ਜ਼ਹਿਰੀਲੀ ਸ਼ਰਾਬ ਕਾਰਣ ਹੋਈਆਂ ਮੌਤਾਂ ਦੇ ਚੱਲਦੇ ''ਆਪ'' ਵਲੋਂ ਕਾਂਗਰਸ ਖ਼ਿਲਾਫ਼ ਪ੍ਰਦਰਸ਼ਨ

8/2/2020 5:00:59 PM

ਸੰਗਰੂਰ  (ਦਲਜੀਤ ਸਿੰਘ ਬੇਦੀ, ਸਿੰਗਲਾ) : ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਲਗਾਤਾਰ ਹੋ ਰਹੀਆਂ ਮੌਤਾਂ ਖ਼ਿਲਾਫ਼ ਆਮ ਆਦਮੀ ਪਾਰਟੀ ਹਲਕਾ ਸੰਗਰੂਰ ਵੱਲੋਂ ਹਲਕਾ ਸਹਿ-ਪ੍ਰਧਾਨ ਸੰਗਰੂਰ ਨਰਿੰਦਰ ਕੌਰ ਭਰਾਜ ਦੀ ਅਗਵਾਈ ਵਿਚ ਸੰਗਰੂਰ ਸ਼ਹਿਰ ਦੇ ਬਰਨਾਲਾ ਚੌਂਕ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਲਈ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਆਮ ਆਦਮੀ ਪਾਰਟੀ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। 

ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਸੁਖਵਿੰਦਰ ਸਿੰਘ, ਹਰਪ੍ਰੀਤ ਚਹਿਲ, ਜਗਤਾਰ ਪੰਡਿਤ, ਇੰਦਰਪਾਲ ਸਿੰਘ, ਗੁਰਚਰਨ ਸਿੰਘ, ਸਿਕੰਦਰ ਸਿੰਘ, ਕਰਮਜੀਤ ਨਾਗੀ, ਅਮਰੀਕ ਸਿੰਘ,ਬਲਵੀਰ ਚੰਗਾਲ,ਬੌਬੀ ਸਿੰਘ, ਰਾਜੂ ਸਿੰਘ, ਗਗਨਦੀਪ ਸਿੰਘ, ਰਾਜਿੰਦਰ ਸਿੰਘ ਗੋਗੀ,ਹਰਦੀਪ ਤੂਰ, ਅਵਤਾਰ ਤਾਰੀ ਹਾਜ਼ਰ ਰਹੇ।


Gurminder Singh

Content Editor Gurminder Singh