26 ਤਾਰੀਖ਼ ਨੂੰ ਜ਼ਰਾ ਸੋਚ-ਸਮਝ ਕੇ ਨਿਕਲੋ ਘਰੋਂ, ਬੰਦ ਰਹਿਣਗੇ ਰਾਹ, ਟ੍ਰੈਫਿਕ ਰੂਟ ਪਲਾਨ ਜਾਰੀ
Friday, Jan 24, 2025 - 09:54 AM (IST)
 
            
            ਚੰਡੀਗੜ੍ਹ (ਸੁਸ਼ੀਲ) : ਗਣਤੰਤਰ ਦਿਹਾੜੇ 'ਤੇ ਸੈਕਟਰ-17 ਪਰੇਡ ਗਰਾਊਂਡ ਵਿਖੇ ਪ੍ਰਸ਼ਾਸਕੀ ਪ੍ਰੋਗਰਾਮ ਦੇ ਕਾਰਨ ਸਵੇਰ 7 ਤੋਂ ਲੈ ਕੇ ਪ੍ਰੋਗਰਾਮ ਖ਼ਤਮ ਹੋਣ ਤੱਕ ਕੁੱਝ ਰਸਤਿਆਂ 'ਤੇ ਵਾਹਨਾਂ ਦੀ ਐਂਟਰੀ ਬੰਦ ਕੀਤੀ ਗਈ ਹੈ। ਇਸ ਦੇ ਨਾਲ ਹੀ ਕੁਝ ਰਸਤਿਆਂ 'ਤੇ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ। 26 ਜਨਵਰੀ ਸਵੇਰੇ 6 ਵਜੇ ਤੋਂ ਸੈਕਟਰ-16, 17, 22, 26 ਅਤੇ ਸੈਕਟਰ 16, 17, 22, 23 ਲਾਈਟ ਪੁਆਇੰਟ ਤੋਂ ਲੈ ਕੇ ਗੁਰਦਿਆਲ ਪੈਟਰੋਲ ਪੰਪ, ਸੈਕਟਰ-22ਏ ਤੋਂ ਉਦਯੋਗ ਮਾਰਗ ਤੱਕ, ਸੈਕਟਰ-16/17 ਲਾਈਟ ਪੁਆਇੰਟ ਤੋਂ ਸੈਕਟਰ-16/17/22/23 ਚੌਰਾਹੇ ਜਨ ਮਾਰਗ ਤੋਂ ਪਰੇਡ ਗਰਾਊਂਡ ਤੱਕ ਰਸਤਾ ਆਮ ਲੋਕਾਂ ਲਈ ਬੰਦ ਰਹੇਗਾ। ਪ੍ਰੋਗਰਾਮ ਖ਼ਤਮ ਹੋਣ ਤੱਕ ਸੈਕਟਰ-22ਏ ਵਿਚ ਲੋਕ ਪਾਰਕਿੰਗ ਨਹੀਂ ਕਰ ਸਕਣਗੇ। ਪਾਰਕਿੰਗ ਪਾਸ ਵਾਲੇ ਲੋਕ ਸੈਕਟਰ-16/17/22/23 ਚੌਰਾਹੇ ਤੋਂ ਜਨ ਮਾਰਕ ਤੋਂ ਹੋ ਕੇ ਸੈਕਟਰ-22ਏ 'ਚ ਪਾਰਕਿੰਗ ਕਰ ਸਕਣਗੇ। ਇਸ ਦੇ ਨਾਲ ਹੀ ਪ੍ਰੋਗਰਾਮ ਦੇਖਣ ਆਉਣ ਵਾਲੇ ਲੋਕਾਂ ਲਈ ਸੈਕਟਰ-17 ਸਥਿਤ ਨੀਲਮ ਥੀਏਟਰ ਦੇ ਪਿਛਲੇ ਪਾਸੇ, ਫੁੱਟਬਾਲ ਸਟੇਡੀਅਮ ਅਤੇ ਸਰਕਸ ਗਰਾਊਂਡ 'ਚ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, SCERT ਨੇ ਕੀਤਾ ਅਹਿਮ ਐਲਾਨ
ਲੰਬੇ ਰੂਟ ਦੀਆਂ ਬੱਸਾਂ ਦਾ ਰੂਟ ਡਾਇਵਰਸ਼ਨ
ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੀਆਂ ਬੱਸਾਂ ਨੂੰ ਬਜਵਾੜਾ ਚੌਕ ਤੋਂ ਹੁੰਦੇ ਹੋਏ ਹਿਮਾਲਿਆ ਮਾਰਗ ਦੇ ਰਸਤੇ ਆਈ. ਐੱਸ. ਬੀ. ਟੀ.-17 ਬੱਸ ਸਟੈਂਡ ਜਾਣਾ ਪਵੇਗਾ। ਵਿਸ਼ੇਸ਼ ਸੱਦੇ ਵਾਲੇ ਲੋਕ ਸੈਕਟਰ-22 ਦੇ ਸਾਹਮਣੇ ਤੋਂ ਗੇਟ ਨੰਬਰ-3-4 ਅਤੇ 5 ਤੋਂ ਦਾਖ਼ਲ ਹੋਣ। ਮੂਲ ਫੋਟੋ ਪਛਾਣ ਪੱਤਰ ਨਾਲ ਰੱਖਣ। ਵਿਸ਼ੇਸ਼ ਸੱਦੇ ਵਾਲੇ ਲੋਕ ਵਾਹਨਾਂ ’ਤੇ ਪਾਰਕਿੰਗ ਲੈਬਲ ਪ੍ਰਦਰਸ਼ਿਤ ਕਰਨ। ਮਾਚਿਸ, ਚਾਕੂ, ਸਿਗਰੇਟ, ਹਥਿਆਰ, ਸ਼ਰਾਬ, ਜਲਨਸ਼ੀਲ ਵਸਤੂਆਂ, ਇਲੈਕਟ੍ਰਾਨਿਕ ਉਪਕਰਨ ਲੈ ਕੇ ਨਾ ਆਉਣ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਪ੍ਰੋਗਰਾਮ ਬਦਲਿਆ, ਜਾਣੋ ਹੁਣ ਕਿੱਥੇ ਲਹਿਰਾਉਣਗੇ ਕੌਮੀ ਝੰਡਾ
ਐਟ ਹੋਮ ਪ੍ਰੋਗਰਾਮ ਦੇ ਦੌਰਾਨ ਦਾ ਰੂਟ
ਪੰਜਾਬ ਰਾਜ ਭਵਨ ਵਿਖੇ ਐਟ ਹੋਮ ਪ੍ਰੋਗਰਾਮ ਦੇ ਕਾਰਨ, ਸੈਕਟਰ-5, 6, 7, 8 ਰਾਊਂਡ ਅਬਾਊਟ ਤੋਂ ਲੈ ਕੇ ਗੋਲਫ ਕਲੱਬ ਟੀ-ਪੁਆਇੰਟ ਤੱਕ ਅਤੇ ਟੀ-ਪੁਆਇੰਟ ਤੋਂ ਐਡਵਾਈਜ਼ਰ ਰੈਜ਼ੀਡੈਂਸ ਤੱਕ ਰਸਤਾ ਆਮ ਲੋਕਾਂ ਲਈ ਬੰਦ ਰਹੇਗਾ। ਐਟ ਹੋਮ ਪ੍ਰੋਗਰਾਮ 'ਚ ਸ਼ਾਮਲ ਹੋਣ ਵਾਲੇ ਲੋਕ ਪ੍ਰਸ਼ਾਸਕ ਦੇ ਸਲਾਹਕਾਰ ਦੀ ਕੋਠੀ ਦੇ ਸਾਹਮਣੇ ਆਪਣੇ ਵਾਹਨ ਪਾਰਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਗੋਲਫ ਕਲੱਬ ਦੇ ਮੈਂਬਰ ਪ੍ਰੋਗਰਾਮ ਦੌਰਾਨ ਖਾਲਸਾ ਕਾਲਜ ਵਾਲੀ ਸੜਕ ਦੀ ਵਰਤੋਂ ਕਰਨ। ਇਸ ਦੇ ਨਾਲ ਹੀ ਹਰਿਆਣਾ ਰਾਜ ਭਵਨ ਵਿਖੇ ਐਟ ਹੋਮ ਪ੍ਰੋਗਰਾਮ ਦੌਰਾਨ, ਸੁਖਨਾ ਝੀਲ ਪਾਰਕਿੰਗ ਅਤੇ ਹੀਰਾ ਚੌਕ ਤੱਕ ਆਮ ਲੋਕਾਂ ਦੇ ਵਾਹਨਾਂ ਨੂੰ ਲਿਆਉਣ 'ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ, ਹਰਿਆਣਾ ਰਾਜ ਭਵਨ ਵਿਖੇ ਐਟ ਹੋਮ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਮਹਿਮਾਨ ਵਾਹਨਾਂ ਨੂੰ ਸੁਖਨਾ ਝੀਲ ਅਤੇ ਯੂ. ਟੀ. ਗੈਸਟ ਹਾਊਸ ਦੀ ਪਾਰਕਿੰਗ ਵਿਚ ਵਾਹਨ ਪਾਰਕ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            