ਨਹੀਂ ਮਿਲਿਆ ਨਾਲੇ ''ਚ ਡਿੱਗਾ ਬੱਚਾ, ਉਥੇ ਮਿੱਲਾਂ ਦੀ ਪ੍ਰਾਪਰਟੀ ਵੇਚ ਕੀਤਾ ਜਾਵੇਗਾ ਕਿਸਾਨਾਂ ਦਾ ਭੁਗਤਾਨ, ਪੜ੍ਹੋ TOP 10

Thursday, Aug 11, 2022 - 09:12 PM (IST)

ਜਲੰਧਰ : ਕਪੂਰਥਲਾ ਵਿਖੇ ਡੂੰਘੇ ਨਾਲੇ ’ਚ ਡਿੱਗੇ ਡੇਢ ਸਾਲ ਦੇ ਬੱਚੇ ਦਾ ਅਜੇ ਕੋਈ ਸੁਰਾਗ ਨਹੀਂ ਲੱਗਾ। ਉਥੇ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਮਿੱਲਾਂ ਦੀ ਪ੍ਰਾਪਰਟੀ ਵੇਚ ਕੇ ਕਿਸਾਨਾਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ। ਪੜ੍ਹੋ ਅੱਜ ਦੀਆਂ ਟਾਪ 10 ਖ਼ਬਰਾਂ-

ਕਪੂਰਥਲਾ 'ਚ ਡੂੰਘੇ ਨਾਲੇ 'ਚ ਡਿੱਗੇ ਬੱਚੇ ਦਾ ਨਹੀਂ ਮਿਲਿਆ ਕੋਈ ਸੁਰਾਗ, NDRF ਸਣੇ ਭਾਲ 'ਚ ਲੱਗੀਆਂ ਕਈ ਟੀਮਾਂ
ਮੰਗਲਵਾਰ ਦੀ ਦੁਪਹਿਰ ਸ਼ਹਿਰ ਦੇ ਅੰਮ੍ਰਿਤਸਰ ਰੋਡ ’ਤੇ ਇਕ ਡੂੰਘੇ ਨਾਲੇ ’ਚ ਡੁੱਬ ਚੁੱਕੇ ਡੇਢ ਸਾਲ ਦੇ ਬੱਚੇ ਅਭਿਲਾਸ਼ ਦੀ ਭਾਲ ’ਚ ਬੁੱਧਵਾਰ ਨੂੰ ਵੀ ਭਾਰਤੀ ਫੌਜ, ਐੱਨ. ਡੀ. ਆਰ. ਐੱਫ਼., ਜ਼ਿਲ੍ਹਾ ਪੁਲਸ ਅਤੇ ਨਗਰ ਨਿਗਮ ਦੀਆਂ ਟੀਮਾਂ ਬਚਾਅ ਮੁਹਿੰਮ ’ਚ ਜੁਟੀਆਂ ਰਹੀਆਂ।

ਹੁਣ ਸਸਤੀ ਮਿਲੇਗੀ ਰੇਤ-ਬੱਜਰੀ! ਪੰਜਾਬ ਕੈਬਨਿਟ ਨੇ ਮਾਈਨਿੰਗ ਨੀਤੀ ’ਚ ਕੀਤੀ ਸੋਧ
ਖਪਤਕਾਰਾਂ ਨੂੰ ਵਾਜਬ ਦਰਾਂ ਉੱਤੇ ਨਿਰਮਾਣ ਸਮੱਗਰੀ ਮਿਲਣੀ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਵੀਰਵਾਰ ਨੂੰ ਰੇਤ ਤੇ ਬੱਜਰੀ ਦੀ ਮਾਈਨਿੰਗ ਨੀਤੀ, 2021 ’ਚ ਸੋਧ ਨੂੰ ਮਨਜ਼ੂਰ ਕਰ ਲਿਆ ਹੈ।

ਇਸ ਤਾਰੀਖ਼ ਨੂੰ ਪੂਰਾ 'ਪੰਜਾਬ' ਰਹੇਗਾ ਬੰਦ, ਸੋਚ-ਸਮਝ ਕੇ ਹੀ ਘਰੋਂ ਨਿਕਲਣ ਲੋਕ
ਪੰਜਾਬ ਦੇ ਵਾਲਮੀਕਿ ਭਾਈਚਾਰੇ ਵੱਲੋਂ ਸਰਕਾਰ ਨਾਲ ਕੀਤੀ ਗਈ ਮੀਟਿੰਗ ਬੇਸਿੱਟਾ ਰਹੀ। ਇਸ ਤੋਂ ਬਾਅਦ ਵਾਲਮੀਕਿ ਭਾਈਚਾਰੇ ਵੱਲੋਂ 12 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।

CM ਮਾਨ ਵੱਲੋਂ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦਾ ਅਸਤੀਫ਼ਾ ਮਨਜ਼ੂਰ
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਿਜ਼ ਦੇ ਵਾਈਸ ਚਾਂਸਲਰ (ਵੀ. ਸੀ.) ਡਾ. ਰਾਜ ਬਹਾਦਰ ਦਾ ਅਸਤੀਫ਼ਾ ਮੁੱਖ ਮੰਤਰੀ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਹੁਣ ਯੂਨੀਵਰਸਿਟੀ ਨੂੰ ਜਲਦ ਹੀ ਨਵਾਂ ਵਾਈਸ ਚਾਂਸਲਰ ਮਿਲ ਸਕਦਾ ਹੈ।

ਯਾਤਰੀਆਂ ਲਈ ਖ਼ਾਸ ਖ਼ਬਰ: ਅਗਲੇ ਮਹੀਨੇ ਅੰਮ੍ਰਿਤਸਰ ਤੋਂ ਕੁਆਲਾਲੰਪੁਰ (ਮਲੇਸ਼ੀਆ) ਲਈ ਸਿੱਧੀ ਉਡਾਣ ਹੋਵੇਗੀ ਸ਼ੁਰੂ
ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ ਦੇ ਡਾਇਰੈਕਟਰ ਏਅਰਪੋਰਟ ਅਥਾਰਟੀ ਵਿਪਨ ਕਾਂਤ ਸੇਠ ਨੇ ਦੱਸਿਆ ਕਿ ਅਗਲੇ ਮਹੀਨੇ ਸਤੰਬਰ ਤੋਂ ਅੰਮ੍ਰਿਤਸਰ ਤੋਂ ਕੁਆਲਾਲੰਪੁਰ (ਮਲੇਸ਼ੀਆ) ਲਈ ਸਿੱਧੀ ਉਡਾਣ ਸ਼ੁਰੂ ਹੋਵੇਗੀ।

ਮੰਤਰੀ ਧਾਲੀਵਾਲ ਦਾ ਵੱਡਾ ਬਿਆਨ, ਮਿੱਲਾਂ ਦੀ ਪ੍ਰਾਪਰਟੀ ਵੇਚ ਕੇ ਜਲਦ ਕਰਾਂਗੇ ਕਿਸਾਨਾਂ ਦੇ ਬਕਾਏ ਦਾ ਭੁਗਤਾਨ
ਪ੍ਰਾਈਵੇਟ ਗੰਨਾ ਮਿੱਲਾਂ ਵਾਲਿਆਂ ਨੇ ਧੱਕਾ ਕੀਤਾ ਹੈ। ਤਿੰਨ ਸਾਲ ਹੋ ਗਏ ਕਿਸਾਨਾਂ ਨੂੰ ਗੰਨਾ ਸੁੱਟਿਆਂ ਅਤੇ ਜੇ ਕਿਸਾਨ ਨੂੰ ਮਿੱਲ ਪੈਸੇ ਨਾ ਦੇਵੇ ਤਾਂ ਇਹ ਧੱਕੇਸ਼ਾਹੀ ਹੀ ਹੈ। ਫਿਰ ਅੱਕ ਕੇ ਕਿਸਾਨ ਖ਼ੁਦਕੁਸ਼ੀ ਹੀ ਕਰਨਗੇ। ਨਿੱਜੀ ਮਿੱਲ ਮਾਲਕ ਹਾਕਮਾਂ ਨਾਲ ਮਿਲੇ ਹਨ ਅਤੇ ਵੋਟਾਂ ਵਿਚ ਉਨ੍ਹਾਂ ਨੂੰ ਪੈਸੇ ਦਿੰਦੇ ਹਨ।

ਬਿਕਰਮ ਮਜੀਠੀਆ ਦੀ ਜ਼ਮਾਨਤ 'ਤੇ ਮੁੱਖ ਮੰਤਰੀ ਮਾਨ ਦੀ ਪ੍ਰਤੀਕਿਰਿਆ ਆਈ ਸਾਹਮਣੇ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਾਮਲਿਆਂ ਵਿਚ ਅਦਾਲਤ ਤੋਂ ਜ਼ਮਾਨਤ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਮਜ਼ੋਰੀ ਕਾਰਨ ਨਹੀਂ ਮਿਲੀ ਹੈ।

ਟਰਾਂਸਪੋਰਟ ਵਿਭਾਗ ਦੀ ਸਖ਼ਤੀ, ਐਮਨੈਸਟੀ ਸਕੀਮ ਤਹਿਤ ਟੈਕਸ ਡਿਫ਼ਲਾਟਰਾਂ ਤੋਂ ਰਿਕਵਰ ਕੀਤੇ 39 ਕਰੋੜ ਰੁਪਏ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੰਜਾਬ ਦੇ ਟੈਕਸ ਡਿਫ਼ਲਾਟਰਾਂ ਤੋਂ ਰਿਕਵਰੀ ਲਈ ਚਲਾਈ ਗਈ ਐਮਨੈਸਟੀ ਸਕੀਮ ਤਹਿਤ ਕਰੀਬ 39 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ।

ਜਗਦੀਪ ਧਨਖੜ ਬਣੇ ਭਾਰਤ ਦੇ 14ਵੇਂ ਉੱਪ ਰਾਸ਼ਟਰਪਤੀ, ਰਾਸ਼ਟਰਪਤੀ ਮੁਰਮੂ ਨੇ ਚੁਕਾਈ ਸਹੁੰ
ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਵਜੋਂ ਜਗਦੀਪ ਧਨਖੜ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਚੁਣੇ ਗਏ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਅਹੁਦੇ ਦੀ ਸਹੁੰ ਚੁਕਾਈ।

ਦਿੱਲੀ ’ਚ ਮੁੜ ਕੋਰੋਨਾ ਦਾ ਖ਼ੌਫ; ਮਾਸਕ ਨਾ ਪਹਿਨਣ ’ਤੇ ਲੱਗੇਗਾ ਇੰਨਾ ਜੁਰਮਾਨਾ
ਰਾਜਧਾਨੀ ਦਿੱਲੀ ’ਚ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਦਿੱਲੀ ਸਰਕਾਰ ਨੇ ਜਨਤਕ ਥਾਵਾਂ ’ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਉਲੰਘਣਾ ਕਰਨ ਵਾਲਿਆਂ ’ਤੇ 500 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ।


Mukesh

Content Editor

Related News