ਚੋਣ ਡਿਊਟੀ ਮਗਰੋਂ ਆਰਾਮ ਕਰਨ ਦੇ ਮੂਡ ''ਚ ਟ੍ਰੈਫਿਕ ਮੁਲਾਜ਼ਮ, ਸੜਕਾਂ ''ਤੇ ਲੱਗਾ ਭਾਰੀ ਜਾਮ
Tuesday, Feb 22, 2022 - 09:24 AM (IST)
ਲੁਧਿਆਣਾ (ਸੰਨੀ) : ਪੰਜਾਬ ਵਿਧਾਨ ਸਭਾ ਚੋਣਾਂ ’ਚ ਐਤਵਾਰ ਨੂੰ ਡਿਊਟੀ ਕਰਨ ਤੋਂ ਬਾਅਦ ਸੋਮਵਾਰ ਨੂੰ ਕਈ ਟ੍ਰੈਫਿਕ ਮੁਲਾਜ਼ਮ ਰੈਸਟ ਦੇ ਮੂਡ ’ਚ ਰਹੇ, ਜਿਸ ਕਾਰਨ ਸ਼ਹਿਰ ਦੀਆਂ ਕਈ ਸੜਕਾਂ ’ਤੇ ਲੰਬੇ ਜਾਮ ਦੇਖਣ ਨੂੰ ਮਿਲੇ। ਜਾਣਕਾਰੀ ਮੁਤਾਬਕ ਚੋਣਾਂ ’ਚ ਕਈ ਟ੍ਰੈਫਿਕ ਮੁਲਾਜ਼ਮਾਂ ਦੀ ਡਿਊਟੀ ਵੀ ਲਗਾਈ ਗਈ ਸੀ, ਜਿਸ ਵਿਚ ਪੋਲਿੰਗ ਸਟਾਫ਼ ਜਾਂ ਫੋਰਸ ਨੂੰ ਉਨ੍ਹਾਂ ਦੇ ਡਿਊਟੀ ਪੁਆਇੰਟ ਤੱਕ ਲੈ ਕੇ ਜਾਣਾ ਅਤੇ ਵਾਪਸ ਛੱਡਣਾ ਸ਼ਾਮਲ ਸੀ।
ਇਹ ਵੀ ਪੜ੍ਹੋ : ਮੋਹਾਲੀ 'ਚ ਸਟਰਾਂਗ ਰੂਮ ਬਾਹਰ ਆਮ ਆਦਮੀ ਪਾਰਟੀ ਨੇ ਲਾਇਆ ਟੈਂਟ, ਜਾਣੋ ਕਾਰਨ
ਚੋਣਾਂ ਵਾਲੇ ਦਿਨ ਈ. ਵੀ. ਐੱਮ. ਮਸ਼ੀਨਾਂ ਨੂੰ ਸਟਰਾਂਗ ਰੂਮ ’ਚ ਪਹੁੰਚਾਉਣ ਦੇ ਕੰਮ ਵਿਚ ਟ੍ਰੈਫਿਕ ਮੁਲਾਜ਼ਮ ਦੇਰ ਰਾਤ ਤੱਕ ਜੁੱਟੇ ਰਹੇ, ਜਿਸ ਕਾਰਨ ਸੋਮਵਾਰ ਨੂੰ ਕਈ ਟ੍ਰੈਫਿਕ ਮੁਲਾਜ਼ਮ ਜਾਂ ਤਾਂ ਡਿਊਟੀ ’ਤੇ ਪੁੱਜੇ ਨਹੀਂ ਜਾਂ ਫਿਰ ਡਿਊਟੀ ’ਤੇ ਆ ਕੇ ਵੀ ਰੈਸਟ ਦੇ ਮੂਡ ਵਿਚ ਰਹੇ, ਜਿਸ ਦਾ ਸਿੱਧਾ ਅਸਰ ਸੜਕਾਂ ’ਤੇ ਦੇਖਣ ਨੂੰ ਮਿਲਿਆ। ਬਸਤੀ ਜੋਧੇਵਾਲ ਚੌਂਕ, ਸ਼ਿਵਪੁਰੀ ਚੌਂਕ, ਕਾਰਾਬਾਰਾ ਚੌਂਕ, ਸਮਰਾਲਾ ਚੌਂਕ ’ਚ ਜਾਮ ਦਾ ਜ਼ਿਆਦਾ ਅਸਰ ਰਿਹਾ।
ਇਹ ਵੀ ਪੜ੍ਹੋ : ਪੰਜਾਬ 'ਚ ਆਉਣ ਵਾਲੇ 2 ਦਿਨ ਪਵੇਗਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ