ਟੋਲ ਪਲਾਜ਼ਾ ਦੌਰਾਨ ਸੰਤੁਲਨ ਵਿਗੜਨ ਕਾਰਨ ਪਲਟਿਆ ਗੈਸ ਵਾਲਾ ਟਰਾਲਾ, ਲੱਗੀ ਅੱਗ

Monday, May 31, 2021 - 11:30 AM (IST)

ਗੋਨੇਆਨਾਮੰਡੀ (ਗੋਰਾਲਾਲ) - ਪਿੰਡ ਜੀਦਾ ਦੇ ਟੌਲ ਪਲਾਜ਼ੇ ਕੋਲ ਬੀਤੀ ਰਾਤ ਇੱਕ ਗੈਸ ਟੈਂਕਰ ਪਲਟ ਜਾਣ ਕਾਰਨ ਭਿਆਨਕ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਤ ਦੇ ਸਮੇਂ ਵਾਪਰੇ ਹਾਦਸੇ ਵਿੱਚ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਖ਼ਤਰਾ ਹਾਲੇ ਬਰਕਰਾਰ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਟੋਲ ਪਲਾਜ਼ਾ ਪਾਸ ਕਰਦਿਆਂ ਟਰਾਲਾ ਡਰਾਈਵਰ ਦੇ ਕੰਟਰੋਲ ’ਚੋਂ ਬਾਹਰ ਹੋ ਗਿਆ, ਜਿਸ ਕਾਰਨ ਟਰਾਲਾ ਸੜਕ ਦੇ ਵਿਚਕਾਰ ਪਲਟ ਗਿਆ। ਗੈਸ ਨਾਲ ਭਰਿਆ ਹੋਣ ਕਰਕੇ ਟਰਾਲੇ ’ਚੋਂ ਗੈਸ ਲੀਕਿੰਗ ਹੋਣੀ ਸ਼ੁਰੂ ਹੋ ਗਈ ਅਤੇ ਥੋੜ੍ਹੀ ਦੇਰ ਬਾਅਦ ਟੈਂਕਰ ਦੇ ਬੈਟਰੇ ’ਚੋਂ ਤਾਰ ਸਪਾਰਕਿੰਗ ਹੋਣ ਕਾਰਨ ਗੈਸ ਨੂੰ ਅੱਗ ਲੱਗ ਗਈ। 

ਗੈਸ ਲੀਕਿੰਗ ਹੋਣ ਕਾਰਨ ਜਿੱਥੋਂ ਤੱਕ ਗੈਸ ਖੇਤਾਂ ਵਿੱਚ ਫੈੀ, ਉਥੋਂ ਤੱਕ ਪੂਰੇ ਦੇ ਪੂਰੇ ਖੇਤ, ਸੜਕ ਦੇ ਨੇੜੇ ਖੜ੍ਹੇ ਹਰੇ ਭਰੇ ਦਰੱਖ਼ਤ ਸੜ ਕੇ ਸੁਆਹ ਹੋ ਗਏ। ਦਿਨ ਦੇ ਗਿਆਰਾਂ ਵਜੇ ਤੱਕ ਗੈਸ ਦਾ ਰਿਸਾਵ ਜਾਰੀ ਸੀ। ਪੰਜ ਸਟੇਸ਼ਨਾਂ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਅਤੇ ਸੁਰੱਖਿਆ ਆਦਰਸ਼ਤਾ ਗੈਸ ਨੂੰ ਨਿਪਟਾਉਣ ਵਿੱਚ ਲੱਗਿਆ ਹੋਇਆ ਹੈ।


rajwinder kaur

Content Editor

Related News