ਸਕੂਲਾਂ 'ਚ ਵਧੀਆਂ ਸਰਦੀ ਦੀਆਂ ਛੁੱਟੀਆਂ, ਮੂਸੇਵਾਲਾ ਕਤਲਕਾਂਡ ਸਬੰਧੀ ਪੁਲਸ ਅੱਗੇ ਪੇਸ਼ ਹੋਏ ਬੱਬੂ ਮਾਨ, ਪੜ੍ਹੋ Top 10

Friday, Jan 06, 2023 - 09:16 PM (IST)

ਜਲੰਧਰ: ਸੂਬੇ ਵਿਚ ਪੈ ਰਹੀ ਕੜਾਕੇ ਦੀ ਠੰਡ ਅਤੇ ਧੁੰਦ ਕਾਰਨ ਪੰਜਾਬ ਸਰਕਾਰ ਨੇ ਸਕੂਲਾਂ ਵਿਚ ਸਰਦੀ ਦੀਆਂ ਛੁੱਟੀਆਂ ਵਿਚ ਵਾਧਾ ਕੀਤਾ ਤਾਂ ਉੱਧਰ ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਮਲੇ ਵਿਚ ਪੰਜਾਬੀ ਗਾਇਕ ਬੱਬੂ ਮਾਨ ਇਕ ਵਾਰ ਫਿਰ ਮਾਨਸਾ ਪੁਲਸ ਅੱਗੇ ਪੇਸ਼ ਹੋਏ। ਪੜ੍ਹੋ ਅੱਜ ਦੀਆਂ 10 ਮੁੱਖ ਖ਼ਬਰਾਂ...

Breaking News: ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਵਿਚ ਵਧੀਆਂ ਸਰਦੀ ਦੀਆਂ ਛੁੱਟੀਆਂ

ਸੂਬੇ ਵਿਚ ਪੈ ਰਹੀ ਕੜਾਕੇ ਦੀ ਠੰਡ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਵਿਚ ਵਾਧਾ ਕੀਤਾ ਹੈ। ਪਹਿਲੀ ਤੋਂ ਸੱਤਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੂੰ 14 ਜਨਵਰੀ ਤਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ 8ਵੀਂ ਤੋਂ 12ਵੀਂ ਤਕ ਦੇ ਵਿਦਿਆਰਥੀਆਂ ਲਈ ਛੁੱਟੀਆਂ ਨਹੀਂ ਵਧਾਈਆਂ ਗਈਆਂ। ਉਨ੍ਹਾਂ ਲਈ ਸਕੂਲਾਂ ਦਾ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ।

ਮੂਸੇਵਾਲਾ ਕਤਲਕਾਂਡ ਸਬੰਧੀ ਮਾਨਸਾ ਪੁਲਸ ਅੱਗੇ ਮੁੜ ਪੇਸ਼ ਹੋਏ ਬੱਬੂ ਮਾਨ

ਗਾਇਕ ਬੱਬੂ ਮਾਨ ਬੀਤੇ ਦਿਨੀਂ ਮਰਹੂਮ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਮਾਨਸਾ ਪੁਲਸ ਸਟੇਸ਼ਨ ਪਹੁੰਚੇ ਸਨ। ਦੱਸ ਦਈਏ ਕਿ ਬੱਬੂ ਮਾਨ ਜਾਂਚ 'ਚ ਸ਼ਾਮਲ ਹੋਣ ਲਈ ਮਾਨਸਾ ਦੇ ਸੀ. ਆਈ. ਏ. ਦਫ਼ਤਰ ਪਹੁੰਚੇ ਸਨ, ਜਿੱਥੇ ਮੁਸੇਵਾਲਾ ਕਤਲ ਮਾਮਲੇ 'ਚ ਬੱਬੂ ਮਾਨ ਤੋਂ ਪੁੱਛਗਿੱਛ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਬੱਬੂ ਮਾਨ ਆਪਣੇ ਸੁਰੱਖਿਆ ਕਰਮੀਆਂ ਤੇ ਵਕੀਲਾਂ ਨੂੰ ਨਾਲ ਲੈ ਕੇ ਮਾਨਸਾ ਪਹੁੰਚੇ ਸਨ।

ਹੁਸ਼ਿਆਰਪੁਰ 'ਚ 20 ਸਾਲਾ ਕੁੜੀ ਅਗਵਾ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਹੁਸ਼ਿਆਰਪੁਰ ਵਿਖੇ 20 ਸਾਲਾ ਕੁੜੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ 'ਚ ਅਸਲਾਮਾਬਾਦ ਤੋਂ ਬੀਤੀ ਰਾਤ ਕਰੀਬ 10 ਵਜੇ 20 ਸਾਲ ਦੀ ਕੁੜੀ ਨੂੰ ਬਦਮਾਸ਼ਾਂ ਨੇ ਘਰੋਂ ਹੀ ਅਗਵਾ ਕਰ ਲਿਆ। ਅਗਵਾ ਕੀਤੀ ਗਈ ਕੁੜੀ ਦੀ ਪਛਾਣ ਦੀਪਿਕਾ ਵਜੋਂ ਹੋਈ ਹੈ। ਦੀਪਿਕਾ ਦੀ ਮਾਂ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਗੇਟ ਦੇ ਬਾਹਰ ਕਾਰ ਵਿਚ ਸਵਾਰ ਕੇ ਕਰੀਬ 5 ਨੌਜਵਾਨ ਆਏ ਸਨ, ਜਿਨ੍ਹਾਂ ਵਿਚੋਂ ਇਕ ਨੇ ਘਰ ਦਾ ਦਰਵਾਜ਼ਾ ਖੜ੍ਹਕਾਇਆ। 

ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਗੈਂਗਸਟਰ ਟੀਨੂੰ ਤੇ ਬਰਖ਼ਾਸਤ SI ਸਣੇ 10 ਖ਼ਿਲਾਫ਼ ਚਾਰਜਸ਼ੀਟ ਦਾਇਰ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਮਾਨਸਾ ਸੀ. ਆਈ. ਏ. ਸਟਾਫ਼ ਦੀ ਹਿਰਾਸਤ 'ਚੋਂ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੀ ਜਾਂਚ ਕਰ ਰਹੀ ਪੰਜਾਬ ਪੁਲਸ ਦੀ SIT ਨੇ ਬਰਖ਼ਾਸਤ ਸੀ. ਆਈ. ਏ. ਇੰਚਾਰਜ ਪ੍ਰਿਤਪਾਲ ਸਿੰਘ ਸਮੇਤ 10 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ਼ ਕੀਤੀ ਹੈ। ਜਾਣਕਾਰੀ ਮੁਤਾਬਕ ਬਰਖ਼ਾਸਤ ਐੱਸ. ਆਈ.  ਪ੍ਰਿਤਪਾਲ ਸਿੰਘ , ਗੈਂਗਸਟਰ ਦੀਪਕ ਟੀਨੂੰ , ਜਤਿੰਦਰ ਕੌਰ ਜੋਤੀ, ਕੁਲਦੀਪ ਸਿੰਘ ਕੋਹਲੀ, ਰਾਜਵੀਰ ਕਜਾਮਾ, ਰਜਿੰਦਰ ਸਿੰਘ ਗੋਰਾ, ਬਿੱਟੂ ਸਿੰਘ, ਸਰਬਜੋਤ ਸਿੰਘ, ਚਿਰਾਗ ਅਤੇ ਸੁਨੀਲ ਲੋਹੀਆ ਖ਼ਿਲਾਫ਼ ਧਾਰਾ 222, 224, 225ਏ, 120ਬੀ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ ਤੇ ਇਸ 'ਚ ਆਈ. ਪੀ. ਸੀ. ਦੀ 216 ਅਤੇ ਆਰਮਜ਼ ਐਕਟ ਦੀ ਧਾਰਾ 25 ਵੀ ਸ਼ਾਮਲ ਕੀਤੀ ਗਈ ਹੈ।

ਪੰਜਾਬ ਕੈਬਨਿਟ ਦੀ ਮੀਟਿੰਗ ਖ਼ਤਮ, ਜਾਣੋ ਕਿਹੜੇ-ਕਿਹੜੇ ਲਏ ਗਏ ਅਹਿਮ ਫ਼ੈਸਲੇ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਮੰਤਰੀ ਮੰਡਲ ਨੇ ਮਿਲਕਫੈੱਡ ਅਤੇ ਇਸ ਨਾਲ ਸਬੰਧਿਤ ਮਿਲਕ ਯੂਨੀਅਨਾਂ 'ਚ ਗਰੁੱਪ ਸੀ ਤੇ ਡੀ ਦੀਆਂ 500 ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਤੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫ਼ੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ 'ਚ ਮੁੱਖ ਮੰਤਰੀ ਦੀ ਅਗਵਾਈ 'ਚ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। 

ਚੰਡੀਗੜ੍ਹ ਪੁਲਸ ਦਾ ਇੰਸਪੈਕਟਰ ਲਾਪਤਾ, ਭਾਲ ਕਰਨ 'ਚ ਲੱਗੀ ਪੁਲਸ

ਚੰਡੀਗੜ੍ਹ ਪੁਲਸ ਦਾ ਇੰਸਪੈਕਟਰ ਪਰਵੇਸ਼ ਸ਼ੱਕੀ ਹਾਲਾਤ 'ਚ ਬੁੱਧਵਾਰ ਨੂੰ ਲਾਪਤਾ ਹੋ ਗਿਆ। ਬੁੱਧਵਾਰ ਨੂੰ ਇੰਸਪੈਕਟਰ ਪਰਵੇਸ਼ ਸੈਕਟਰ-46 ਸਥਿਤ ਆਪਣੇ ਘਰ ਤੋਂ ਨਿਕਲੇ ਸਨ ਪਰ ਵਾਪਸ ਨਹੀਂ ਆਏ। ਇੰਸਪੈਕਟਰ ਆਪਣੇ ਦੋਵੇਂ ਫ਼ੋਨ ਘਰ ਛੱਡ ਗਏ ਹਨ।

ਜਲੰਧਰ ਦੇ ਆਦਮਪੁਰ 'ਚ ਵੱਡੀ ਵਾਰਦਾਤ, ਪਸ਼ੂਆਂ ਨੂੰ ਪੱਠੇ ਪਾਉਣ ਜਾ ਰਹੇ ਵਿਅਕਤੀ 'ਤੇ ਚਲਾਈਆਂ ਗੋਲੀਆਂ

ਜਲੰਧਰ ਵਿਖੇ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਆਦਮਪੁਰ ਦੇ ਅਧੀਨ ਪੈਂਦੇ ਪਿੰਡ ਹਰੀਪੁਰ ਵਾਸੀ ਕਰਨਵੀਰ ਸਿੰਘ ਉਰਫ਼ ਹੈਪੀ ਪੁੱਤਰ ਅਮਰਜੀਤ ਸਿੰਘ ਉੱਤੇ ਸਵੇਰੇ 7 ਵਜੇ ਦੇ ਕੀਰਬ ਇਕ ਵਿਅਕਤੀ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਵਿਅਕਤੀ ਆਪਣੀ ਹਵੇਲੀ ਵਿਚ ਪਸ਼ੂਆਂ ਨੂੰ ਪੱਠੇ ਪਾਉਣ ਲਈ ਜਾ ਰਿਹਾ ਸੀ ਤਾਂ ਉਸ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ।

ਦੁਖ਼ਦ ਖ਼ਬਰ : 10 ਦਿਨ ਪਹਿਲਾਂ ਆਸਟ੍ਰੇਲੀਆ ਗਏ ਵਿਅਕਤੀ ਦੀ ਮੌਤ, ਸੋਗ 'ਚ ਡੁੱਬਾ ਪਰਿਵਾਰ

ਇਲਾਕੇ ਭਰ 'ਚ ਅੱਜ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਕਰੀਬੀ ਪਿੰਡ ਚੱਕ ਸਾਹਬੂ ਦੇ ਵਸਨੀਕ ਇੱਕ ਵਿਅਕਤੀ ਦੀ ਆਸਟ੍ਰੇਲੀਆ 'ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਮੌਤ ਹੋ ਜਾਣ ਦੀ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ।

ਮੈਕਸੀਕੋ : ਉਡਾਣ ਭਰ ਰਹੇ ਹਵਾਈ ਜਹਾਜ਼ 'ਤੇ ਲੱਗੀ ਗੋਲੀ, ਯਾਤਰੀਆਂ ਦੇ ਛੁੱਟੇ ਪਸੀਨੇ (ਵੀਡੀਓ ਵਾਇਰਲ)

ਮੈਕਸੀਕੋ ਵਿਖੇ ਬਦਨਾਮ ਡਰੱਗ ਮਾਲਕ ਐਲ ਚਾਪੋ ਦੇ ਪੁੱਤਰ ਅਤੇ ਸਿਨਾਲੋਆ ਕਾਰਟੇਲ ਦੇ ਇੱਕ ਸੀਨੀਅਰ ਮੈਂਬਰ ਓਵੀਡੀਓ ਗੁਜ਼ਮੈਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉੱਤਰੀ ਸ਼ਹਿਰ ਕੁਲਿਆਕਨ ਵਿੱਚ ਵੀਰਵਾਰ ਨੂੰ ਅਜਿਹੀ ਹਿੰਸਾ ਭੜਕੀ ਕਿ ਇਕ ਗੋਲੀ ਰਨਵੇਅ 'ਤੇ ਦੌੜ ਰਹੇ ਜਹਾਜ਼ ਵਿਚ ਜਾ ਲੱਗੀ। ਗੋਲੀ ਲੱਗਣ ਤੋਂ ਬਾਅਦ ਲਗਾਤਾਰ ਗੋਲੀਆਂ ਦੀ ਆਵਾਜ਼ ਨੇ ਸਾਰੇ ਯਾਤਰੀਆਂ ਦੀ ਚਿੰਤਾ ਵਧਾ ਦਿੱਤੀ। 

ਫਲਾਈਟ 'ਚ ਔਰਤ 'ਤੇ ਪਿਸ਼ਾਬ ਕਰਨ ਵਾਲੇ ਸ਼ੰਕਰ ਮਿਸ਼ਰਾ ਦੀ ਗਈ ਨੌਕਰੀ, ਘਰ ਪਹੁੰਚੀ ਪੁਲਸ

26 ਨਵੰਬਰ ਨੂੰ ਏਅਰ ਇੰਡੀਆ ਦੀ ਫਲਾਈਟ 'ਚ ਇਕ ਔਰਤ ਨਾਲ ਬਦਸਲੂਕੀ ਕਰਨ ਵਾਲੇ ਸ਼ੰਕਰ ਮਿਸ਼ਰਾ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਮਿਸ਼ਰਾ 'ਤੇ ਜਹਾਜ਼ 'ਚ ਇਕ ਔਰਤ 'ਤੇ ਪਿਸ਼ਾਬ ਕਰਨ ਦਾ ਦੋਸ਼ ਸੀ। ਉਸ ਦੀ ਕੰਪਨੀ ਵੇਲਜ਼ ਫਾਰਗੋ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਦਿੱਲੀ ਪੁਲਸ ਦੀ ਚਾਰ ਮੈਂਬਰੀ ਟੀਮ ਦੋਸ਼ੀ ਦੀ ਭਾਲ 'ਚ ਸ਼ੁੱਕਰਵਾਰ ਦੁਪਹਿਰ ਮੁੰਬਈ ਪਹੁੰਚੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News