ਪੁਲਸ ਟੋਅ ਵੈਨ ਨੇ ਕਰ 'ਤਾ ਕਾਰਾ, ਭੰਨ੍ਹ ਦਿੱਤੀ ਬਰੇਜ਼ਾ, ਜਾਣੋ ਪੂਰਾ ਮਾਮਲਾ

Thursday, Jun 15, 2023 - 08:15 PM (IST)

ਪੁਲਸ ਟੋਅ ਵੈਨ ਨੇ ਕਰ 'ਤਾ ਕਾਰਾ, ਭੰਨ੍ਹ ਦਿੱਤੀ ਬਰੇਜ਼ਾ, ਜਾਣੋ ਪੂਰਾ ਮਾਮਲਾ

ਅੰਮ੍ਰਿਤਸਰ (ਸਰਬਜੀਤ) : ਭੰਡਾਰੀ ਪੁਲ 'ਤੇ ਖੜ੍ਹੀ ਟੋਅ ਵੈਨ ਅੱਜ ਕਿਸੇ ਟੈਕਨੀਕਲ ਫਾਲਟ ਕਾਰਨ ਬੇਕਾਬੂ ਹੁੰਦਿਆਂ ਪੁਲ ਦੇ ਉਪਰੋਂ ਹੇਠਾਂ ਲਮਕ ਗਈ, ਜਿਸ ਕਰਕੇ ਥੱਲੇ ਖੜ੍ਹੀ ਪ੍ਰਾਈਵੇਟ ਗੱਡੀ ਨੁਕਸਾਨੀ ਗਈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਹਾਲ ਗੇਟ ਦੇ ਸਾਹਮਣੇ ਬਣੇ ਭੰਡਾਰੀ ਪੁਲ 'ਤੇ ਸੜਕਾਂ 'ਤੇ ਨਾਜਾਇਜ਼ ਖੜ੍ਹੀਆਂ ਪ੍ਰਾਈਵੇਟ ਗੱਡੀਆਂ ਨੂੰ ਚੁੱਕਣ ਵਾਲੀ ਇਕ ਟੋਅ ਵੈਨ ਲੱਗੀ ਰਹਿੰਦੀ ਹੈ, ਜਿਸ ਵਿੱਚ ਕੰਮ ਕਰਨ ਵਾਲੇ ਪ੍ਰਾਈਵੇਟ ਕਰਿੰਦੇ ਦਾ ਛੋਟਾ ਬੱਚਾ ਬੈਠਾ ਹੋਇਆ ਸੀ, ਜੋ ਕਿ ਗੱਡੀ ਦਾ ਸਟੇਅਰਿੰਗ ਫੜ ਕੇ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਇਹ ਵੀ ਪੜ੍ਹੋ : ਕਾਰ ਬੇਕਾਬੂ ਹੋ ਦਰੱਖ਼ਤ ਨਾਲ ਟਕਰਾਈ, ਪੁੱਤ ਦੀ ਮੌਤ, ਪਿਓ ਸਮੇਤ ਪਰਿਵਾਰ ਦੇ 5 ਮੈਂਬਰ ਜ਼ਖ਼ਮੀ

PunjabKesari

ਜਦੋਂ ਗੱਡੀ 'ਚ ਬੈਠੇ ਬੱਚੇ ਨੇ ਗੱਡੀ ਦੀ ਸੈਲਫ ਮਾਰੀ ਤਾਂ ਗੱਡੀ ਗਿਅਰ 'ਚ ਹੋਣ ਕਾਰਨ ਚੱਲ ਪਈ ਤੇ ਦੀਵਾਰ 'ਚ ਜਾ ਵੱਜੀ, ਜਿਸ ਕਾਰਨ ਦੀਵਾਰ ਦਾ ਹਿੱਸਾ ਪੁਲ ਦੇ ਹੇਠਾਂ ਸੜਕ 'ਤੇ ਜਾ ਡਿੱਗਾ, ਜਿਸ ਨਾਲ ਹੇਠਾਂ ਸੜਕ 'ਤੇ ਖੜ੍ਹੀ ਇਕ ਬਰੇਜਾ ਕਾਰ ਹਾਦਸਾਗ੍ਰਸਤ ਹੋ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੱਚਾ ਤਾਂ ਵਾਲ-ਵਾਲ ਬਚ ਗਿਆ ਪਰ ਇਨ੍ਹਾਂ ਪ੍ਰਾਈਵੇਟ ਕਰਿੰਦਿਆਂ ਦੀ ਵੱਡੀ ਅਣਗਹਿਲੀ ਕਾਰਨ ਬਹੁਤ ਹੀ ਵੱਡਾ ਹਾਦਸਾ ਹੋ ਸਕਦਾ ਸੀ, ਜਿਸ ਨਾਲ ਕਈ ਜਾਨਾਂ ਵੀ ਜਾ ਸਕਦੀਆਂ ਸਨ ਕਿਉਂਕਿ ਭੰਡਾਰੀ ਪੁਲ ਦੇ ਥੱਲੇ ਖੜ੍ਹੀ ਗੱਡੀ ਦੇ ਬਿਲਕੁਲ ਨਾਲ ਇਕ ਰਿਕਸ਼ੇ ਵਾਲਾ ਆਪਣਾ ਰਿਕਸ਼ਾ ਖੜ੍ਹਾ ਕਰਕੇ ਚਾਹ ਪੀਣ ਦੁਕਾਨ 'ਤੇ ਗਿਆ ਹੋਇਆ ਸੀ। ਉਸ ਦਾ ਰਿਕਸ਼ਾ ਵੀ ਟੁੱਟ-ਭੱਜ ਗਿਆ।

ਇਹ ਵੀ ਪੜ੍ਹੋ : ਚੀਨ ’ਚ ਮਾਲੀਆ ਕਮਾਉਣ ਲਈ ਸਰਕਾਰ ਅਪਣਾ ਰਹੀ ਅਨੋਖੇ ਤਰੀਕੇ, ਤੁਸੀਂ ਵੀ ਜਾਣ ਹੋ ਜਾਓਗੇ ਹੈਰਾਨ

PunjabKesari

ਅੰਮ੍ਰਿਤਸਰ ਸ਼ਹਿਰ 'ਚ ਇਹ ਘਟਨਾ ਲਗਭਗ ਦੁਪਹਿਰ 3 ਵਜੇ ਦੇ ਕਰੀਬ ਵਾਪਰੀ। ਵੇਖਦੇ ਹੀ ਵੇਖਦੇ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ, ਜਿਨ੍ਹਾਂ 'ਚੋਂ ਕਈਆਂ ਦਾ ਕਹਿਣਾ ਸੀ ਕਿ ਸੜਕ 'ਤੇ ਖੜ੍ਹੀਆਂ ਗੱਡੀਆਂ ਨੂੰ ਤਾਂ ਕੁਝ ਹੀ ਮਿੰਟਾਂ 'ਚ ਚੁੱਕ ਕੇ ਲੈ ਜਾਂਦੇ ਹਨ ਪਰ ਆਪਣੀ ਗੱਡੀ ਬੇਕਾਬੂ ਹੋਣ ਨਾਲ ਇਸ ਹੋਏ ਨੁਕਸਾਨ ਦਾ ਹਰਜਾਨਾ ਕੌਣ ਭਰੇਗਾ। ਇਹ ਵੀ ਪਤਾ ਲੱਗਾ ਹੈ ਕਿ ਭੰਡਾਰੀ ਪੁਲ ਦੇ ਥੱਲੇ ਖੜ੍ਹੀ ਗੱਡੀ ਸਾਹਮਣੇ ਵਾਲੇ ਗੰਨ ਹਾਊਸ ਵਾਲਿਆਂ ਦੀ ਹੈ, ਜੋ ਕਿ ਰੋਜ਼ਾਨਾ ਆਪਣੀ ਦੁਕਾਨ ਦੇ ਸਾਹਮਣੇ ਖੜ੍ਹੀ ਕਰਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News