ਮੁਫ਼ਤ ਬਿਜਲੀ ਦੇਣ ਬਾਰੇ ਨਵੇਂ ਹੁਕਮ ਜਾਰੀ ਤਾਂ ਉਥੇ ਮੁਲਾਜ਼ਮਾਂ ਨੂੰ ਪੱਕਾ ਕਰਨ ਬਾਰੇ ਫਸਿਆ ਕਾਨੂੰਨੀ ਪੇਚ, ਪੜ੍ਹੋ TOP
Tuesday, Jul 12, 2022 - 09:23 PM (IST)
ਜਲੰਧਰ : ਅੱਜ ਪੰਜਾਬ ਸਰਕਾਰ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਬਾਰੇ ਨਵੇਂ ਹੁਕਮ ਜਾਰੀ ਕੀਤੇ ਗਏ। ਉਥੇ ਕੈਬਨਿਟ ਸਬ-ਕਮੇਟੀ ਦੀ ਅੱਜ ਹੋਈ ਪਹਿਲੀ ਬੈਠਕ 'ਚ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਬਾਰੇ ਕਾਨੂੰਨੀ ਪੇਚ ਫਸ ਗਿਆ ਹੈ। ਪੜ੍ਹੋ ਅੱਜ ਦੀਆਂ ਟਾਪ 10 ਖ਼ਬਰਾਂ-
ਪੰਜਾਬ 'ਚ 300 ਯੂਨਿਟ 'ਮੁਫ਼ਤ ਬਿਜਲੀ' ਦੇਣ ਬਾਰੇ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ
ਪੰਜਾਬ ਸਰਕਾਰ ਵੱਲੋਂ 6 ਜੁਲਾਈ ਨੂੰ ਹੋਈ ਕੈਬਨਿਟ ਮੀਟਿੰਗ ਦੌਰਾਨ ਮੁਫ਼ਤ ਬਿਜਲੀ ਬਾਰੇ ਲਏ ਗਏ ਫ਼ੈਸਲੇ ਸਬੰਧੀ ਬਿਜਲੀ ਵਿਭਾਗ ਨੂੰ ਨੋਟਿਸ ਭੇਜਿਆ ਗਿਆ ਹੈ। ਇਸ ਨੋਟਿਸ 'ਚ ਪੰਜਾਬ ਸਰਕਾਰ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਬਾਰੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ।
'ਕੱਚੇ ਮੁਲਾਜ਼ਮਾਂ' ਨੂੰ ਪੱਕਾ ਕਰਨ ਬਾਰੇ ਫਸਿਆ ਕਾਨੂੰਨੀ ਪੇਚ, ਇਸ ਤਾਰੀਖ਼ ਨੂੰ ਦੁਬਾਰਾ ਹੋਵੇਗੀ ਬੈਠਕ
ਆਪਣੇ ਚੋਣਾਵੀ ਵਾਅਦੇ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਵੱਖ-ਵੱਖ ਵਿਭਾਗਾਂ, ਬੋਰਡਾਂ ਤੇ ਕਾਰਪੋਰੇਸ਼ਨਾਂ 'ਚ ਤਾਇਨਾਤ 36 ਹਜ਼ਾਰ ਦੇ ਕਰੀਬ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ (ਪੱਕਾ) ਕਰਨ ਸਬੰਧੀ ਗਠਿਤ ਕੈਬਨਿਟ ਸਬ-ਕਮੇਟੀ ਦੀ ਪਹਿਲੀ ਬੈਠਕ ਸੋਮਵਾਰ ਨੂੰ ਹੋਈ।
PRTC ਬੱਸਾਂ ਤੋਂ ਨਹੀਂ ਹਟਣਗੀਆਂ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ, PEPSU ਨੇ ਵਾਪਸ ਲਏ ਹੁਕਮ
ਹੁਣ ਪੀ. ਆਰ. ਟੀ. ਸੀ. ਦੀਆਂ ਬੱਸਾਂ 'ਤੇ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲਾਉਣ 'ਤੇ ਕੋਈ ਰੋਕ ਨਹੀਂ ਹੈ। ਪੈਪਸੂ ਟਰਾਂਸਪੋਰਟ ਵੱਲੋਂ ਇਸ ਸਬੰਧੀ ਜਾਰੀ ਕੀਤੇ ਗਏ ਹੁਕਮ ਵਾਪਸ ਲੈ ਲਏ ਗਏ ਹਨ। ਪੈਪਸੂ ਟਰਾਂਸਪੋਰਟ ਨੇ ਇਸ ਦੇ ਨਾਲ ਹੀ ਨਵੇਂ ਹੁਕਮ ਜਾਰੀ ਕੀਤੇ ਹਨ ਕਿ ਹੁਣ ਬੱਸਾਂ 'ਤੇ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲਾਉਣ 'ਤੇ ਕੋਈ ਪਾਬੰਦੀ ਨਹੀਂ ਹੈ।
ਰਾਘਵ ਚੱਢਾ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਵੱਜੋਂ ਨਿਯੁਕਤੀ ਨੂੰ ਹਾਈਕੋਰਟ 'ਚ ਚੁਣੌਤੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਵੱਜੋਂ ਨਿਯੁਕਤੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਚੁਣੌਤੀ ਦਿੱਤੀ ਗਈ ਹੈ।
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 113 IPS ਤੇ PPS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਲਿਸਟ
ਪੰਜਾਬ ਸਰਕਾਰ 'ਚ ਤਬਾਦਲਿਆਂ ਦੀ ਦੌਰ ਲਗਾਤਾਰ ਜਾਰੀ ਹੈ, ਇਸੇ ਕੜੀ ਤਹਿਤ ਮਾਨ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 113 ਆਈ.ਪੀ.ਐੱਸ. ਤੇ ਪੀ.ਪੀ.ਐੱਸ. ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਗਏ ਹਨ।
ਪੰਜਾਬ ਦੇ ਏ. ਜੀ. ਸਿੱਧੂ ’ਤੇ ਹਮਲਾ, ਲਾਰੈਂਸ ਬਿਸ਼ਨੋਈ ਦੇ ਕੇਸ ਦੀ ਸੁਣਵਾਈ ਲਈ ਗਏ ਸਨ ਦਿੱਲੀ
ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ’ਤੇ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਏ. ਜੀ. ਅਨਮੋਲ ਰਤਨ ਲਾਰੈਂਸ ਬਿਸ਼ਨੋਈ ਦੇ ਕੇਸ ’ਚ ਦਿੱਲੀ ਗਏ ਸਨ।
ਸੁਰੱਖਿਆ ’ਚ ਉਲੰਘਣਾ ਦਾ ਖਦਸ਼ਾ! ਅਦਾਲਤ ’ਚ ਹੀ 1 ਘੰਟਾ ਰੋਕ ਰੱਖਿਆ ਗੈਂਗਸਟਰ ਬਿਸ਼ਨੋਈ ਦਾ ਕਾਫਲਾ
ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਅੰਮ੍ਰਿਤਸਰ ਦੀ ਅਦਾਲਤ ਤੋਂ ਟਰਾਂਜਿਟ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੁਸ਼ਿਆਰਪੁਰ ਪੁਲਸ ਨੇ ਸੁਰੱਖਿਆ ਦੀ ਉਲੰਘਣਾ ਦੇ ਸ਼ੱਕ ਵਿਚ ਉਸ ਨੂੰ ਅਦਾਲਤ ਵਿਚ ਰੋਕ ਕੇ ਰੱਖਿਆ।
ਚੰਡੀਗੜ੍ਹ ਵਾਲਿਆਂ ਕੋਲ ਲਾਕਡਾਊਨ ਦੌਰਾਨ 'ਜ਼ਬਤ ਵਾਹਨ' ਛੁਡਵਾਉਣ ਦਾ ਆਖ਼ਰੀ ਮੌਕਾ, ਜਲਦ ਕਰੋ ਇਹ ਕੰਮ
ਲਾਕਡਾਊਨ ਦੌਰਾਨ ਜ਼ਬਤ ਵਾਹਨਾਂ ਨੂੰ ਜੇਕਰ ਮਾਲਕ ਰਿਲੀਜ਼ ਨਹੀਂ ਕਰਵਾਉਂਦੇ ਤਾਂ ਪੁਲਸ ਉਨ੍ਹਾਂ ਦੀ ਨਿਲਾਮੀ ਕਰੇਗੀ। ਨਿਲਾਮੀ ਤੋਂ ਪਹਿਲਾਂ ਚੰਡੀਗੜ੍ਹ ਪੁਲਸ, ਮਾਲਕਾਂ ਨੂੰ ਆਪਣੇ-ਆਪਣੇ ਵਾਹਨ ਰਿਲੀਜ਼ ਕਰਵਾਉਣ ਲਈ ਆਖ਼ਰੀ ਮੌਕਾ ਦੇ ਰਹੀ ਹੈ।
PU ਦੇ ਵਿਦਿਆਰਥੀਆਂ ਦਾ ਕਮਾਲ, ਫੋਨ ਦੇ ਇਕ ਕਲਿੱਕ 'ਤੇ ਟਰੱਕ ਨੂੰ ਢੱਕ ਲਵੇਗੀ ਆਟੋਮੈਟਿਕ 'ਤਰਪਾਲ'
ਬੀ. ਈ. ਦੇ ਵਿਦਿਆਰਥੀਆਂ ਨੇ ਆਟੋਮੈਟਿਕ ਤਰਪਾਲ ਤਿਆਰ ਕੀਤੀ ਹੈ, ਜਿਸ ਨੂੰ ਮੋਬਾਇਲ ਐਪ ਰਾਹੀਂ ਚਲਾਇਆ ਜਾ ਸਕਦਾ ਹੈ। ਇਸ ਤਰਪਾਲ ਨੂੰ ਮੀਂਹ ਦੌਰਾਨ ਟਰੈਕਟਰ, ਟਰੱਕ ਜਾਂ ਹੋਰ ਲੋੜਾਂ ਲਈ ਸਿਰਫ ਇਕ ਕਲਿੱਕ ਨਾਲ ਵਰਤਿਆ ਜਾ ਸਕਦਾ ਹੈ।
ਪੰਜਾਬ ਪੁਲਸ ਦੀ ਇਨਪੁਟ 'ਤੇ ਗੁਜਰਾਤ ATS ਨੇ 350 ਕਰੋੜ ਦੀ ਹੈਰੋਇਨ ਕੀਤੀ ਜ਼ਬਤ
ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਕੱਛ ਜ਼ਿਲ੍ਹੇ ਦੇ ਮੁੰਦਰਾ ਬੰਦਰਗਾਹ ਨੇੜੇ ਇਕ ਕੰਟੇਨਰ ਤੋਂ ਕਰੀਬ 70 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ, ਜਿਸ ਦੀ ਕੀਮਤ 350 ਕਰੋੜ ਰੁਪਏ ਹੈ।