ਚੋਣਾਂ ਦੌਰਾਨ ਕਾਲੇ ਧਨ ਦੀ ਵਰਤੋਂ ਨੂੰ ਰੋਕਣ ਲਈ ਟੋਲ ਫਰੀ ਨੰਬਰ ਜਾਰੀ
Thursday, Mar 21, 2024 - 04:29 PM (IST)

ਫਾਜ਼ਿਲਕਾ (ਨਾਗਪਾਲ) : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ’ਚ ਕਾਲੇ ਧਨ, ਹਵਾਲਾ ਨਗਦੀ ਆਦਿ ਦੀ ਦੁਰਵਰਤੋਂ ਰੋਕਣ ਲਈ ਚੋਣ ਕਮਿਸ਼ਨ ਵਲੋਂ ਇਨਕਮ ਟੈਕਸ ਵਿਭਾਗ ਨੂੰ ਨੋਡਲ ਵਿਭਾਗ ਵਜੋਂ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਲਈ ਚੋਣ ਕਮਿਸ਼ਨ ਵਲੋਂ ਖ਼ਰਚਾ ਨਿਗਰਾਨੀ ’ਚ ਆਮਦਨ ਟੈਕਸ ਵਿਭਾਗ ਦੀ ਭੂਮਿਕਾ ਰੱਖੀ ਗਈ ਹੈ।
ਇਸ ਲਈ ਇਨਕਮ ਟੈਕਸ ਵਿਭਾਗ ਵਲੋਂ ਆਪਣੇ ਚੰਡੀਗੜ੍ਹ ਦਫ਼ਤਰ ਸਥਿਤ 24 ਘੰਟੇ ਸੱਤੋਂ ਦਿਨ ਚੱਲਣ ਵਾਲੇ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਹੈ। ਇਹ ਕੰਟਰੋਲ ਰੂਮ ਕਮਰਾ ਨੰਬਰ ਜੀ-2, ਗਰਾਊਂਡ ਫਲੋਰ, ਆਯ ਕਰ ਭਵਨ ਸੈਕਟਰ 17 ਈ ਚੰਡੀਗੜ੍ਹ ਵਿਖੇ ਸਥਾਪਿਤ ਕੀਤਾ ਗਿਆ ਹੈ। ਇਸ ਦਾ ਟੋਲ ਫਰੀ ਨੰਬਰ 18001802141 ਅਤੇ ਵਟਸਐੱਪ ਨੰਬਰ 7589166713 ਹੈ। ਇਹ ਕੰਟਰੋਲ ਰੂਮ ਚੋਣਾਂ ’ਚ ਕਾਲੇ ਧਨ, ਹਵਾਲਾ, ਨਕਦੀ ਪਰਵਾਹ ਆਦਿ ਸਬੰਧੀ ਸ਼ਿਕਾਇਤਾਂ ਨੂੰ ਸੁਣੇਗਾ।