ਟਮਾਟਰ ਦੇ ਭਾਅ ਅਸਮਾਨ ਤੋਂ ਹੋਏ ਪਾਰ, 350 ਰੁਪਏ ''ਚ ਵਿਕ ਰਿਹਾ ਇਕ ਕਿਲੋ ਟਮਾਟਰ

Friday, Jul 14, 2023 - 06:05 PM (IST)

ਟਮਾਟਰ ਦੇ ਭਾਅ ਅਸਮਾਨ ਤੋਂ ਹੋਏ ਪਾਰ, 350 ਰੁਪਏ ''ਚ ਵਿਕ ਰਿਹਾ ਇਕ ਕਿਲੋ ਟਮਾਟਰ

ਚੰਡੀਗੜ੍ਹ- ਪੰਜਾਬ-ਹਿਮਾਚਲ 'ਚ ਭਾਰੀ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਸਬਜ਼ੀਆਂ ਦੀਆਂ ਕੀਮਤਾਂ 'ਤੇ ਵੀ ਅਸਰ ਪਿਆ ਹੈ। ਮੰਡੀਆਂ ਵਿੱਚ ਸਬਜ਼ੀਆਂ ਨਹੀਂ ਹਨ ਅਤੇ ਜਿੱਥੇ ਸਬਜ਼ੀਆਂ ਹਨ, ਉਥੇ ਇਨ੍ਹਾਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਖ਼ਾਸ ਕਰਕੇ ਟਮਾਟਰ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਚੰਡੀਗੜ੍ਹ ਮੰਡੀ ਵਿੱਚ ਟਮਾਟਰ ਦੀ ਪ੍ਰਚੂਨ ਕੀਮਤ 350 ਰੁਪਏ ਪ੍ਰਤੀ ਕਿਲੋ ਤੱਕ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ।

ਸੈਕਟਰ-26 ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਮੁਖੀ ਬ੍ਰਿਜਮੋਹਨ ਨੇ ਦੱਸਿਆ ਕਿ ਹਿਮਾਚਲ ਅਤੇ ਪੰਜਾਬ ਵਿੱਚ ਹੋਈ ਭਾਰੀ ਬਰਸਾਤ ਕਾਰਨ ਖੇਤਾਂ ਵਿੱਚ ਟਮਾਟਰ ਦੀ ਫ਼ਸਲ ਸੜ ਗਈ ਹੈ। ਬਰਸਾਤ ਦੇ ਮੌਸਮ ਵਿੱਚ ਕਿਸਾਨ ਖੇਤ ਵਿੱਚ ਕੰਮ ਨਹੀਂ ਕਰ ਸਕੇ। ਸੜਕ ਬੰਦ ਹੋਣ ਕਾਰਨ ਖੇਤਾਂ ਵਿੱਚੋਂ ਨਿਕਲਿਆ ਮਾਲ ਚੰਡੀਗੜ੍ਹ ਨਹੀਂ ਪਹੁੰਚ ਸਕਿਆ। ਇਨ੍ਹਾਂ ਦੋਵਾਂ ਕਾਰਨਾਂ ਕਾਰਨ ਟਮਾਟਰ ਸਮੇਤ ਹੋਰ ਸਬਜ਼ੀਆਂ ਦੀਆਂ ਕੀਮਤਾਂ 'ਚ ਉਛਾਲ ਆਇਆ ਹੈ। ਵੀਰਵਾਰ ਨੂੰ ਮੰਡੀ 'ਚ ਟਮਾਟਰ ਦਾ ਪ੍ਰਚੂਨ ਭਾਅ 300 ਤੋਂ 350 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ, ਜਦਕਿ ਦੇਸ਼ ਦੇ ਹੋਰ ਮਹਾਨਗਰਾਂ 'ਚ ਪ੍ਰਚੂਨ 'ਚ ਟਮਾਟਰ 140 ਤੋਂ 150 ਰੁਪਏ ਪ੍ਰਤੀ ਕਿਲੋ ਵਿਕਿਆ। ਚੰਡੀਗੜ੍ਹ ਮੰਡੀ 'ਚ ਵੀਰਵਾਰ ਨੂੰ ਟਮਾਟਰ ਦੀ ਥੋਕ ਕੀਮਤ 250 ਰੁਪਏ ਪ੍ਰਤੀ ਕਿਲੋ ਦੇ ਕਰੀਬ ਸੀ। ਥੋਕ ਵਿੱਚ, 20 ਤੋਂ 25 ਕਿਲੋ ਦਾ ਇੱਕ ਕਰੇਟ 5,000 ਤੋਂ 6,000 ਰੁਪਏ ਵਿੱਚ ਵਿਕਿਆ।

ਇਹ ਵੀ ਪੜ੍ਹੋ- ਡੁੱਬਦੇ ਆਸ਼ਿਆਨਿਆਂ ਨੂੰ ਵੇਖ ਝਿੰਜੋੜੇ ਗਏ ਦਿਲ, ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ’ਚ ਵੜਿਆ ਪਾਣੀ

ਬ੍ਰਿਜਮੋਹਨ ਨੇ ਕਿਹਾ ਕਿ ਅਗਲੇ 24 ਤੋਂ 48 ਘੰਟਿਆਂ ਵਿੱਚ ਚੰਡੀਗੜ੍ਹ ਵਿੱਚ ਟਮਾਟਰ ਦੇ ਭਾਅ ਹੇਠਾਂ ਆਉਣ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ ਅਤੇ ਹਿਮਾਚਲ ਤੋਂ ਸਪਲਾਈ ਬੰਦ ਹੋਣ ਤੋਂ ਬਾਅਦ ਹੁਣ ਬੰਗਲੌਰ ਮੰਡੀ ਤੋਂ ਟਮਾਟਰ ਦੇ ਤਿੰਨ ਟਰੱਕ ਮੰਗਵਾਏ ਗਏ ਹਨ, ਜੋ ਜਲਦੀ ਹੀ ਚੰਡੀਗੜ੍ਹ ਪਹੁੰਚ ਜਾਣਗੇ। ਇਸ ਤੋਂ ਬਾਅਦ ਕੀਮਤਾਂ 160 ਤੋਂ 180 ਰੁਪਏ ਪ੍ਰਤੀ ਕਿਲੋ ਤੱਕ ਹੇਠਾਂ ਆਉਣ ਦੀ ਉਮੀਦ ਹੈ।

ਇਹ ਵੀ ਪੜ੍ਹੋ- ਮਨਾਲੀ 'ਚ ਲਾਪਤਾ ਹੋਏ PRTC ਬੱਸ ਦੇ ਕੰਡਕਟਰ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News