ਸ਼ਨੀਵਾਰ ਦੀਆਂ ਛੁੱਟੀਆਂ ਰੱਦ! ਅੱਜ ਵੀ ਖੁੱਲ੍ਹਣਗੇ ਦਫ਼ਤਰ, ਪੜ੍ਹੋ PU ਨੇ ਕਿਉਂ ਬਦਲਿਆ ਛੁੱਟੀਆਂ ਦਾ ਸ਼ਡਿਊਲ
Saturday, Aug 22, 2026 - 10:20 AM (IST)
ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ ’ਚ ਕੈਂਪਸ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼ ਹੋ ਗਈਆਂ ਹਨ। ਚੋਣ ਸਬੰਧੀ ਕੰਮ ਨੂੰ ਮੁਕੰਮਲ ਕਰਨ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੇ ਅੱਜ ਸਣੇ ਅਗਲੇ ਸ਼ਨੀਵਾਰਾਂ ਦੀਆਂ ਛੁੱਟੀਆਂ ਰੱਦ ਕਰਕੇ ਇਨ੍ਹਾਂ 2 ਦਿਨਾਂ ਨੂੰ ਵੀ ਕੰਮਕਾਜ ਵਾਲੇ ਦਿਨ ਐਲਾਨਿਆ ਹੈ। ਯੂਨੀਵਰਸਿਟੀ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸ਼ਨੀਵਾਰ ਅਤੇ 29 ਅਗਸਤ ਨੂੰ ਪੀ. ਯੂ. ਦੇ ਸੈਕਟਰ-14 ਅਤੇ ਸੈਕਟਰ-25 ਕੈਂਪਸ ਸਥਿਤ ਸਾਰੇ ਟੀਚਿੰਗ ਵਿਭਾਗਾਂ, ਪ੍ਰਸ਼ਾਸਨਿਕ ਤੇ ਹੋਰ ਦਫ਼ਤਰ ਆਮ ਕੰਮਕਾਜ ਵਾਂਗ ਖੁੱਲ੍ਹੇ ਰਹਿਣਗੇ। ਇਨ੍ਹਾਂ ਦੋਹਾਂ ਦਿਨਾਂ ਦੌਰਾਨ ਮੁੱਖ ਤੌਰ ’ਤੇ ਪੀ. ਯੂ. ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਨਾਲ ਸਬੰਧਿਤ ਕੰਮ ਕੀਤਾ ਜਾਵੇਗਾ। ਇਨ੍ਹਾਂ ਦੋ ਵਾਧੂ ਕੰਮਕਾਜ ਵਾਲੇ ਦਿਨਾਂ ਦੇ ਬਦਲੇ ਯੂਨੀਵਰਸਿਟੀ ਨੇ 10 ਤੇ 11 ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : DA ਦੀ ਉਡੀਕ ਕਰ ਰਹੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਦੀ ਵਧੀ ਚਿੰਤਾ, ਪੜ੍ਹੋ ਹਾਈਕੋਰਟ ਨੇ ਕੀ ਕਿਹਾ
ਇਸ ਫ਼ੈਸਲੇ ਨਾਲ ਚੋਣ ਪ੍ਰਕਿਰਿਆ ਨਾਲ ਜੁੜੇ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵਿਭਾਗਾਂ ਨੂੰ ਵਾਧੂ ਕਾਰਜ ਦਿਵਸ ਮਿਲਣਗੇ। ਦੱਸਣਯੋਗ ਹੈ ਕਿ ਪੀ. ਯੂ. ’ਚ ਚੋਣਾਂ ਦੇ ਮੱਦੇਨਜ਼ਰ ਕੈਂਪਸ ਤੇ ਆਲੇ-ਦੁਆਲੇ ਦੇ ਕਾਲਜਾਂ ’ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ, ਕਿਉਂਕਿ ਉਮੀਦਵਾਰਾਂ ਤੇ ਸਮਰਥਕਾਂ ਨੇ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ। ਗੇਟ ਨੰਬਰ-1, 2, 3 ’ਤੇ ਸਖ਼ਤ ਕੈਂਪਸ ਦੀ ਸੁਰੱਖਿਆ ਕਰਮੀਆਂ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕੈਂਪਸ ’ਚ ਹਰ ਸਾਲ ਪੀ.ਯੂ. ਚੋਣਾਂ ਵਲੋਂ ਪ੍ਰਸ਼ਾਸਨ ਵਲੋਂ ਕਈ ਨਿਯਮ ਨਿਰਦੇਸ਼ ਕੱਢੇ ਜਾਂਦੇ ਹਨ। ਇਸ ਵਾਰ ਵੀ ਖ਼ਾਸ ਚੋਣਾਂ ਪ੍ਰਚਾਰ ਲਈ ਨਿਯਮ ਤੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : PU ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 31 ਨੂੰ ਪੈਣਗੀਆਂ ਵੋਟਾਂ ਉਸੇ ਦਿਨ ਆਉਣਗੇ ਨਤੀਜੇ
ਪੁਲਸ ਨੇ ਕੈਂਪਸ ਤੇ ਕਾਲਜਾਂ ਦੇ ਆਲੇ-ਦੁਆਲੇ ਚੌਂਕੀਆਂ ਵਧਾਈਆਂ
ਇਸ ਤੋਂ ਇਲਾਵਾ ਸ਼ਹਿਰ ਦੇ ਕਾਲਜ ’ਚ ਚੋਣਾਂ ਨੂੰ ਲੈ ਕੇ ਵਿਦਿਆਰਥੀ ਬਹੁਤ ਸਰਗਰਮ ਦਿਖਾਈ ਦੇ ਰਹੇ ਹਨ। ਡੀ. ਏ. ਵੀ. ਤੇ ਐੱਸ. ਡੀ. ਕਾਲਜਾਂ ਸਮੇਤ ਪੀ. ਯੂ. ਦੇ ਬਾਹਰ ਥਾਰ ਤੇ ਹੋਰ ਐੱਸ. ਯੂ. ਵੀ. ਲਈ ਇਕ ਕ੍ਰੇਜ਼ ਹੈ। ਬਹੁਤ ਸਾਰੇ ਵਾਹਨ ਉਮੀਦਵਾਰਾਂ ਦੇ ਸਟਿੱਕਰਾਂ ਨਾਲ ਸਜਾਏ ਗਏ ਹਨ ਤੇ ਕਾਫਲੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਪੁਲਸ ਨੇ ਕੈਂਪਸ ਤੇ ਕਾਲਜਾਂ ਦੇ ਆਲੇ-ਦੁਆਲੇ ਚੌਂਕੀਆਂ ਵਧਾ ਦਿੱਤੀਆਂ ਹਨ। ਦਾਖ਼ਲ ਹੋਣ ਅਤੇ ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਚੁਣਾਵੀ ਪ੍ਰਚਾਰ ਦੇ ਮਾਹੌਲ ’ਚ ਵਿਦਿਆਰਥੀ ਤੇ ਹੋਰ ਨੌਜਵਾਨਾਂ ਖਾਸ ਕਰ ਕਾਲਜ ਤੇ ਪੀ. ਯੂ. ਦੇ ਵਿਦਿਆਰਥੀਆਂ ਦੇ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਕੁੱਝ ਵਾਹਨਾਂ ’ਚ ਸੋਟੀਆਂ, ਹਾਕੀ ਸਟਿੱਕਾਂ, ਬੇਸਬਾਲ ਬੈਟ ਮਿਲੇ ਹਨ। ਇਸ ਤੋਂ ਬਾਅਦ ਪੁਲਸ ਨੇ ਕੈਂਪਸ ਦੀ ਮੁੱਖ ਥਾਵਾਂ ’ਤੇ ਨਿਗਰਾਨੀ ਹੋਰ ਵਧਾ ਦਿੱਤੀ ਹੈ। ਵਿਦਿਆਰਥੀ ਸੰਗਠਨਾਂ ਨੇ ਹੋਸਟਲਾਂ ’ਚ ਵਿਦਿਆਰਥੀਆਂ ਤੱਕ ਆਪਣੀ ਪਹੁੰਚ ਵਧਾਉਣੀ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
