ਮਸ਼ਹੂਰ ਪੰਜਾਬੀ ਗਾਇਕ ਗ੍ਰਿਫ਼ਤਾਰ ਤਾਂ ਉਥੇ ਮੂਸੇਵਾਲਾ ਕਤਲ ਕਾਂਡ ''ਚ ਸ਼ਾਰਪ ਸ਼ੂਟਰ ਦਾ ਮਿਲਿਆ ਰਿਮਾਂਡ, ਪੜ੍ਹੋ TOP 10
Thursday, Jul 14, 2022 - 09:05 PM (IST)
ਜਲੰਧਰ : ਅੱਜ ਕਬੂਤਰਬਾਜ਼ੀ ਮਾਮਲੇ ’ਚ ਗਾਇਕ ਦਲੇਰ ਮਹਿੰਦੀ ਨੂੰ ਵੱਡਾ ਝਟਕਾ ਲੱਗਾ ਹੈ, ਜਿਨ੍ਹਾਂ ਦੀ 2 ਸਾਲ ਸਜ਼ਾ ਨੂੰ ਪਟਿਆਲਾ ਕੋਰਟ ਨੇ ਬਰਕਰਾਰ ਰੱਖਿਆ ਹੈ। ਉਥੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਅੰਕਿਤ ਅਤੇ ਸਚਿਨ ਨੂੰ ਇਕ ਦਿਨ ਦੇ ਟ੍ਰਾਂਜ਼ਿਟ ਰਿਮਾਂਡ 'ਤੇ ਭੇਜ ਦਿੱਤਾ ਹੈ। ਪੜ੍ਹੋ ਅੱਜ ਦੀਆਂ ਟਾਪ 10 ਖ਼ਬਰਾਂ-
ਕਬੂਤਰਬਾਜ਼ੀ ਮਾਮਲੇ ’ਚ ਦਲੇਰ ਮਹਿੰਦੀ ਦੀ ਦੋ ਸਾਲ ਕੈਦ ਦੀ ਸਜ਼ਾ ਬਰਕਰਾਰ, ਪੁਲਸ ਨੇ ਲਿਆ ਹਿਰਾਸਤ ’ਚ
ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਮਾਮਲੇ ’ਚ ਵੱਡਾ ਝਟਕਾ ਲੱਗਾ ਹੈ। ਦਲੇਰ ਮਹਿੰਦੀ ਦੀ ਦੋ ਸਾਲ ਦੀ ਸਜ਼ਾ ਨੂੰ ਐਡੀਸ਼ਨਲ ਸੈਸ਼ਨ ਜੱਜ ਪਟਿਆਲਾ ਕੋਰਟ ਨੇ ਬਰਕਰਾਰ ਰੱਖਿਆ ਹੈ।
ਸਿੱਧੂ ਮੂਸੇਵਾਲਾ ਕਤਲ ਮਾਮਲਾ: ਸ਼ੂਟਰ ਅੰਕਿਤ ਤੇ ਸਚਿਨ ਦੀ ਕੋਰਟ ’ਚ ਪੇਸ਼ੀ, ਪੰਜਾਬ ਪੁਲਸ ਨੂੰ ਮਿਲਿਆ ਟ੍ਰਾਂਜ਼ਿਟ ਰਿਮਾਂਡ
ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਸ਼ੂਟਰ ਅੰਕਿਤ ਅਤੇ ਸਚਿਨ ਨੂੰ ਦਿੱਲੀ ਪੁਲਸ ਨੇ ਅੱਜ ਪਟਿਆਲਾ ਹਾਊਸ ਕੋਰਟ ’ਚ ਪੇਸ਼ ਕੀਤਾ। ਸੂਤਰਾਂ ਮੁਤਾਬਕ, ਪਟਿਆਲਾ ਹਾਊਸ ਕੋਰਟ ਨੇ ਪੰਜਾਬ ਪੁਲਸ ਨੂੰ ਸ਼ੂਟਰ ਅੰਕਿਤ ਅਤੇ ਸਚਿਨ ਦਾ ਇਕ ਦਿਨ ਦਾ ਟ੍ਰਾਂਜ਼ਿਟ ਰਿਮਾਂਡ ਦਿੱਤਾ।
ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੀ ਪੇਸ਼ੀ, ਅਦਾਲਤ ਨੇ ਮੁੜ ਰਿਮਾਂਡ 'ਤੇ ਭੇਜਿਆ
ਜਬਰ-ਜ਼ਿਨਾਹ ਦੇ ਦੋਸ਼ਾਂ ਦਾ ਸਾਹਮਣਾ ਕਰਨ ਰਹੇ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਅਤੇ ਹੋਰ ਦੋਸ਼ੀਆਂ ਨੂੰ ਅੱਜ ਪੁਲਸ ਰਿਮਾਂਡ ਖ਼ਤਮ ਹੋਣ 'ਤੇ ਅਦਾਲਤ 'ਚ ਪੇਸ਼ ਕੀਤਾ ਗਿਆ।
ਪੰਜਾਬ ਵਿਜੀਲੈਂਸ ਵੱਲੋਂ ਲੁਧਿਆਣਾ ਇੰਪਰੂਵਮੈਂਟ ਟਰੱਸਟ 'ਚ ਛਾਪਾ, EO ਨੂੰ ਲਿਆ ਹਿਰਾਸਤ 'ਚ
ਪੰਜਾਬ ਵਿਜੀਲੈਂਸ (ਆਰਥਿਕ ਤੇ ਅਪਰਾਧ ਸ਼ਾਖਾ) ਵੱਲੋਂ ਵੀਰਵਾਰ ਨੂੰ ਲੁਧਿਆਣਾ ਇੰਪਰੂਵਮੈਂਟ ਟਰੱਸਟ 'ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਵਿਜੀਲੈਂਸ ਵੱਲੋਂ ਟਰੱਸਟ ਦੀ ਈ. ਓ. ਕੁਲਜੀਤ ਕੌਰ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਹੁਸ਼ਿਆਰਪੁਰ ਤੋਂ ਵੱਡੀ ਖ਼ਬਰ : ਬੱਚਿਆਂ ਨਾਲ ਭਰੀ ਸਕੂਲੀ ਬੱਸ ਖੇਤਾਂ 'ਚ ਪਲਟੀ
ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ੍ਹ ਨੇੜ ਬੱਚਿਆਂ ਨਾਲ ਭਰੀ ਇਕ ਸਕੂਲੀ ਬੱਸ ਅਚਾਨਕ ਖੇਤਾਂ 'ਚ ਪਲਟ ਗਈ। ਇਸ ਬੱਸ 'ਚ 32 ਦੇ ਕਰੀਬ ਵਿਦਿਆਰਥੀ ਸਵਾਰ ਦੱਸੇ ਜਾ ਰਹੇ ਹਨ।
ਗੋਰਾਇਆ 'ਚ ਵੱਡੀ ਵਾਰਦਾਤ, ਫੁੱਟਬਾਲ ਖਿਡਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਗੋਰਾਇਆ ਵਿਚ ਸ਼ਰੇਆਮ ਫੁੱਟਬਾਲ ਖਿਡਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਕਰਨ ਮੁਹੰਮਦ ਵਜੋਂ ਹੋਈ ਹੈ, ਜੋਕਿ 23 ਸਾਲ ਦਾ ਸੀ।
ਲਾਰੈਂਸ-ਰਿੰਦਾ ਗੈਂਗ ਦੇ 9 ਸ਼ਾਰਪ ਸ਼ੂਟਰਾਂ ਸਣੇ 13 ਕਾਬੂ, IGP ਨੇ ਕੀਤੇ ਹੈਰਾਨੀਜਨਕ ਖ਼ੁਲਾਸੇ
ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਹਰਵਿੰਦਰ ਰਿੰਦਾ ਨਾਲ ਸਬੰਧਤ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਥੋੜ੍ਹੇ ਦਿਨਾਂ ਬਾਅਦ ਪੰਜਾਬ ਪੁਲਸ ਵੱਲੋਂ ਇਸ ਗੈਂਗ ਦੇ 9 ਸ਼ਾਰਪ ਸ਼ੂਟਰਾਂ ਸਮੇਤ 13 ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁਦਰਾ ਪੋਰਟ ਤੋਂ ਮਿਲੀ 75 ਕਿੱਲੋ ਹੈਰੋਇਨ ਮਾਮਲੇ 'ਚ ਲੁਧਿਆਣਾ ਤੋਂ ਸ਼ੱਕੀ ਵਿਅਕਤੀ ਗ੍ਰਿਫ਼ਤਾਰ
ਪੰਜਾਬ ਪੁਲਸ ਅਤੇ ਗੁਜਰਾਤ ਏ. ਟੀ. ਸੀ. ਵੱਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਦੌਰਾਨ ਮੁਦਰਾ ਪੋਰਟ 'ਤੇ ਇਕ ਕੰਟੇਨਰ ਤੋਂ ਬਰਾਮਦ ਕੀਤੀ ਗਈ 75 ਕਿੱਲੋ ਹੈਰੋਇਨ ਦੇ ਮਾਮਲੇ 'ਚ ਕਾਰਵਾਈ ਕਰਨ ਲਈ ਗੁਜਰਾਤ ਪੁਲਸ ਦੀ ਟੀਮ ਨੇ ਲੁਧਿਆਣਾ 'ਚ ਛਾਪੇਮਾਰੀ ਕੀਤੀ।
'SYL' ਤੇ 'ਰਿਹਾਈ' ਗੀਤ ਬੈਨ ਹੋਣ ਖ਼ਿਲਾਫ਼ ਅਕਾਲੀ ਦਲ 15 ਜੁਲਾਈ ਨੂੰ ਕੱਢੇਗਾ ਰੋਸ ਟਰੈਕਟਰ ਮਾਰਚ
ਪੰਜਾਬ ਦੇ ਲੋਕ ਮਸਲਿਆਂ ਦੀ ਤਰਜਮਾਨੀ ਕਰਦੇ #SYL ਅਤੇ #Rihai ਵਰਗੇ ਗੀਤਾਂ 'ਤੇ ਪਾਬੰਦੀ ਲਗਾਉਣ ਦੀ ਸ਼੍ਰੋਮਣੀ ਅਕਾਲੀ ਦਲ ਵਲੋਂ ਨਿਖੇਧੀ ਕੀਤੀ ਗਈ ਹੈ। ਇਸ ਸਬੰਧ ’ਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਅਕਾਲੀ ਦਲ ਵਲੋਂ 15 ਜੁਲਾਈ ਨੂੰ ਕੇਂਦਰ ਵੱਲੋਂ ਦੋ ਪੰਜਾਬੀ ਗੀਤਾਂ ’ਤੇ ਪਾਬੰਦੀ ਲਾਉਣ ਦੇ ਵਿਰੋਧ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ।
SGPC ਨੇ CM ਮਾਨ ਦੇ ਵਿਆਹ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਦਾ ਲਿਆ ਨੋਟਿਸ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਵਿਆਹ ਸਮਾਗਮ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵਾਲੀ ਗੱਡੀ ਦੀ ਚੈਕਿੰਗ ਕਰਨ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੋਂ ਕਾਰਵਾਈ ਦੀ ਮੰਗ ਕੀਤੀ ਹੈ।