ਅਣਅਧਿਕਾਰਤ ਕਾਲੋਨੀਆਂ ਬਾਰੇ ਅੱਜ ਫੈਸਲਾ ਲਵੇਗਾ ਪੰਜਾਬ ਮੰਤਰੀ ਮੰਡਲ

Wednesday, Dec 27, 2017 - 07:19 AM (IST)

ਅਣਅਧਿਕਾਰਤ ਕਾਲੋਨੀਆਂ ਬਾਰੇ ਅੱਜ ਫੈਸਲਾ ਲਵੇਗਾ ਪੰਜਾਬ ਮੰਤਰੀ ਮੰਡਲ

ਚੰਡੀਗੜ੍ਹ ਭੁੱਲਰ) - ਪੰਜਾਬ ਮੰਤਰੀ ਮੰਡਲ ਦੀ ਹਫ਼ਤਾਵਾਰੀ ਮੀਟਿੰਗ ਬੁੱਧਵਾਰ ਬਾਅਦ ਦੁਪਹਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਵੇਗੀ, ਜਿਸ 'ਚ ਅਣਅਧਿਕਾਰਤ ਕਾਲੋਨੀਆਂ ਨੂੰ ਰੈਗੂਲਰ ਕਰਨ ਦੇ ਪ੍ਰਸਤਾਵ 'ਤੇ ਚਰਚਾ ਤੋਂ ਬਾਅਦ ਇਸ ਸਬੰਧੀ ਆਰਡੀਨੈਂਸ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਵੀ ਇਹ ਪ੍ਰਸਤਾਵ ਆਇਆ ਸੀ ਪਰ ਚਰਚਾ ਤੋਂ ਬਾਅਦ ਕੁਝ ਕਾਰਨਾਂ ਕਰ ਕੇ ਇਸ ਨੂੰ ਅਗਲੀ ਮੀਟਿੰਗ ਤੱਕ ਮੁਲਤਵੀ ਕੀਤਾ ਗਿਆ ਸੀ।
ਸਰਕਾਰ ਨੇ ਪਹਿਲਾਂ ਇਹ ਫੈਸਲਾ ਕੀਤਾ ਸੀ ਕਿ ਕਾਲੋਨੀਆਂ ਦੇ 65 ਫੀਸਦੀ ਏਰੀਏ 'ਚ ਮਕਾਨ ਅਤੇ 35 ਫੀਸਦੀ 'ਚ ਸੜਕਾਂ ਤੇ ਪਾਰਕ ਹੋਣੇ ਚਾਹੀਦੇ ਹਨ ਪਰ ਕਾਲੋਨਾਈਜ਼ਰਾਂ ਦੀ ਮੰਗ 'ਤੇ ਸੜਕਾਂ ਅਤੇ ਪਾਰਕਾਂ ਦਾ ਏਰੀਆ ਪਹਿਲਾਂ ਦੀ ਤਰ੍ਹਾਂ 20 ਜਾਂ 22 ਫੀਸਦੀ ਹੀ ਰਹੇਗਾ। ਪੰਜਾਬ 'ਚ ਹੁਣ 15,000 ਤੋਂ ਵਧੇਰੇ ਕਾਲੋਨੀਆਂ ਅਣਅਧਿਕਾਰਤ ਹਨ। 2013 'ਚ ਅਣਅਧਿਕਾਰਤ ਕਾਲੋਨੀਆਂ ਨੂੰ ਰੈਗੂਲਰ ਕਰਨ ਬਾਰੇ ਬਿੱਲ ਪਾਸ ਕੀਤਾ ਗਿਆ ਸੀ ਪਰ ਅਜੇ ਤਕ ਸਿਰਫ 2 ਕਾਲੋਨੀਆਂ ਨੂੰ ਹੀ ਰੈਗੂਲਰ ਕੀਤਾ ਗਿਆ ਹੈ। ਇਹ ਕੰਮ ਲੰਮੇ ਸਮੇਂ ਤੋਂ ਲਟਕਿਆ ਪਿਆ ਹੈ, ਜਿਸ ਕਾਰਨ ਸਰਕਾਰ ਨੂੰ ਸਟੈਂਪ ਡਿਊਟੀ ਦੀ ਕਮਾਈ ਵੀ ਬਹੁਤ ਘੱਟ ਹੋ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਪੁਲਸ ਅਕਾਦਮੀ ਫਿਲੌਰ 'ਚ ਲੈਕਚਰਾਰਾਂ ਦੀਆਂ ਨਵੀਆਂ ਆਸਾਮੀਆਂ ਨੂੰ ਭਰਨ ਦੀ ਪ੍ਰਵਾਨਗੀ ਵੀ ਦਿੱਤੀ ਜਾਵੇਗੀ। ਵੈੱਬ ਮੀਡੀਆ ਲਈ ਨਵੀਂ ਨੀਤੀ ਨੂੰ ਵੀ ਪ੍ਰਵਾਨਗੀ ਦਿੱਤੇ ਜਾਣ ਦੀ ਸੰਭਾਵਨਾ ਹੈ।
 


Related News