1 ਦਸੰਬਰ ਤੋਂ ਬਾਅਦ ਹੁਣ ਟੋਲ ਪਲਾਜ਼ਾਂ 'ਤੇ ਨਹੀਂ ਲਏ ਜਾਣਗੇ ਨਕਦ ਪੈਸੇ (ਵੀਡੀਓ)

11/25/2019 9:48:26 AM

ਤਰਨਤਾਰਨ (ਵਿਜੇ ਅਰੋੜਾ)—ਭਾਰਤ ਸਰਕਾਰ ਵਲੋਂ ਡੀਜ਼ਲ ਇੰਡੀਆ ਮੁਹਿੰਮ ਦਾ ਆਗਾਜ਼ ਕਰਦੇ 1 ਦਸਬੰਰ ਤੋਂ ਸਾਰੇ ਟੋਲ ਪਲਾਜਾ 'ਤੇ ਫਾਸਟੈਗ ਜ਼ਰੂਰੀ ਹੋਣ ਜਾ ਰਿਹਾ ਹੈ, ਜੇਕਰ ਨੈਸ਼ਨਲ ਹਾਈਵੇ 'ਤੇ ਟੋਲ ਪਲਾਜ਼ਾ 'ਤੇ ਬਿਨਾਂ ਰੁਕੇ ਵਾਹਨ ਕੱਢਣਾ ਹੈ ਤਾਂ ਫਾਸਟੈਗ ਬਣਵਾਉਣਾ ਜਰੂਰੀ ਹੋਵੇਗਾ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਡਿਜੀਟਲ ਇੰਡੀਆ ਮੁਹਿੰਮ ਦਾ ਅਗਾਜ ਕਰਦਿਆਂ 1 ਦਸੰਬਰ ਤੋਂ ਬਾਅਦ ਸਾਰੇ ਨੈਸ਼ਨਲ ਹਾਈਵੇਅ ਦੇ ਟੋਲ ਪਲਾਜ਼ਾ ਕੈਸ਼ਲੈੱਸ ਕਰ ਦਿੱਤੇ ਗਏ ਹਨ, ਜਿਨ੍ਹਾਂ ਗੱਡੀਆਂ ਕਾਰਾਂ ਵਾਹਨਾਂ ਤੇ ਫਾਸਟੈੱਗ ਲੱਗਾ ਹੋਵੇਗਾ ਉਹ ਹੀ ਵਾਹਨ ਟੋਲ ਪਲਾਜ਼ਾ ਪਾਰ ਕਰਨਗੇ ਤੇ 1 ਦਸਬੰਰ ਤੋਂ ਬਾਅਦ ਫਾਸਟੈਗ ਲੇਨ ਤੋਂ ਲੰਘਣ 'ਤੇ ਬਿਨਾਂ ਫਾਸਟੈਗ ਵਾਲੇ ਵਾਹਨਾਂ ਨੂੰ ਦੁਗਣਾ ਟੋਲ ਦੇਣਾ ਪੇਵਗਾ।

ਕਿਵੇਂ ਮਿਲੇਗਾ ਫਾਸਟੈਗ?
ਨਵੀਂ ਗੱਡੀ ਖਰੀਦਦੇ ਸਮੇਂ ਹੀ ਡੀਲਰ ਤੋਂ ਤੁਸੀਂ ਫਾਸਟੈਗ ਪ੍ਰਾਪਤ ਕਰ ਸਕਦੇ ਹੋ। ਪੁਰਾਣੇ ਵਾਹਨਾਂ ਲਈ ਇਸ ਨੂੰ ਨੈਸ਼ਨਲ ਹਾਈਵੇਅ ਦੇ ਪੁਆਇੰਟ ਆਫ ਸੇਲ ਤੋਂ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫਾਸਟੈਗ ਨੂੰ ਪ੍ਰਾਈਵੇਟ ਸੈਕਟਰ ਦੇ ਬੈਂਕਾਂ ਤੋਂ ਵੀ ਖਰੀਦ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਨੂੰ ਪੇ.ਟੀ.ਐੱਮ. ਤੋਂ ਵੀ ਫਾਸਟੈਗ ਖਰੀਦ ਸਕਦੇ ਹੋ। ਦੂਜੇ ਪਾਸੇ ਲੋਕ ਸਰਕਾਰ ਦੀ ਇਸ ਨੀਤੀ ਤੋਂ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸਮੇਂ ਦੀ ਬਚਤ ਹੋਵੇਗੀ।


Shyna

Content Editor

Related News