ਓਲੰਪਿਕ ’ਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਪੰਜਾਬ ਦੇ ਖਿਡਾਰੀਆਂ ਦੇ ਘਰਾਂ ’ਚ ਵਿਆਹ ਵਰਗਾ ਮਾਹੌਲ

Thursday, Aug 05, 2021 - 02:51 PM (IST)

ਚੰਡੀਗੜ੍ਹ/ਜਲੰਧਰ: ਭਾਰਤੀ ਪੁਰਸ਼ ਹਾਕੀ ਟੀਮ ਦੇ 41 ਸਾਲ ਬਾਅਦ ਓਲੰਪਿਕ ਤਮਗਾ ਜਿੱਤਣ ’ਤੇ ਪੰਜਾਬ ਵਿਚ ਜਗ੍ਹਾ-ਜਗ੍ਹਾ ਲੋਕਾਂ ਨੂੰ ਜਸ਼ਨ ਮਨਾਉਂਦੇ ਦੇਖਿਆ ਗਿਆ ਅਤੇ ਖਿਡਾਰੀਆਂ ਦੇ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ ਦਾ ਮਾਣ ਵਧਾਇਆ ਹੈ। ਭਾਰਤ ਨੇ ਟੋਕੀਓ ਓਲੰਪਿਕ ਵਿਚ ਵੀਰਵਾਰ ਨੂੰ ਕਾਂਸੀ ਤਮਗੇ ਦੇ ਪਲੇਅ ਆਫ ਮੁਕਾਬਲੇ ਵਿਚ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ। ਖਿਡਾਰੀਆਂ ਦੇ ਪਰਿਵਾਰਾਂ ਦੇ ਇਲਾਵਾ ਆਮ ਲੋਕਾਂ ਖ਼ਾਸ ਕਰਕੇ ਨੌਜਵਾਨਾਂ ਨੇ ਭਾਰਤ ਦੇ ਕਾਂਸੀ ਤਮਗਾ ਜਿੱਤਣ ਦਾ ਜਸ਼ਨ ਮਨਾਇਆ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਭਾਰਤੀ ਪੁਰਸ਼ ਹਾਕੀ ਟੀਮ ਨੇ ਰਚਿਆ ਇਤਿਹਾਸ, 41 ਸਾਲਾਂ ਬਾਅਦ ਜਿੱਤਿਆ ਕਾਂਸੀ ਤਮਗਾ

PunjabKesari

ਕਪਤਾਨ ਮਨਪ੍ਰੀਤ ਸਿੰਘ ਦੀ ਮਾਂ ਮਨਜੀਤ ਕੌਰ ਨੇ ਜਲੰਧਰ ਵਿਚ ਆਪਣੇ ਘਰ ਵਿਚ ਪੱਤਰਕਾਰਾਂ ਨੂੰ ਕਿਹਾ, ‘ਉਸ ਨੇ (ਮਨਪ੍ਰੀਤ) ਸਵੇਰੇ ਫੋਨ ਕੀਤਾ ਸੀ ਅਤੇ ਮੈਨੂੰ ਕਿਹਾ ਸੀ ਕਿ ਟੀਮ ਤਮਗਾ ਜਿੱਤੇਗੀ।’ ਮਨਜੀਤ ਕੌਰ ਨੇ ਇਹ ਮੁਕਾਬਲਾ ਟੈਲੀਵਿਜ਼ਨ ’ਤੇ ਦੇਖਿਆ ਅਤੇ ਇਸ ਨੂੰ ਦੇਖਣ ਦੇ ਬਾਅਦ ਉਹ ਭਾਵੁਕ ਹੋ ਗਈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਨੇ ਇੰਨੇ ਸਾਲਾਂ ਵਿਚ ਜੋ ਸਖ਼ਤ ਮਿਹਨਤ ਕੀਤੀ ਉਸ ਦਾ ਫਲ ਮਿਲਿਆ। ਹੋਰ ਖਿਡਾਰੀਆਂ ਦੇ ਪਰਿਵਾਰ ਵਾਲਿਆਂ ਨੇ ਵੀ ਵੀਡੀਓ ਫੋਨ ਕਾਲ ’ਤੇ ਉਨ੍ਹਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਕਈਆਂ ਨੇ ‘ਭੰਗੜਾ’ ਪਾਇਆ ਤਾਂ ਕੁੱਝ ਹਿੰਦੀ ਫਿਲਮ ‘ਚੱਕ ਦੇ ਇੰਡੀਆ’ ਦੀ ਧੁੰਨ ’ਤੇ ਨੱਚੇ। ਖਿਡਾਰੀਆਂ ਦੇ ਘਰਾਂ ’ਤੇ ਸਵੇਰ ਤੋਂ ਹੀ ਮਹਿਮਾਨਾਂ ਦੀ ਭੀੜ ਲੱਗੀ ਸੀ ਅਤੇ ਉਨ੍ਹਾਂ ਨੂੰ ਮਠਿਆਈਆਂ ਵੰਡੀਆਂ ਗਈਆਂ।

PunjabKesari

ਇਹ ਵੀ ਪੜ੍ਹੋ: ਰਾਸ਼ਟਰਪਤੀ ਅਤੇ PM ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਦਿੱਤੀ ਵਧਾਈ, ਕਿਹਾ- ‘ਤੁਹਾਡੇ ’ਤੇ ਮਾਣ ਹੈ’

ਗੁਰਜੰਟ ਸਿੰਘ ਦੇ ਪਰਿਵਾਰ ਵਾਲਿਆਂ ਨੇ ਟੀਮ ਦੇ ਕਾਂਸੀ ਤਮਗਾ ਜਿੱਤਣ ਦੇ ਬਾਅਦ ਅੰਮ੍ਰਿਤਸਰ ਵਿਚ ਆਪਣੇ ਘਰ ਵਿਚ ਜਸ਼ਨ ਮਨਾਇਆ। ਖਿਡਾਰੀਆਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਬੈਲਜੀਅਮ ਖ਼ਿਲਾਫ਼ ਸੈਮੀਫਾਈਨਲ ਵਿਚ ਟੀਮ ਦੀ ਹਾਰ ਦੇ ਬਾਅਦ ਥੋੜ੍ਹੇ ਨਿਰਾਸ਼ ਸਨ ਪਰ ਜਰਮਨੀ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਣ ’ਤੇ ਉਹ ਖ਼ੁਸ਼ ਹਨ।

ਇਹ ਵੀ ਪੜ੍ਹੋ: ਪਹਿਲਵਾਨ ਰਵੀ ਨੂੰ ਹਰਾਉਣ ਲਈ ਵਿਰੋਧੀ ਖਿਡਾਰੀ ਨੇ ਵੱਢੀ ਸੀ ਦੰਦੀ, ਜ਼ਖ਼ਮ ਦੀ ਤਸਵੀਰ ਹੋਈ ਵਾਇਰਲ

PunjabKesari


cherry

Content Editor

Related News