ਚੰਡੀਗੜ੍ਹ 'ਚ 23-24 ਤਾਰੀਖ਼ ਨੂੰ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਰੁਕੋ, ਪਹਿਲਾਂ ਪੜ੍ਹ ਲਓ ਇਹ ਖ਼ਬਰ
Friday, Jun 23, 2023 - 10:35 AM (IST)
ਚੰਡੀਗੜ੍ਹ (ਸੁਸ਼ੀਲ) : ਜੇਕਰ ਤੁਸੀਂ ਵੀ 23-24 ਤਾਰੀਖ਼ ਨੂੰ ਚੰਡੀਗੜ੍ਹ ਸ਼ਹਿਰ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਆਗਮਨ ਸਬੰਧੀ ਚੰਡੀਗੜ੍ਹ ਪੁਲਸ ਤਿਆਰੀਆਂ 'ਚ ਜੁੱਟੀ ਹੋਈ ਹੈ। ਉਨ੍ਹਾਂ ਦੇ 24 ਜੂਨ ਦੇ ਆਗਮਨ ਤੋਂ ਇਕ ਦਿਨ ਪਹਿਲਾਂ ਚੰਡੀਗੜ੍ਹ ਟ੍ਰੈਫ਼ਿਕ ਪੁਲਸ ਰਿਹਰਸਲ ਕਰੇਗੀ। ਇਸ ਦੌਰਾਨ ਕਈ ਸੜਕਾਂ ’ਤੇ ਟ੍ਰੈਫਿਕ ਡਾਇਵਰਟ ਜਾਂ ਬੰਦ ਕੀਤਾ ਜਾਵੇਗਾ। ਟ੍ਰੈਫ਼ਿਕ ਪੁਲਸ ਨੇ ਦੱਸਿਆ ਕਿ ਰੱਖਿਆ ਮੰਤਰੀ ਦੇ ਆਗਮਨ ’ਤੇ ਸ਼ਾਂਤੀ ਪਥ ’ਤੇ ਕਾਲੀ ਬਾੜੀ ਲਾਈਟ ਪੁਆਇੰਟ, ਸੈਕਟਰ -31/32/46/47 ਚੌਂਕ ਤੋਂ ਸੈਕਟਰ-32/33/45/46 ਚੌਂਕ ਅਤੇ 33/34/44/45 ਚੌਂਕ ’ਤੇ ਅਤੇ 33/34 ਡਿਵਾਈਡਿੰਗ ਸੜਕ ਤੋਂ ਟ੍ਰੈਫ਼ਿਕ ਨੂੰ ਡਾਇਵਰਟ ਜਾਂ ਬੰਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਰਕਾਰੀ ਬੱਸ 'ਚ ਬੀਬੀ ਨੇ ਪਾ ਲਿਆ ਗਾਹ, ਥੱਪੜੋ-ਥੱਪੜੀ ਵਾਲਾ ਬਣਿਆ ਮਾਹੌਲ, ਵਾਇਰਲ ਹੋ ਗਈ ਵੀਡੀਓ
ਇਸ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਆਗਮਨ ਦੇ ਦਿਨ ਸੈਕਟਰ-34 ਪ੍ਰਦਰਸ਼ਨੀ ਗਰਾਊਂਡ ਤੱਕ ਆਉਣ ਵਾਲੀਆਂ ਸੜਕਾਂ ਤੋਂ ਟ੍ਰੈਫਿਕ ਡਾਇਵਰਟ/ਬੰਦ ਰਹੇਗਾ, ਜਿਨ੍ਹਾਂ 'ਚ ਨਿਊ ਲੇਬਰ ਚੌਂਕ (ਸੈਕਟਰ-33/34-20/21 ਚੌਕ) ਤੋਂ ਸਰੋਵਰ ਪਥ ’ਤੇ ਬੁੜੈਲ ਚੌਂਕ (ਸੈਕਟਰ-33/34-44/45 ਚੌਂਕ) ਤੱਕ। ਇਸ ਤੋਂ ਇਲਾਵਾ ਸੈਕਟਰ-33/34 ਲਾਈਟ ਪੁਆਇੰਟ ਤੋਂ ਸੈਕਟਰ-34 ਗੁਰਦੁਆਰਾ ਸਾਹਿਬ ਤਕ। ਇਸ ਤੋਂ ਇਲਾਵਾ ਵੀ. ਵੀ. ਆਈ. ਪੀ. ਦੌਰੇ ਦੇ ਮੱਦੇਨਜ਼ਰ ਸੈਕਟਰ-34 ਦੀਆਂ ਕੁੱਝ ਅੰਦਰੂਨੀ ਸੜਕਾਂ ’ਤੇ ਆਵਾਜਾਈ ਬੰਦ/ਡਾਇਵਰਟ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਵਾਪਰਿਆ ਭਿਆਨਕ ਹਾਦਸਾ, 2 ਟਰੱਕ ਡਰਾਈਵਰਾਂ ਦੀ ਮੌਕੇ 'ਤੇ ਹੀ ਮੌਤ
ਇਨ੍ਹਾਂ ਰਸਤਿਆਂ ’ਤੇ ਜਾਣ ਤੋਂ ਬਚੋ
ਟ੍ਰੈਫ਼ਿਕ ਪੁਲਸ ਨੇ ਆਮ ਜਨਤਾ ਨੂੰ ਬੇਨਤੀ ਕੀਤੀ ਹੈ ਕਿ 23 ਜੂਨ ਨੂੰ ਸ਼ਾਮ ਤਿੰਨ ਤੋਂ ਸਾਢੇ ਚਾਰ ਵਜੇ ਤੱਕ ਅਤੇ 24 ਜੂਨ ਨੂੰ ਸ਼ਾਮ 5 ਤੋਂ 8 ਵਜੇ ਤੱਕ ਜਾਮ ਤੋਂ ਬਚਣ ਲਈ ਉਕਤ ਸੜਕਾਂ ਦੀ ਜਗ੍ਹਾ ਬਦਲਵੇਂ ਰਸਤੇ ਅਪਣਾਓ। ਸੈਕਟਰ-34 ਸਥਿਤ ਸਮਾਰੋਹ ਵਾਲੀ ਜਗ੍ਹਾ ਪ੍ਰਦਰਸ਼ਨੀ ਗਰਾਊਂਡ 'ਚ ਆਉਣ ਵਾਲੇ ਲੋਕ ਸੈਕਟਰ-34 ਤੋਂ 34/35 ਲਾਈਟ ਪੁਆਇੰਟ ਤੋਂ ਡਾਇਰੈਕਟਰ ਹੈਲਥ ਸਰਵਿਸ ਟਰਨ (ਡੀ. ਐੱਚ. ਐੇੱਸ.), ਪੰਜਾਬ ਵੱਲ ਜਾਣ ਅਤੇ ਆਪਣੇ ਵਾਹਨ ਸੈਂਟਰਲ ਲਾਇਬ੍ਰੇਰੀ, ਸੈਕਟਰ-34 ਦੇ ਸਾਹਮਣੇ ਕੱਚੀ ਪਾਰਕਿੰਗ ਵਿਚ ਪਾਰਕ ਕਰਨ। ਆਮ ਜਨਤਾ ਨੂੰ ਬੇਨਤੀ ਹੈ ਕਿ ਉਹ ਪ੍ਰਦਰਸ਼ਨੀ ਮੈਦਾਨ, ਸੈਕਟਰ-34 ਵਿਚ ਸਮਾਰੋਹ ਥਾਂ ’ਤੇ ਜਾਏ ਅਤੇ ਆਪਣੇ ਵਾਹਨ ਸ਼ਾਮ ਮਾਲ, ਸੈਕਟਰ-34 ਦੇ ਸਾਹਮਣੇ ਖੁੱਲ੍ਹੇ ਮੈਦਾਨ 'ਚ ਪਾਰਕ ਕਰੇ। ਇਸ ਤੋਂ ਇਲਾਵਾ ਮਹਿਮਾਨਾਂ, ਬੁਲਾਏ ਲੋਕਾਂ ਅਤੇ ਅਧਿਕਾਰਤ ਮੁਲਾਜ਼ਮ ਆਪਣੇ ਵਾਹਨ ਤੈਅ ਪਾਰਕਿੰਗ ਵਿਚ ਖੜ੍ਹੇ ਕਰਨ। ਲੋਕ ਵਾਹਨਾਂ ਨੂੰ ਸਾਈਕਲ ਟ੍ਰੈਕ/ਪੈਦਲ ਰਸਤਾ ਅਤੇ ਨੋ-ਪਾਰਕਿੰਗ ਏਰੀਆ ’ਤੇ ਪਾਰਕ ਨਾ ਕਰਨ, ਨਹੀਂ ਤਾਂ ਕਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਵਾਹਨ ਨੂੰ ਹਟਾ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ