ਅਸਮਾਨੀਂ ਚੜ੍ਹੇ ਟਮਾਟਰ ਦੇ ਭਾਅ, ਪਰਚੂਨ ’ਚ ਰੇਟ ਨੇ ਮਾਰੀ ਸੈਂਚੁਰੀ

06/29/2023 4:17:06 PM

ਪਟਿਆਲਾ (ਜ. ਬ., ਲਖਵਿੰਦਰ) : ਪੰਜਾਬ ’ਚ ਟਮਾਟਰਾਂ ਦੇ ਭਾਅ ਅਸਮਾਨੀਂ ਚਡ਼੍ਹ ਗਏ ਹਨ। ਅੱਜ ਪਰਚੂਨ ’ਚ ਭਾਅ ਨੇ ਸੈਂਚੁਰੀ ਮਾਰਦਿਆਂ 100 ਰੁਪਏ ਕਿਲੋ ਦੇ ਰੇਟ ’ਤੇ ਵਿਕਣ ਦਾ ਰਿਕਾਰਡ ਕਾਇਮ ਕੀਤਾ ਹੈ। ਥੋਕ ਮੰਡੀ ’ਚ ਭਾਅ 60 ਤੋਂ 80 ਰੁਪਏ ਕਿਲੋ ਰਿਹਾ ਹੈ, ਜਦੋਂ ਕਿ ਪਰਚੂਨ ’ਚ 85 ਤੋਂ 100 ਰੁਪਏ ਤੱਕ ਰੇਟ ਰਿਹਾ ਹੈ। ਬੀਤੇ ਕੱਲ ਹੀ ਸ਼ਹਿਰਾਂ ਤੇ ਮੰਡੀਆਂ ਵਿਚ ਰੇਟ 60 ਰੁਪਏ ਕਿਲੋ ਤੱਕ ਰਿਹਾ ਸੀ। ਮੰਗਲਵਾਰ ਨੂੰ ਹੀ ਪਰਚੂਨ ਦਾ ਰੇਟ ਕਈ ਥਾਵਾਂ ’ਤੇ 100 ਰੁਪਏ ਹੋ ਗਿਆ ਸੀ। ਵਪਾਰੀਆਂ ਤੇ ਟਮਾਟਰ ਬੀਜਣ ਵਾਲਿਆਂ ਨੂੰ ਰੇਟਾਂ ’ਚ ਛੇਤੀ ਗਿਰਾਵਟ ਆਉਣ ਦੀ ਸੰਭਾਵਨਾ ਨਹੀਂ ਦਿਸ ਰਹੀ।

ਇਹ ਵੀ ਪੜ੍ਹੋ : ਬਜ਼ੁਰਗ ਕਿਰਾਏਦਾਰ ਪ੍ਰਵਾਸੀ ਨੂੰ ATM ਦੇ ਕੇ ਕਢਵਾਉਂਦਾ ਸੀ ਪੈਸੇ, ਕਿਰਾਏਦਾਰ 5 ਲੱਖ ਰੁਪਏ ਕੱਢ ਕੇ ਫਰਾਰ

ਕਿਉਂ ਹੋਏ ਟਮਾਟਰ ਮਹਿੰਗੇ
ਅਸਲ ’ਚ ਮਾਰਚ ਤੇ ਅਪ੍ਰੈਲ ਮਹੀਨੇ ਦੌਰਾਨ ਬਹੁਤ ਜ਼ਿਆਦਾ ਗਰਮੀ ਪੈਣ ਕਾਰਨ ਟਮਾਰਟਰ ਜ਼ਿਆਦਾ ਪਕ ਗਏ ਜਿਸ ਕਾਰਨ ਟਮਾਟਰ ਦਾ ਭਾਅ ਡਿੱਗ ਗਿਆ ਅਤੇ ਇਹ 1 ਤੋਂ 2 ਰੁਪਏ ਕਿਲੋ ਤੱਕ ਡਿੱਗ ਗਿਆ। ਇਸ ਉਪਰੰਤ ਅਪ੍ਰੈਲ ਦੇ ਅਖੀਰਲੇ ਅੱਧ ਤੇ ਮਈ ’ਚ ਬਰਸਾਤਾਂ ਪੈ ਗਈਆਂ ਜਿਸ ਕਾਰਨ ਫਸਲ ਖਰਾਬ ਹੋ ਗਈ ਤੇ ਕਿਸਾਨਾਂ ਨੇ ਟਮਾਟਰ ਦੀ ਫਸਲ ਵਾਅ ਦਿੱਤੀ।

ਇਹ ਵੀ ਪੜ੍ਹੋ : ਗੈਂਗਸਟਰ ਬਿਸ਼ਨੋਈ ਨੇ ਸਰਕਾਰੀ ਗੰਨਮੈਨ ਮੰਗਣ ਵਾਲਿਆਂ ਦੇ ਦਾਅਵਿਆਂ ਦੀ ਖੋਲ੍ਹੀ ਪੋਲ

ਹਿਮਾਚਲ ਤੋਂ ਆ ਰਿਹੈ ਪੰਜਾਬ ’ਚ ਟਮਾਟਰ
ਪੰਜਾਬ ’ਚ ਆਪਣੀ ਦੇਸੀ ਟਮਾਟਰ ਦੀ ਫਸਲ ਨਹੀਂ ਰਹੀ। ਇਸ ਵੇਲੇ ਜੋ ਟਮਾਟਰ ਮੰਡੀ ’ਚ ਵਿਕ ਰਿਹਾ ਹੈ, ਉਹ ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਹੈ। ਦੂਜੇ ਪਾਸੇ ਦੇਸ਼ ਭਰ ’ਚ ਟਮਾਟਰ ਦੀ ਫਸਲ ਜ਼ਿਆਦਾਤਰ ਮਹਾਰਾਸ਼ਟਰ, ਕਰਨਾਟਕਾ, ਆਂਧਰਾ ਪ੍ਰਦੇਸ਼ ਆਦਿ ਸੂਬਿਆਂ ’ਚ ਹੁੰਦੀ ਹੈ, ਜਿੱਥੋਂ ਮਾਰਚ ਤੋਂ ਅਗਸਤ ਤੱਕ ਮੰਡੀ ’ਚ ਆਉਂਦਾ ਹੈ। ਅਗਸਤ ਤੋਂ ਬਾਅਦ ਉੱਤਰ ਪ੍ਰਦੇਸ਼, ਮਹਾਰਾਸ਼ਟਰ ’ਚ ਨਾਸਿਕ ਤੇ ਹੋਰ ਥਾਵਾਂ ਤੋਂ ਟਮਾਟਰ ਸਪਲਾਈ ਹੁੰਦਾ ਹੈ। ਹਾੜੀ ’ਚ 5 ਲੱਖ ਹੈਕਟੇਅਰ ’ਚ ਟਮਾਟਰ ਲਾਇਆ ਜਾਂਦਾ ਹੈ ਅਤੇ ਸਾਉਣੀ ’ਚ 8 ਤੋਂ 9 ਲੱਖ ਹੈਕਟੇਅਰ ’ਚ ਟਮਾਟਰ ਲਗਾਇਆ ਜਾਂਦਾ ਹੈ।

ਇਹ ਵੀ ਪੜ੍ਹੋ : ਆਂਗਣਵਾੜੀ ਵਰਕਰਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News