CM ਮਾਨ ਦਾ ਨੌਜਵਾਨਾਂ ਨੂੰ ਖ਼ਾਸ ਸੁਨੇਹਾ, ਇਮਤਿਹਾਨਾਂ ਦੌਰਾਨ ਹੁਣ ਨਹੀਂ ਵੱਜੇਗੀ ਨਕਲ, ਪੜ੍ਹੋ Top 10

Friday, Jun 09, 2023 - 09:13 PM (IST)

CM ਮਾਨ ਦਾ ਨੌਜਵਾਨਾਂ ਨੂੰ ਖ਼ਾਸ ਸੁਨੇਹਾ, ਇਮਤਿਹਾਨਾਂ ਦੌਰਾਨ ਹੁਣ ਨਹੀਂ ਵੱਜੇਗੀ ਨਕਲ, ਪੜ੍ਹੋ Top 10

ਜਲੰਧਰ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੋਸ਼ਲ ਮੀਡੀਆ 'ਤੇ ਲਾਇਵ ਹੋ ਕੇ ਪੰਜਾਬ ਦੇ ਨੌਜਵਾਨਾਂ ਨੂੰ ਖ਼ਾਸ ਸੁਨੇਹਾ ਦਿੱਤਾ ਅਤੇ ਪੰਜਾਬੀਆਂ ਨੂੰ ਸਰਕਾਰ ਦੀਆਂ ਰੋਜ਼ਗਾਰ ਸਬੰਧੀ ਮਿਲੀਆਂ ਪ੍ਰਾਪਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਉਥੇ ਹੀ : ਇਮਤਿਹਾਨਾਂ ਦੌਰਾਨ ਨਕਲ ਦੇ ਰੁਝਾਨ ਨੂੰ ਜੜ੍ਹੋਂ ਖ਼ਤਮ ਕਰਨ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ (ਪੀ. ਐੱਸ. ਬੀ. ਟੀ. ਈ. ਤੇ ਆਈ. ਟੀ.) ਵੱਲੋਂ ਪ੍ਰੀਖਿਆਵਾਂ ਵਿੱਚ ਨਕਲ ਵਿਰੋਧੀ ਸਖ਼ਤ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...

ਮੁੱਖ ਮੰਤਰੀ ਮਾਨ ਦਾ ਪੰਜਾਬ ਦੇ ਨੌਜਵਾਨਾਂ ਨੂੰ ਖ਼ਾਸ ਸੁਨੇਹਾ, ਵੀਡੀਓ 'ਚ ਸੁਣੋ ਕੀ ਕਿਹਾ

 ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੋਸ਼ਲ ਮੀਡੀਆ 'ਤੇ ਲਾਇਵ ਹੋ ਕੇ ਪੰਜਾਬ ਦੇ ਨੌਜਵਾਨਾਂ ਨੂੰ ਖ਼ਾਸ ਸੁਨੇਹਾ ਦਿੱਤਾ ਅਤੇ ਪੰਜਾਬੀਆਂ ਨੂੰ ਸਰਕਾਰ ਦੀਆਂ ਰੋਜ਼ਗਾਰ ਸਬੰਧੀ ਮਿਲੀਆਂ ਪ੍ਰਾਪਤੀਆਂ ਬਾਰੇ ਵਿਚਾਰ ਸਾਂਝੇ ਕੀਤੇ।

ਪੰਜਾਬ 'ਚ ਇਮਤਿਹਾਨਾਂ ਦੌਰਾਨ ਹੁਣ ਨਹੀਂ ਵੱਜੇਗੀ ਨਕਲ, ਮਾਨ ਸਰਕਾਰ ਨੇ ਚੁੱਕਿਆ ਕਦਮ

ਇਮਤਿਹਾਨਾਂ ਦੌਰਾਨ ਨਕਲ ਦੇ ਰੁਝਾਨ ਨੂੰ ਜੜ੍ਹੋਂ ਖ਼ਤਮ ਕਰਨ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ (ਪੀ. ਐੱਸ. ਬੀ. ਟੀ. ਈ. ਤੇ ਆਈ. ਟੀ.) ਵੱਲੋਂ ਪ੍ਰੀਖਿਆਵਾਂ ਵਿੱਚ ਨਕਲ ਵਿਰੋਧੀ ਸਖ਼ਤ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ। 

ਵਿਜੀਲੈਂਸ ਚੀਫ਼ IPS ਵਰਿੰਦਰ ਕੁਮਾਰ ਨੂੰ ਮਿਲਿਆ ਐਡੀਸ਼ਨਲ ਚਾਰਜ, ਸੰਭਾਲਣਗੇ ਇਹ ਜ਼ਿੰਮੇਵਾਰੀ

 ‘ਆਪ’ ਸਰਕਾਰ ਵੱਲੋਂ ਵਿਜੀਲੈਂਸ ਚੀਫ਼ IPS ਅਧਿਕਾਰੀ ਵਰਿੰਦਰ ਕੁਮਾਰ ਨੂੰ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ। ਵਰਿੰਦਰ ਕੁਮਾਰ ਜੋ ਵਿਜੀਲੈਂਸ ਚੀਫ ਹਨ, ਨੂੰ ਹੁਣ ਸਪੈਸ਼ਲ ਡੀ. ਜੀ. ਪੀ. ਇੰਟੈਲੀਜੈਂਸ ਦਾ ਵਾਧੂ ਕਾਰਜਭਾਰ ਵੀ ਸੌਂਪਿਆ ਗਿਆ ਹੈ।  ਵਰਿੰਦਰ ਕੁਮਾਰ 1993 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਹਨ।

ਆਂਗਣਵਾੜੀ ਸੈਂਟਰਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਵੱਡੀ ਪਹਿਲਕਦਮੀ, ਕੀਤਾ ਇਹ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਬੱਚਿਆਂ, ਔਰਤਾਂ, ਨਾਬਾਲਗ ਕੁੜੀਆਂ ਅਤੇ ਬਜ਼ੁਰਗਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। 

ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਪਰਤ ਰਹੇ ਚੀਮਾ ਮੰਡੀ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

 ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆਪਣੇ ਦੋਸਤਾਂ ਨਾਲ ਪਰਤ ਰਹੇ ਚੀਮਾ ਮੰਡੀ ਦੇ ਇੱਕ ਗੁਰਸਿੱਖ ਨੌਜਵਾਨ ਦੀ ਸਹਾਰਨਪੁਰ ਨੇੜੇ ਇੱਕ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਸਮਾਚਾਰ ਹੈ।

ਸੜਕ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ, CM ਮਾਨ ਨੇ ਕੀਤਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਮਾਲੇਰਕੋਟਲਾ ਦੇ ਤੋਲੇਵਾਲ ਵਿਖੇ ਰੀਜਨਲ ਡਰਾਈਵਿੰਗ ਟਰੇਨਿੰਗ ਕੇਂਦਰ ਦਾ ਉਦਘਾਟਨ ਕੀਤਾ ਗਿਆ। 

ਬੱਚਿਆਂ ਦੇ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਗੱਡੀਆਂ, ਪਈ ਭਾਜੜ

ਪੱਛਮੀ ਦਿੱਲੀ ਦੇ ਜਨਕਪੁਰੀ ਇਲਾਕੇ 'ਚ ਵੀਰਵਾਰ ਦੇਰ ਰਾਤ ਇਕ ਹਸਪਤਾਲ 'ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਉੱਥੋਂ 20 ਨਵਜਨਮੇ ਬੱਚਿਆਂ ਨੂੰ ਹੋਰ ਹਸਪਤਾਲਾਂ 'ਚ ਰੈਫਰ ਕੀਤਾ ਗਿਆ। 

ਪਠਾਨਕੋਟ ’ਚ ਦੋਹਰਾ ਕਤਲ ਕਾਂਡ, ਘਰ ’ਚ ਦਾਖਲ ਹੋ ਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੇ ਪਤੀ-ਪਤਨੀ

ਪਠਾਨਕੋਟ ਦੇ ਪਿੰਡ ਮਨਵਾਲ ਵਿਚ ਦੋਹਰੇ ਕਤਲ ਕਾਂਡ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਰਾਤ ਸਮੇਂ ਘਰ ਵਿਚ ਇਕੱਲੇ ਬਜ਼ੁਰਗ ਜੋੜੇ ਦਾ ਅਣਪਛਾਤਿਆਂ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। 

ਭਾਰੀ ਮੀਂਹ ਮਗਰੋਂ ਗਰਮੀ ਕੱਢਾਉਣ ਲੱਗੀ ਵੱਟ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

ਹਫ਼ਤੇ ਦੀ ਸ਼ੁਰੂਆਤ ਵਿਚ ਪਈ ਭਾਰੀ ਬਾਰਿਸ਼ ਨੇ ਗਰਮੀ ਤੋਂ ਰਾਹਤ ਦਿਵਾਈ ਸੀ ਪਰ ਹੁਣ ਭਿਆਨਕ ਗਰਮੀ ਦੇ ਵਿਚਕਾਰ ਸਾਰਾ ਦਿਨ ਚੱਲੀ ‘ਹੀਟ ਵੇਵ’ (ਗਰਮ ਹਵਾਵਾਂ) ਨਾਲ ਤਾਪਮਾਨ 40 ਡਿਗਰੀ ਤਕ ਜਾ ਪੁੱਜਾ ਹੈ।

ਲੋਪੋਕੇ ਪੁਲਸ ਤੇ BSF ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਕਰੋੜਾਂ ਦੀ ਹੈਰੋਇਨ ਬਰਾਮਦ

ਭਾਰਤ-ਪਾਕਿਸਤਾਨ ਨੇੜੇ ਭਾਰਤੀ ਖੇਤਰ 'ਚ ਹੈਰੋਇਨ ਭੇਜਣ ਦੇ ਪਾਕਿਸਤਾਨ ਦੇ ਨਾਪਾਕ ਮਨਸੂਬੇ ਨੂੰ ਲੋਪੋਕੇ ਪੁਲਸ ਅਤੇ ਬੀ. ਐੱਸ. ਐੱਫ ਨੇ ਸਾਂਝੇ ਆਪਰੇਸ਼ਨ ਦੌਰਾਨ ਇਕ ਹਫ਼ਤੇ 'ਚ ਦੂਜੀ ਵਾਰ ਫਿਰ ਅਸਫ਼ਲ ਕਰ ਦਿੱਤਾ ਹੈ।

 

 

 


author

Manoj

Content Editor

Related News