ਜਲਦ ਲਾਂਚ ਹੋਵੇਗੀ ਟ੍ਰੈਫਿਕ ਐਪ, ਲੋਕ ਜਾਣ ਸਕਣਗੇ ਚਲਾਨ ਤੇ ਜਾਮ ਦੇ ਹਾਲਾਤ
Sunday, Sep 17, 2017 - 04:56 AM (IST)
ਲੁਧਿਆਣਾ- ਪੁਲਸ ਕਮਿਸ਼ਨਰੇਟ ਵੱਲੋਂ ਜਲਦ ਹੀ ਟ੍ਰੈਫਿਕ ਐਪ ਲਾਂਚ ਕੀਤੀ ਜਾ ਰਹੀ ਹੈ। ਐਪ ਸ਼ੁਰੂ ਹੋਣ ਤੋਂ ਬਾਅਦ ਲੋਕ ਆਪਣੇ ਮੋਬਾਇਲ ਤੋਂ ਹੀ ਚਲਾਨ ਅਤੇ ਕਿਸੇ ਇਲਾਕੇ ਵਿਚ ਜਾਮ ਦੀ ਸਥਿਤੀ ਦੇਖ ਸਕਣਗੇ। ਟ੍ਰੈਫਿਕ ਐਪ ਤਿਆਰ ਹੈ ਪਰ ਇਸ ਨੂੰ ਲਾਂਚ ਕਰਨ ਤੋਂ ਪਹਿਲਾਂ ਅਧਿਕਾਰੀਆਂ ਨੇ ਲੋਕਾਂ ਤੋਂ ਇਸ ਨੂੰ ਹੋਰ ਅਸਰਦਾਰ ਅਤੇ ਮਦਦਗਾਰ ਬਣਾਉਣ ਲਈ ਸੁਝਾਅ ਮੰਗੇ ਹਨ।
ਟ੍ਰੈਫਿਕ ਐਪ ਵਿਚ ਆਵਾਜਾਈ ਨਿਯਮਾਂ ਸਬੰਧੀ ਜਾਗਰੂਕਤਾ ਮਟੀਰੀਅਲ ਵੀ ਹੋਵੇਗਾ ਜਿਨ੍ਹਾਂ ਨੂੰ ਲੋਕ ਦੇਖ ਕੇ ਆਪਣਾ ਗਿਆਨ ਵਧਾ ਸਕਣਗੇ। ਇਸ ਦੇ ਨਾਲ ਹੀ ਐਪ ਵਿਚ ਚਲਾਨ ਦਾ ਡਾਟਾ ਅਪਲੋਡ ਕੀਤਾ ਜਾਵੇਗਾ। ਚਲਾਨ ਹੋਣ 'ਤੇ ਵਾਹਨ ਚਾਲਕ ਐਪ ਤੋਂ ਚਲਾਨ ਦੀ ਕਾਪੀ, ਚਲਾਨ ਦੀ ਮੌਜੂਦਾ ਸਥਿਤੀ ਨੂੰ ਜਾਂਚ ਸਕਣਗੇ ਅਤੇ ਜਲਦ ਹੀ ਆਨਲਾਈਨ ਅਦਾਇਗੀ ਦੀ ਸਹੂਲਤ ਵੀ ਇਸ ਨਾਲ ਜੋੜੀ ਜਾਵੇਗੀ।
ਇਸ ਦੇ ਨਾਲ ਹੀ ਖਰਾਬ ਟ੍ਰੈਫਿਕ ਸਿਗਨਲਾਂ, ਕਿਸੇ ਇਲਾਕੇ ਵਿਚ ਵਾਹਨ ਖਰਾਬ ਹੋਣ ਦੀ ਜਾਣਕਾਰੀ, ਟ੍ਰੈਫਿਕ ਜਾਮ ਅਤੇ ਸੜਕ ਹਾਦਸਿਆਂ ਦੀ ਸੂਚਨਾ, ਜ਼ਿਆਦਾ ਹਾਦਸਿਆਂ ਵਾਲੇ ਪੁਆਇੰਟਾਂ ਦੀ ਜਾਣਕਾਰੀ ਹੋਵੇਗੀ।
