ਗੈਂਗਸਟਰ ਗੋਲਡੀ ਬਰਾੜ ਨੇ ਬਦਲਿਆ ਟਿਕਾਣਾ, 10 ਯੂਟਿਊਬ ਚੈਨਲਾਂ ’ਤੇ ਕੇਂਦਰ ਦੀ ਵੱਡੀ ਕਾਰਵਾਈ, ਪੜ੍ਹੋ Top 10
Monday, Sep 26, 2022 - 09:35 PM (IST)
ਜਲੰਧਰ (ਬਿਊਰੋ) : ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਵੱਲੋਂ ਆਪਣਾ ਟਿਕਾਣਾ ਬਦਲਣ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਪਤਾ ਲੱਗੀ ਹੈ ਕਿ ਗੋਲਡੀ ਬਰਾੜ ਨੇ ਆਪਣਾ ਟਿਕਾਣਾ ਬਦਲ ਲਿਆ ਹੈ ਅਤੇ ਉਹ ਕੈਨੇਡਾ ਛੱਡ ਕੇ ਫ਼ਰਾਰ ਹੋ ਗਿਆ ਹੈ। ਇਸੇ ਦਰਮਿਆਨ ਕੇਂਦਰ ਸਰਕਾਰ ਨੇ ਨਫ਼ਰਤ ਫੈਲਾਉਣ ਅਤੇ ਫਿਰਕੂ ਸਦਭਾਵਨਾ ਵਿਗਾੜਨ ਵਾਲੇ 45 ਯੂ-ਟਿਊਬ ਵੀਡੀਓ 'ਤੇ ਪਾਬੰਦੀ ਲਗਾਈ ਹੈ। ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਨੇ ਸੂਚਨਾ ਤਕਨਾਲੋਜੀ ਨਿਯਮ 2021 ਦੇ ਅਧੀਨ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ ਯੂ-ਟਿਊਬ ਤੋਂ 10 ਯੂ-ਟਿਊਬ ਚੈਨਲਾਂ ਦੇ 45 ਵੀਡੀਓ 'ਤੇ ਪਾਬੰਦੀ ਲਗਾਉਣ ਦਾ ਨਿਰਦੇਸ਼ ਦਿੱਤਾ ਹੈ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ
ਵੱਡੀ ਖ਼ਬਰ : ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੇ ਬਦਲਿਆ ਟਿਕਾਣਾ, ਕੈਨੇਡਾ ਤੋਂ ਫ਼ਰਾਰ (ਵੀਡੀਓ)
ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਵੱਲੋਂ ਆਪਣਾ ਟਿਕਾਣਾ ਬਦਲਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਪਤਾ ਲੱਗੀ ਹੈ ਕਿ ਗੋਲਡੀ ਬਰਾੜ ਨੇ ਆਪਣਾ ਟਿਕਾਣਾ ਬਦਲ ਲਿਆ ਹੈ ਅਤੇ ਉਹ ਕੈਨੇਡਾ ਛੱਡ ਕੇ ਫ਼ਰਾਰ ਹੋ ਗਿਆ ਹੈ।
ਗਲਤ ਜਾਣਕਾਰੀ ਦੇਣ ਵਾਲੇ 10 ਯੂ-ਟਿਊਬ ਚੈਨਲਾਂ 'ਤੇ ਕੇਂਦਰ ਦੀ ਵੱਡੀ ਕਾਰਵਾਈ, ਕੀਤੇ ਗਏ ਬਲਾਕ
ਸਰਕਾਰ ਨੇ ਨਫ਼ਰਤ ਫੈਲਾਉਣ ਅਤੇ ਫਿਰਕੂ ਸਦਭਾਵਨਾ ਵਿਗਾੜਨ ਵਾਲੇ 45 ਯੂ-ਟਿਊਬ ਵੀਡੀਓ 'ਤੇ ਪਾਬੰਦੀ ਲਗਾਈ ਹੈ। ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਨੇ ਸੂਚਨਾ ਤਕਨਾਲੋਜੀ ਨਿਯਮ 2021 ਦੇ ਅਧੀਨ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ ਯੂ-ਟਿਊਬ ਤੋਂ 10 ਯੂ-ਟਿਊਬ ਚੈਨਲਾਂ ਦੇ 45 ਵੀਡੀਓ 'ਤੇ ਪਾਬੰਦੀ ਲਗਾਉਣ ਦਾ ਨਿਰਦੇਸ਼ ਦਿੱਤਾ ਹੈ।
ਰੇਤ ਮਾਈਨਿੰਗ ’ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਵੱਡਾ ਬਿਆਨ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰੇਤਾ ਦੇ ਮੁੱਦੇ ’ਤੇ ਵੱਡਾ ਬਿਆਨ ਦਿੱਤਾ ਹੈ। ਮੰਤਰੀ ਧਾਲੀਵਾਲ ਨੇ ਕਿਹਾ ਹੈ ਕਿ ਰੇਤ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਗੰਭੀਰ ਹੈ ਅਤੇ ਇਸ ਮਸਲੇ ਨੂੰ ਬਹੁਤ ਜਲਦ ਹੱਲ ਕੀਤਾ ਜਾ ਰਿਹਾ ਹੈ।
ਰੂਸ ਦੇ ਸਕੂਲ 'ਚ ਅੰਨ੍ਹੇਵਾਹ ਗੋਲੀਬਾਰੀ, 7 ਬੱਚਿਆਂ ਸਮੇਤ 13 ਲੋਕਾਂ ਦੀ ਮੌਤ, ਇਲਾਕੇ ਦੀ ਕੀਤੀ ਘੇਰਾਬੰਦੀ
ਰੂਸੀ ਸ਼ਹਿਰ ਇਜ਼ੇਵਸਕ ਦੇ ਇਕ ਸਕੂਲ ਵਿਚ ਸੋਮਵਾਰ ਨੂੰ ਹੋਈ ਗੋਲੀਬਾਰੀ ਵਿਚ 7 ਬੱਚਿਆਂ ਸਮੇਤ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਤਾਸ ਨਿਊਜ਼ ਏਜੰਸੀ ਨੇ ਰੂਸੀ ਜਾਂਚ ਕਮੇਟੀ ਦੇ ਹਵਾਲੇ ਨਾਲ ਰਿਪੋਰਟ ਦਿੱਤੀ। ਕਮੇਟੀ ਮੁਤਾਬਕ ਪੱਛਮੀ ਰੂਸ ਦੇ ਉਦਮੁਰਤ ਗਣਰਾਜ ਦੀ ਰਾਜਧਾਨੀ ਇਜ਼ੇਵਸਕ ਦੇ ਸ਼ਹਿਰ 'ਚ ਸਥਿਤ ਸਕੂਲ 'ਤੇ ਹੋਏ ਹਮਲੇ 'ਚ 14 ਬੱਚੇ ਅਤੇ 7 ਬਾਲਗ ਜ਼ਖਮੀ ਹੋ ਗਏ।
ਗੁਲਾਮ ਨਬੀ ਆਜ਼ਾਦ ਨੇ ਜੰਮੂ ਕਸ਼ਮੀਰ 'ਚ 'ਡੈਮੋਕ੍ਰੇਟਿਕ ਆਜ਼ਾਦ ਪਾਰਟੀ' ਦੀ ਸਥਾਪਨਾ ਕੀਤੀ
ਹਾਲ ਹੀ 'ਚ ਕਾਂਗਰਸ ਛੱਡਣ ਵਾਲੇ ਗੁਲਾਮ ਨਬੀ ਆਜ਼ਾਦ ਨੇ ਸੋਮਵਾਰ ਨੂੰ ਆਪਣੀ ਨਵੀਂ ਪਾਰਟੀ ਡੈਮੋਕ੍ਰੇਟਿਕ ਆਜ਼ਾਦ ਪਾਰਟੀ (ਡੀ.ਏ.ਪੀ.) ਦੀ ਸਥਾਪਨਾ ਕੀਤੀ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਆਜ਼ਾਦ ਨੇ 26 ਅਗਸਤ ਨੂੰ ਕਾਂਗਰਸ ਨਾਲ ਆਪਣੇ ਪੰਜ ਦਹਾਕਿਆਂ ਤੋਂ ਪੁਰਾਣੇ ਸਬੰਧ ਤੋੜ ਲਏ ਸਨ। ਇੱਥੇ ਇਕ ਪ੍ਰੈਸ ਕਾਨਫਰੰਸ 'ਚ ਬੋਲਦਿਆਂ ਆਜ਼ਾਦ ਨੇ ਕਿਹਾ,“ਮੈਂ ਅੱਜ ਤੋਂ ਡੈਮੋਕ੍ਰੇਟਿਕ ਆਜ਼ਾਦ ਪਾਰਟੀ (ਡੀ.ਏ.ਪੀ.) ਦੀ ਸ਼ੁਰੂਆਤ ਕਰ ਰਿਹਾ ਹਾਂ।
ਪਟਿਆਲਾ ਜੇਲ ’ਚ ਮੌਨ ਹੋਏ ਨਵਜੋਤ ਸਿੰਘ ਸਿੱਧੂ
34 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿਚ ਇਕ ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨਰਾਤਿਆਂ ਦੌਰਾਨ ਮੌਨ ਵਰਤ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਟਵੀਟ ਕਰਕੇ ਦਿੱਤੀ ਹੈ। ਨਵਜੋਤ ਸਿੱਧੂ ਅਗਲੇ 10 ਦਿਨ ਤੱਕ ਮੌਨ ਰਹਿਣਗੇ।
ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਸ਼ੂਟਰ ਦੀਪਕ ਮੁੰਡੀ ਪੰਜ ਦਿਨਾਂ ਦੇ ਪੁਲਸ ਰਿਮਾਂਡ ’ਤੇ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਦੀਪਕ ਮੁੰਡੀ ਅਤੇ ਦੋ ਹੋਰ ਸ਼ੂਟਰਾਂ ਨੂੰ ਅੱਜ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਉਕਤ ਮੁਲਜ਼ਮਾਂ ਨੂੰ ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਮਾਮਲੇ ’ਚ ਅਦਾਲਤ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪੰਜ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਚੰਡੀਗੜ੍ਹ 'ਚ ਕੱਟਿਆ ਗਿਆ ਪੰਜਾਬ ਦੇ AAP ਵਿਧਾਇਕ ਦਾ ਚਲਾਨ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਂਦਾ। ਇੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਪੂਰੀ ਤਰ੍ਹਾਂ ਨਜ਼ਰ ਰੱਖਦੇ ਹਨ। ਇਸ ਦੇ ਮੱਦੇਨਜ਼ਰ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦਾ ਚੰਡੀਗੜ੍ਹ 'ਚ ਚਲਾਨ ਕੱਟਿਆ ਗਿਆ।
ਨਵੀਂ ਆਫ਼ਤ! ਚਮਗਿੱਦੜਾਂ 'ਚ ਮਿਲਿਆ ਕੋਵਿਡ ਵਰਗਾ ਨਵਾਂ ਵਾਇਰਸ, ਮੌਜੂਦਾ ਵੈਕਸੀਨ ਕਾਰਗਰ ਨਹੀਂ
ਰੂਸ ਵਿੱਚ ਚਮਗਿੱਦੜਾਂ ਵਿੱਚ ਪਾਇਆ ਗਿਆ ਐੱਸ-CoV-2 ਵਰਗਾ ਇੱਕ ਨਵਾਂ ਵਾਇਰਸ ਮਨੁੱਖਾਂ ਨੂੰ ਸੰਕਰਮਿਤ ਕਰਨ ਵਿੱਚ ਸਮਰੱਥ ਹੈ ਅਤੇ ਕੋਵਿਡ-19 ਵਿਰੁੱਧ ਲਗਾਏ ਜਾ ਰਹੇ ਟੀਕਿਆਂ ਦਾ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੁੰਦਾ। ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ। ਵਾਸ਼ਿੰਗਟਨ ਸਟੇਟ ਯੂਨੀਵਰਸਿਟੀ (ਡਬਲਯੂਐਸਯੂ) ਦੇ ਖੋਜਕਰਤਾਵਾਂ ਦੀ ਇੱਕ ਟੀਮ ਨੇ ਪਾਇਆ ਕਿ ਚਮਗਿੱਦੜਾਂ ਵਿੱਚ ਪਾਏ ਗਏ ਵਾਇਰਸ, ਖੋਸਤਾ-2 ਵਿੱਚ ਸਪਾਈਕ ਪ੍ਰੋਟੀਨ ਮਿਲੇ ਹਨ।
ਤੜਕੇ 3 ਵਜੇ ਸਾਹਨੇਵਾਲ ਦੀ ਫੈਕਟਰੀ ’ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਇਕ ਦੀ ਮੌਤ
ਥਾਣਾ ਸਾਹਨੇਵਾਲ ਦੇ ਇਲਾਕੇ ’ਚ ਸਥਿਤ ਫੈਕਟਰੀ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਚੋਰਾਂ ਵੱਲੋਂ ਫੜੇ ਜਾਣ ਦੇ ਡਰੋਂ ਕੀਤੀ ਫਾਇਰਿੰਗ ’ਚ ਫੈਕਟਰੀ ਦੇ ਓਪਰੇਟਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਸ ਫਾਇਰਿੰਗ ਦੌਰਾਨ ਫੈਕਟਰੀ ਮਾਲਕ ਦਾ ਭਤੀਜਾ ਵੀ ਜ਼ਖਮੀ ਹੋ ਗਿਆ।