਦੇ ਰੂਪ ਵਿਚ ਦੇਣ ਨੂੰ ਮਜ਼ਬੂਰ ਹੋਇਆ। ਕਾਨੂੰਨੀ ਨਿਯਮਾਂ ਮੁਤਾਬਿਕ ਪੁਲਸ ਕਰਮਚਾਰੀ ਇਸ ਬਜ਼ੁਰਗ ਨੂੰ ਕੁੱਟਣ ਦੀ ਜਗ੍ਹਾ ਉਸ ਦਾ ਚਲਾਨ ਕਰ ਸਕਦੇ ਸਨ, ਤਾਂ ਕਿ ਲੜਾਈ ਹੱਥੋਂ ਪਾਈ ਤੱਕ ਨਹੀਂ ਪਹੁੰਚਦੀ। ਇਸ ਵੀਡੀਓ ਨੂੰ ਦੇਖਣ ਦੇ ਬਾਅਦ ਉੱਚ ਪੁਲਸ ਅਫ਼ਸਰਾਂ ਦੀਆਂ ਹਦਾਇਤਾਂ ਦੇ ਮੁਤਾਬਿਕ ਉਸ ਬਜ਼ੁਰਗ ਦਾ ਚਲਾਨ ਕਰ ਦਿੱਤਾ। ਅੱਗੇ ਕੀ ਹੋਇਆ ਇਸ ਦੀ ਜਾਣਕਾਰੀ ਨਹੀਂ ਮਿਲੀ। ਅਸਪਸ਼ਟ ਜਾਣਕਾਰੀ ਮੁਤਾਬਿਕ ਪੁਲਸ ਨੇ ਬਦਨਾਮੀ ਤੋਂ ਬਚਣ ਲਈ ਦੋਵਾਂ ਧੜਿਆਂ ਵਿਚ ਰਾਜੀਨਾਮਾ ਵੀ ਕਰਵਾ ਦਿੱਤਾ। ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰੀਆਂ, ਜਿਸ ਵਿਚ ਉੱਚ ਪੁਲਸ ਅਫ਼ਸਰਾਂ ਨੇ ਵਿਗੜੇ ਹੋਏ ਥਾਣੇਦਾਰਾਂ ਦੇ ਖ਼ਿਲਾਫ਼ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਜਦਕਿ ਵਿਗੜੇ ਹੋਏ ਥਾਣੇਦਾਰਾਂ ਦੇ ਤਸੀਹੇ ਆਮ ਲੋਕਾਂ ’ਤੇ ਜਾਰੀ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੀ ਜੇਲ੍ਹ 'ਚ ਦਾਖ਼ਲ ਹੋਇਆ ਡਰੋਨ, ਅੱਧੀ ਰਾਤ ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਇਕ ਹੋਰ ਮਾਮਲੇ ਵਿਚ 27 ਅਪ੍ਰੈਲ ਸ਼ਾਮ 7:30 ਵਜੇ, ਹੁਕਮ ਸਿੰਘ ਰੋਡ ਚੌਂਕ, ਪੈਟਰੋਲ ਪੰਪ ਦੇ ਬਾਹਰ, ਬਟਾਲਾ ਰੋਡ ਦੇ ਟੀ ਸੜਕ ਰਸਤੇ ’ਤੇ ਭਾਰੀ ਜਾਮ ਲੱਗਾ ਹੋਇਆ ਸੀ। ਉਸ ਸਮੇਂ ਤਿੰਨ ਥਾਣੇਦਾਰ ਡਿਊਟੀ ’ਤੇ ਤਾਇਨਾਤ ਸਨ। ਜਾਮ ਨੂੰ ਹਟਾਉਣ ਦੀ ਡਿਊਟੀ ਨਾ ਨਿਭਾਉਂਦੇ ਹੋਏ ਲੋਕ ਕਾਫ਼ੀ ਪ੍ਰੇਸ਼ਾਨ ਰਹੇ। ਇਸ ਦੌਰਾਨ ਇਕ ਸੀਨੀਅਰ ਸਿਟੀਜ਼ਨ ਅਤੇ ਸੀਨੀਅਰ ਪੱਤਰਕਾਰ ਦੇ ਡਰਾਈਵਰ ਨੇ ਰਸਤਾ ਵੇਖਦੇ ਹੋਏ ਜਦੋਂ ਆਪਣਾ ਵਾਹਨ ਅੱਗੇ ਵਧਾਇਆ ਤਾਂ ਮੌਕੇ ’ਤੇ ਰੈੱਡ ਲਾਈਟ ਹੋ ਗਈ। ਇਸ ਵਿਚ ਦੋ ਥਾਣੇਦਾਰ ਆਏ। ਉਸ ਵਾਹਨ ਨੂੰ ਰੋਕ ਕੇ ਰੈੱਡ ਲਾਈਟ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ ਉਸ ਪੱਤਰਕਾਰ ਦੇ ਗਲ ਪੈ ਗਏ। ਹਾਲਾਤ ਦੀ ਜਾਣਕਾਰੀ ਦੇਣ ਦੀ ਗੱਲ ਨਹੀਂ ਸੁਣਦੇ ਹੋਏ ਇਨ੍ਹਾਂ ਦੋਨਾਂ ਥਾਨੇਦਾਰਾਂ ਨੇ ਪੱਤਰਕਾਰ ਸੀਨੀਅਰ ਸਿਟੀਜ਼ਨ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਅਪਸ਼ਬਦ ਬੋਲਦੇ ਹੋਏ ਬੇਇੱਜ਼ਤ ਕੀਤਾ ਅਤੇ ਮਾਰ ਕੁਟਾਈ ਕਰਨ ਦੀ ਹੱਦ ਤੱਕ ਪਹੁੰਚ ਗਏ।

ਇਹ ਵੀ ਪੜ੍ਹੋ- ਦੀਨਾਨਗਰ ਦੇ ਵਿਕਰਮਜੀਤ ਨੇ ਕੈਨੇਡਾ 'ਚ ਰੌਸ਼ਨ ਕੀਤਾ ਪੰਜਾਬ ਦਾ ਨਾਂ, ਮਾਂ ਦਾ ਸੁਫ਼ਨਾ ਹੋਇਆ ਪੂਰਾ

ਅਜਿਹੀਆਂ ਘਟਨਾਵਾਂ ਸ਼ਹਿਰ ਵਿਚ ਲਗਾਤਾਰ ਵੱਧ ਰਹੀਆਂ ਹਨ। ਜਦਕਿ ਪੁਲਸ ਦੇ ਵਿਵਹਾਰ ਤੋਂ ਸਹਿਮੇ ਹੋਏ ਲੋਕ ਸ਼ਿਕਾਇਤ ਕਰਨ ਵਿਚ ਵੀ ਗੁਰੇਜ ਕਰਦੇ ਹਨ, ਕਿਉਂਕਿ ਚੰਡੀਗੜ੍ਹ ਵਰਗੇ ਸ਼ਹਿਰ ਵਿਚ ਟ੍ਰੈਫਿਕ ਨਿਯਮ ਲਾਗੂ ਕਰਨ ਵਾਲੇ ਪ੍ਰਮੁੱਖ ਅਫ਼ਸਰਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕਾਨੂੰਨ ਦੇ ਮੁਤਾਬਿਕ ਚਲਾਣ ਕਰਨਾ ਹੀ ਟ੍ਰੈਫ਼ਿਕ ਪੁਲਸ ਨੂੰ ਅਧਿਕਾਰ ਹੈ। ਕਾਨੂੰਨ ਕਿਸੇ ਵੀ ਨਾਗਰਿਕ ਦੀ ਸੜਕ ਉੱਤੇ ਸ਼ਰੇਆਮ ਮਾਰ ਕੁਟਾਈ ਕਰਨਾ, ਬਜ਼ੁਰਗਾਂ ਨੂੰ ਬੇਇੱਜ਼ਤ ਕਰਨ ਦੀ ਇਜ਼ਾਜਤ ਨਹੀਂ ਦਿੰਦੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News