ਦਿੱਲੀ ਦੇ ਟਰੈਕਟਰ ਮਾਰਚ ''ਚ ਮੋਫਰ ਕਰਨਗੇ ਸਾਥੀਆਂ ਸਮੇਤ ਸਮੂਲੀਅਤ
Monday, Jan 25, 2021 - 10:43 PM (IST)
ਮਾਨਸਾ: ਕਿਸਾਨਾਂ ਦੀ ਹਮਾਇਤ ਵਿੱਚ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਆਪਣੇ ਪਰਿਵਾਰ ਸਮੇਤ ਮੋਰਚੇ ਵਿੱਚ 26 ਜਨਵਰੀ ਦੇ ਟਰੈਕਟਰ ਮਾਰਚ ਪਰੇਡ ਵਿੱਚ ਹਿੱਸਾ ਲੈਣ ਲਈ ਸਮੂਲੀਅਤ ਕੀਤੀ ਹੈ। ਉਨ੍ਹਾਂ ਦਾ ਪਰਿਵਾਰ ਕਈ ਦਿਨਾਂ ਤੋਂ ਦਿੱਲੀ ਵਿਖੇ ਕਿਸਾਨਾਂ ਦੀ ਹਮਾਇਤ ਵਿੱਚ ਡਟਿਆ ਹੋਇਆ ਹੈ। ਇਸ ਤੋਂ ਪਹਿਲਾ ਮੋਫਰ ਕਿਸਾਨ ਮੋਰਚੇ ਲਈ ਵੱਡੀ ਪੱਧਰ 'ਤੇ ਸਮੱਗਰੀ ਅਤੇ ਲੋੜੀਂਦੀਆ ਵਸਤਾਂ ਦੇ ਟਰੱਕ ਭਰ ਕੇ ਭੇਜ ਚੁੱਕੇ ਹਨ। ਹੁਣ ਉਨ੍ਹਾਂ ਨੇ ਕਿਸਾਨ ਟਰੈਕਟਰ ਪਰੇਡ ਨੂੰ ਪੂਰਨ ਹਮਾਇਤ ਦੇ ਕੇ ਦਿੱਲੀ ਡੇਰਾ ਲਾਇਆ ਹੋਇਆ ਹੈ। ਉਨ੍ਹਾਂ ਦੇ ਨਾਲ ਅਨੇਕਾਂ ਕਾਂਗਰਸੀ ਵਰਕਰ ਅਤੇ ਇਲਾਕੇ ਦੇ ਕਿਸਾਨ ਸ਼ਾਮਿਲ ਹਨ। ਬਿਕਰਮ ਸਿੰਘ ਮੋਫਰ ਨੇ ਦੱਸਿਆ ਕਿ ਵਾਰ-ਵਾਰ ਆਪਣੀ ਗੱਲ ਤੋਂ ਭੱਜਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਅੱਗੇ ਕਿਸਾਨੀ ਅੰਦੋਲਨ ਚੁਣੋਤੀ ਬਣ ਕੇ ਖੜ੍ਹਾ ਹੈ ਅਤੇ ਟਰੈਕਟਰ ਪਰੇਡ ਨੇ ਸਰਕਾਰ ਦੀ ਨੀਂਦ ਹਰਾਮ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਮੇਤ ਸਰਦੂਲਗੜ੍ਹ ਖੇਤਰ ਤੋਂ ਵੀ ਵੱਡੀ ਤਦਾਦ ਵਿੱਚ ਦਿੱਲੀ ਟਰੈਕਟਰ ਪਰੇਡ ਲਈ ਪਹੁੰਚੇ ਹਨ। ਕਿਸਾਨਾਂ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਮੋਫਰ ਨੇ ਦੱਸਿਆ ਕਿ ਅੱਜ ਉਹ ਦਿੱਲੀ ਦੀ ਕਿਸਾਨ ਟਰੈਕਟਰ ਸ਼ਾਮਿਲ ਹੋਣਗੇ ਕਿਉੇਂਕਿ ਕੇਂਦਰ ਸਰਕਾਰ ਦਾ ਫੈਸਲਾ ਕਿਸਾਨਾਂ ਨੂੰ ਹੀ ਨਹੀਂ ਬਲਕਿ ਆਮ ਲੋਕਾਂ ਦਾ ਵੀ ਸਾਹ ਘੁੱਟ ਰਿਹਾ ਹੈ। ਜਿਸ ਨਾਲ ਆਉਂਦੇ ਸਮੇਂ ਵਿੱਚ ਕਿਸਾਨੀ ਅਤੇ ਆਮ ਕਾਰੋਬਾਰ ਖਤਮ ਹੋ ਜਾਣਗੇ। ਮੋਫਰ ਨੇ ਕਿਹਾ ਕਿ ਕਿਸਾਨਾਂ ਦਾ ਟਰੈਕਟਰ ਮਾਰਚ ਸਾਬਿਤ ਕਰੇਗਾ ਕਿ ਕੇਂਦਰ ਦਾ ਫੈਸਲਾ ਅਤੇ ਕਾਲੇ ਕਾਨੂੰਨ ਦੇਸ਼ ਦੇ ਲੋਕਾਂ ਨੂੰ ਬਰਬਾਦੀ ਦੇ ਰਾਹ ਲਿਜਾ ਸਕਦੇ ਹਨ।