ਫਿਲੌਰ ਵਿਖੇ ਸੰਘਣੀ ਧੁੰਦ ਕਾਰਨ ਟਰੱਕ ਸਣੇ ਪਲਟੀ ਟਰੈਕਟਰ-ਟਰਾਲੀ, ਨੈਸ਼ਨਲ ਹਾਈਵੇਅ ''ਤੇ ਲੱਗਾ ਜਾਮ
Monday, Jan 02, 2023 - 02:33 PM (IST)
ਫਿਲੌਰ (ਮੁਨੀਸ਼ ਬਾਵਾ)- ਅੱਜ ਤੜਕਸਾਰ ਫਿਲੌਰ 'ਚ ਨੈਸ਼ਨਲ ਹਾਈਵੇਅ 'ਤੇ ਭਗਵਾਨ ਮਈਆ ਦਰਬਾਰ ਨੇੜੇ ਇਕ ਬੱਜਰੀ ਨਾਲ ਭਰਿਆ ਟਰੱਕ ਧੁੰਦ ਕਾਰਨ ਪਲਟ ਗਿਆ। ਦਰਅਸਲ ਟਰੱਕ ਲੱਕੜੀ ਦਾ ਬੂਰਾ ਲੱਦੀ ਆ ਰਹੀ ਟ੍ਰੈਕਟਰ-ਟਰਾਲੀ ਨਾਲ ਵੱਜ ਕੇ ਪਲਟਿਆ ਅਤੇ ਉਸ ਪਿੱਛੇ ਇਕ ਗੰਨਿਆ ਨਾਲ ਭਰੀ ਟਰਾਲੀ ਆ ਕੇ ਵੱਜੀ 'ਤੇ ਪਲਟ ਗਈ। ਸੜਕ 'ਤੇ ਭਾਰੀ ਜਾਮ ਲੱਗ ਗਿਆ ਅਤੇ ਵੇਖਦੇ-ਵੇਖਦੇ ਵਾਹਨਾਂ ਦੀਆਂ ਮੀਲਾਂ ਵਧੀ ਕਤਾਰਾਂ ਲੱਗ ਗਈਆਂ। ਫਿਲੌਰ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਜਗਦੀਸ਼ ਰਾਜ ਡੀ. ਐੱਸ. ਪੀ. ਫਿਲੌਰ, ਪੰਕਜ ਕੁਮਾਰ ਐਡੀਸ਼ਨਲ ਐੱਸ. ਐੱਚ. ਓ. ਫਿਲੌਰ, ਸਬ ਇੰਸਪੈਕਟਰ ਬਲਜੀਤ ਭਾਰੀ ਪੁਲਸ ਫੋਰਸ ਨਾਲ ਪੁੱਜੇ।
ਇਹ ਵੀ ਪੜ੍ਹੋ : ਜਲੰਧਰ ਦੇ PPR ਮਾਲ 'ਚ ਨਵੇਂ ਸਾਲ ਦੇ 'ਜਸ਼ਨ' ਨੇ ਲਿਆ ਖ਼ੂਨੀ ਰੂਪ, ਪੁਲਸ ਵੇਖਦੀ ਰਹੀ ਤਮਾਸ਼ਾ
ਇਸ ਦੌਰਾਨ ਕਰੇਨਾਂ ਮੰਗਵਾਂ ਕੇ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਪਰੇ ਕਰਵਾਇਆ ਗਿਆ। ਵਾਹਨ ਚਾਲਕਾਂ ਦਾ ਬਚਾ ਹੋ ਗਿਆ ਪਰ ਇਸ ਦੌਰਾਨ ਇੱਕ ਟਰੈਕਟਰ ਦੇ ਦੋ ਟੋਟੇ ਹੋ ਗਏ ਅਤੇ ਕਈ ਵਾਹਨ ਨੁਕਸਾਨੇ ਗਏ। ਲੰਬੀ ਦੂਰੀ ਦੀਆਂ ਬੱਸਾਂ, ਤੀਰਥ ਅਸਥਾਨਾਂ 'ਤੇ ਜਾ ਰਹੀਆਂ ਯਾਤਰੀਆਂ ਨਾਲ ਭਰੀਆਂ ਬੱਸਾਂ ਦੇ ਯਾਤਰੀ ਬੇਹੱਦ ਪ੍ਰੇਸ਼ਾਨ ਨਜ਼ਰ ਆਏ। ਕੁਝ ਐਬੂਲੈਂਸ ਗੱਡੀਆਂ ਵੀ ਫਸੀਆਂ ਨਜ਼ਰ ਆਈਆਂ, ਕਈ ਬੱਸਾਂ ਫਿਲੌਰ ਵਿਖੇ ਸਵਾਰੀਆਂ ਉਤਾਰ ਕੇ ਵਾਪਸ ਮੁੜ ਗਏ। ਲੁਧਿਆਣਾ ਤੋਂ ਜਲੰਧਰ ਸਿਕਸ-ਲੇਨ ਚਾਲੂ ਰਿਹਾ ਅਤੇ ਉਸ ਸੜਕ 'ਤੇ ਆਵਾਜਾਈ ਜੂਅ ਦੀ ਚਾਲ ਵਾਂਗ ਚਲਦੀ ਨਜ਼ਰ ਆਈ। ਸੰਘਣੀ ਧੁੰਦ ਤੋਂ ਬਚਾਓ ਲਈ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਠੰਡ ਤੋਂ ਬਚਾਅ ਲਈ ਯਾਤਰੀਆਂ ਲਈ ਧੂਣੀਆਂ ਲਗਾਈਆਂ ਅਤੇ ਚਾਹ ਪਾਣੀ ਵੀ ਪਿਲਾ ਰਹੇ ਸਨ।
ਇਹ ਵੀ ਪੜ੍ਹੋ : ਨਵੇਂ ਸਾਲ ਦਾ ਜਸ਼ਨ ਮਨਾ ਕੇ ਚਾਈਂ-ਚਾਈਂ ਕਾਲਜ ਜਾ ਰਹੇ ਸਨ ਵਿਦਿਆਰਥੀ, ਵਾਪਰੀ ਅਣਹੋਣੀ ਨੇ 4 ਘਰਾਂ 'ਚ ਪੁਆਏ ਵੈਣ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ