ਟੂਰੀਜ਼ਮ ''ਚ ਕੌਮਾਂਤਰੀ ਪੱਧਰ ''ਤੇ ਉਭਰੇਗਾ ''ਪੰਜਾਬ'' (ਵੀਡੀਓ)
Monday, Jun 18, 2018 - 09:16 AM (IST)
ਅੰਮ੍ਰਿਤਸਰ : ਪੰਜਾਬ ਦੀ ਵਿਰਾਸਤ ਇਕ ਵਾਰ ਫਿਰ ਆਪਣੀ ਚਮਕ ਬਿਖੇਰੇਗੀ ਅਤੇ ਇਸ ਦੇ ਲਈ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਨੂੰ ਮੁੱਖ ਰੱਖਦਿਆਂ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ-ਕੱਲ੍ਹ ਪੰਜਾਬ ਦੀਆਂ ਵਿਰਾਸਤੀ ਥਾਵਾਂ ਦਾ ਮੁਆਇਨਾ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਸੰਵਾਰ ਕੇ ਕੌਮਾਂਤਰੀ ਪੱਧਰ 'ਤੇ ਵਿਕਸਿਤ ਕੀਤਾ ਜਾ ਸਕੇ। ਇਸ ਨਾਲ ਜਿੱਥੇ ਟੂਰੀਜ਼ਮ ਸੈਕਟਰ 'ਚ ਪੰਜਾਬ ਦਾ ਨਾਂ ਰੌਸ਼ਨ ਹੋਵੇਗਾ, ਉੱਥੇ ਹੀ ਸੂਬੇ ਦੇ ਮਾਲੀ ਹਾਲਾਤ ਵੀ ਮਜ਼ਬੂਤ ਹੋਣਗੇ।
ਜ਼ਿਕਰਯੋਗ ਹੈ ਕਿ ਜੇਕਰ ਪੰਜਾਬ ਦਾ ਸੈਰ-ਸਪਾਟਾ ਵਿਭਾਗ ਪ੍ਰਫੁੱਲਿਤ ਹੁੰਦਾ ਹੈ ਤਾਂ ਇਸ ਨਾਲ ਨਾ ਸਿਰਫ ਇੱਥੇ ਰੋਜ਼ਗਾਰ ਦੇ ਸਾਧਨ ਵਧਣਗੇ, ਸਗੋਂ ਪੰਜਾਬ ਇਕ ਵਾਰ ਫਿਰ ਵਿਦੇਸ਼ੀ ਸੈਲਾਨੀਆਂ ਦੀ ਮੇਜ਼ਬਾਨੀ ਕਰੇਗਾ।