ਪੰਜਾਬ ਸਰਕਾਰ ਵੱਲੋਂ ਤਨਖਾਹਾਂ ''ਚ ਵਾਧਾ ਤੇ ਸੁਖਬੀਰ ਬਾਦਲ ਨੇ ਨਿਭਾਈ ਪਹਿਲੇ ਦਿਨ ਦੀ ਸੇਵਾ, ਪੜ੍ਹੋ ਅੱਜ ਦੀਆਂ ਟੌਪ-10 ਖਬਰਾਂ

Tuesday, Dec 03, 2024 - 06:59 PM (IST)

ਜਲੰਧਰ - ਪੰਜਾਬ ਸਰਕਾਰ ਵਲੋਂ ਮਿਡ-ਡੇ-ਮੀਲ ਸਕੀਮ ਅਧੀਨ ਕੰਮ ਕਰ ਰਹੇ ਲੇਖਾਕਾਰਾਂ ਦੀ ਤਨਖਾਹ ਵਧਾ ਦਿੱਤੀ ਗਈ ਹੈ। ਹੁਣ ਇਨ੍ਹਾਂ ਲੇਖਾਕਾਰਾਂ ਨੂੰ ਸਮੱਗਰ ਸਿੱਖਿਆ ਅਭਿਆਨ ਦੇ ਲੇਖਾਕਾਰਾਂ ਵਾਂਗ ਹੀ ਤਨਖਾਹ ਮਿਲੇਗੀ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਦੌਰਾਨ ਸਿੰਘ ਸਾਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਮੁਤਾਬਕ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਲਈ ਪਹੁੰਚ ਚੁੱਕੇ ਹਨ। ਉਨ੍ਹਾਂ ਦੇ ਨਾਲ ਹੋਰ ਅਕਾਲੀ ਆਗੂ ਵੀ ਆਪੋ-ਆਪਣੀ ਸਜ਼ਾ ਭੁਗਤਣ ਲਈ ਆ ਚੁੱਕੇ ਹਨ। ਇਸ ਦੌਰਾਨ ਜੇਕਰ ਖੇਡ ਜਗਤ ਦੀ ਗੱਲ ਕਰੀਏ ਤਾਂ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਅਤੇ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਪੀਵੀ ਸਿੰਧੂ ਵੈਂਕਟ ਦੱਤਾ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਦੇ ਨਾਲ ਆਓ ਪੜ੍ਹਦੇ ਹਾਂ ਅੱਜ ਦੀਆਂ ਟੌਪ-10 ਖਬਰਾਂ

1. ਪੰਜਾਬ 'ਚ ਤਾਰ-ਤਾਰ ਹੋਏ ਰਿਸ਼ਤੇ, ਪੁੱਤ ਨੇ ਚਾਰ ਲੱਖ ਦੀ ਸੁਪਾਰੀ ਦੇ ਕੇ ਦੋਸਤਾਂ ਤੋਂ ਮਰਵਾਇਆ ਪਿਓ
ਕਪੂਰਥਾਲਾ (ਓਬਰਾਏ)- ਖੂਨ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦਿਆਂ ਹੋਇਆ ਇਕ ਕਤਲ ਦੇ ਮਾਮਲੇ ਨੂੰ ਕਪੂਰਥਲਾ ਪੁਲਸ ਨੇ ਬੇਨਕਾਬ ਕੀਤਾ ਹੈ। ਇਸ ਮਾਮਲੇ 'ਚ ਇੱਕ ਪੁੱਤ ਨੇ ਬੇਦਖਲੀ ਅਤੇ ਘਰੋਂ ਕੱਢੇ ਜਾਣ ਦੇ ਡਰ ਕਾਰਨ ਅਤੇ ਪਿਤਾ ਦੀ ਜਾਇਦਾਦ ਨੂੰ ਹੜੱਪਣ ਦੇ ਮਕਸਦ ਨਾਲ ਆਪਣੇ ਤਿੰਨ ਸਾਥੀਆਂ ਨੂੰ 4 ਲੱਖ ਰੁਪਏ ਦਾ ਲਾਲਚ ਦੇ ਕੇ ਆਪਣੇ ਹੀ ਪਿਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਵਾਇਆ ਸੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਪੰਜਾਬ 'ਚ ਤਾਰ-ਤਾਰ ਹੋਏ ਰਿਸ਼ਤੇ, ਪੁੱਤ ਨੇ ਚਾਰ ਲੱਖ ਦੀ ਸੁਪਾਰੀ ਦੇ ਕੇ ਦੋਸਤਾਂ ਤੋਂ ਮਰਵਾਇਆ ਪਿਓ

2. ਪੰਜਾਬ ਸਰਕਾਰ ਵਲੋਂ ਤਨਖਾਹਾਂ 'ਚ ਵਾਧਾ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਮਿਡ-ਡੇ-ਮੀਲ ਸਕੀਮ ਅਧੀਨ ਕੰਮ ਕਰ ਰਹੇ ਲੇਖਾਕਾਰਾਂ ਦੀ ਤਨਖਾਹ ਵਧਾ ਦਿੱਤੀ ਗਈ ਹੈ। ਹੁਣ ਇਨ੍ਹਾਂ ਲੇਖਾਕਾਰਾਂ ਨੂੰ ਸਮੱਗਰ ਸਿੱਖਿਆ ਅਭਿਆਨ ਦੇ ਲੇਖਾਕਾਰਾਂ ਵਾਂਗ ਹੀ ਤਨਖਾਹ ਮਿਲੇਗੀ। ਇਹ ਫ਼ੈਸਲਾ ਪੰਜਾਬ ਸਿੱਖਿਆ ਵਿਭਾਗ ਦੇ ਡਾਇਰੈਕਟਰ (ਐ. ਸਿ.) ਹਰਕਿਰਤ ਕੌਰ ਚਾਨੇ ਵਲੋਂ ਜਾਰੀ ਹੁਕਮਾਂ ਰਾਹੀਂ ਲਿਆ ਗਿਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਪੰਜਾਬ ਸਰਕਾਰ ਵਲੋਂ ਤਨਖਾਹਾਂ 'ਚ ਵਾਧਾ

3. ਹੱਥ 'ਚ ਬਰਛਾ, ਗਲ਼ 'ਚ ਤਖ਼ਤੀ; ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬੈਠੇ ਸੁਖਬੀਰ ਬਾਦਲ (ਵੇਖੋ ਵੀਡੀਓ)
ਅੰਮ੍ਰਿਤਸਰ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਦੌਰਾਨ ਸਿੰਘ ਸਾਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਮੁਤਾਬਕ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਲਈ ਪਹੁੰਚ ਚੁੱਕੇ ਹਨ। ਉਨ੍ਹਾਂ ਦੇ ਨਾਲ ਹੋਰ ਅਕਾਲੀ ਆਗੂ ਵੀ ਆਪੋ-ਆਪਣੀ ਸਜ਼ਾ ਭੁਗਤਣ ਲਈ ਆ ਚੁੱਕੇ ਹਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਹੱਥ ਵਿਚ ਬਰਛਾ ਫੜਿਆ ਹੋਇਆ ਹੈ ਤੇ ਉਨ੍ਹਾਂ ਦੇ ਗਲ਼ ਵਿਚ ਤਖ਼ਤੀ ਵੀ ਪਾਈ ਹੋਈ ਹੈ। ਸੁਖਬੀਰ ਸਿੰਘ ਬਾਦਲ ਨੇ ਸੇਵਾਦਾਰਾਂ ਵਾਲੀ ਪੌਸ਼ਾਕ ਪਾਈ ਹੋਈ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਹੱਥ 'ਚ ਬਰਛਾ, ਗਲ਼ 'ਚ ਤਖ਼ਤੀ; ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬੈਠੇ ਸੁਖਬੀਰ ਬਾਦਲ (ਵੇਖੋ ਵੀਡੀਓ)

4. ਅਕਾਲੀ ਆਗੂਆਂ ਨੇ ਕੀਤੇ ਪਖਾਨੇ ਸਾਫ਼
ਅੰਮ੍ਰਿਤਸਰ (ਵੈੱਬ ਡੈਸਕ): ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਕਾਲੀ ਆਗੂਆਂ ਦੀ ਪੇਸ਼ੀ ਦੌਰਾਨ ਸਿੰਘ ਸਾਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਮੁਤਾਬਕ ਸਾਰੇ ਆਗੂ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਚੁੱਕੇ ਹਨ।ਇਸ ਦੌਰਾਨ ਅਕਾਲੀ ਦਲ ਦੇ ਆਗੂ ਆਪੋ-ਆਪਣੀ ਸਜ਼ਾ ਭੁਗਤ ਰਹੇ ਹਨ। ਇਸ ਮੌਕੇ ਅਕਾਲੀ ਆਗੂਆਂ ਨੇ ਪਖਾਨੇ ਸਾਫ਼ ਕੀਤੇ ਅਤੇ ਇਸ ਤੋਂ ਪਹਿਲਾਂ ਬਰਤਨ ਸਾਫ਼ ਵੀ ਕੀਤੇ ਗਏ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਅਕਾਲੀ ਆਗੂਆਂ ਨੇ ਕੀਤੇ ਪਖਾਨੇ ਸਾਫ਼

5. ਕਿਸੇ ਦੇ ਦੁੱਖ 'ਚ ਸ਼ਰੀਕ ਹੋਣ ਗਿਆਂ ਨਾਲ ਰਾਹ 'ਚ ਵਾਪਰੀ ਅਣਹੋਣੀ, ਚੰਨ ਵਰਗਾ ਪੁੱਤ ਤੁਰ ਗਿਆ ਜਹਾਨੋਂ
ਬੁਢਲਾਡਾ (ਬਾਂਸਲ) : ਦੋਸਤ ਦੇ ਪਿਤਾ ਦੇ ਭੋਗ ਤੋਂ ਵਾਪਸ ਆ ਰਹੇ 4 ਨੌਜਵਾਨਾਂ ਦੀ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਣ 1 ਦੀ ਮੌਤ ਅਤੇ 3 ਦੇ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਰੱਤਾ ਖੇੜਾ ਤੋਂ ਭੋਗ ਦੀ ਰਸਮ 'ਚ ਹਿੱਸਾ ਲੈਣ ਉਪਰੰਤ 4 ਦੋਸਤ ਕਾਰ ਵਿਚ ਸਵਾਰ ਹੋ ਕੇ ਆ ਰਹੇ ਸਨ, ਇਸ ਦੌਰਾਨ ਦੋਦੜਾ ਤੋਂ ਬੱਛੋਆਣਾ ਵਿਚਕਾਰ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਦਰੱਖਤ ਨਾਲ ਟਕਰਾ ਗਈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਕਿਸੇ ਦੇ ਦੁੱਖ 'ਚ ਸ਼ਰੀਕ ਹੋਣ ਗਿਆਂ ਨਾਲ ਰਾਹ 'ਚ ਵਾਪਰੀ ਅਣਹੋਣੀ, ਚੰਨ ਵਰਗਾ ਪੁੱਤ ਤੁਰ ਗਿਆ ਜਹਾਨੋਂ

6. ਖ਼ਾਸ ਖ਼ਬਰ: 35 ਹਜ਼ਾਰ ਔਰਤਾਂ ਨੂੰ ਮਿਲੇਗਾ ਰੁਜ਼ਗਾਰ, ਇਸ ਦਿਨ ਸ਼ੁਰੂ ਹੋ ਰਹੀ ਨਵੀਂ ਸਕੀਮ
ਪੰਚਕੂਲਾ : ਹਰਿਆਣਾ ਵਿੱਚ ਭਾਜਪਾ ਇੱਕ ਨਵੀਂ ਯੋਜਨਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਰਾਜ ਦੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੀਆਂ ਔਰਤਾਂ ਲੈ ਸਕਣਗੀਆਂ। ਇਸ ਯੋਜਨਾ ਦਾ ਨਾਂ 'ਬੀਮਾ ਸਖੀ' ਹੈ, ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 9 ਦਸੰਬਰ ਨੂੰ ਪਾਣੀਪਤ ਵਿਚ ਕੀਤੀ ਜਾਵੇਗੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਖ਼ਾਸ ਖ਼ਬਰ: 35 ਹਜ਼ਾਰ ਔਰਤਾਂ ਨੂੰ ਮਿਲੇਗਾ ਰੁਜ਼ਗਾਰ, ਇਸ ਦਿਨ ਸ਼ੁਰੂ ਹੋ ਰਹੀ ਨਵੀਂ ਸਕੀਮ

7. ਮੋਦੀ ਸਰਕਾਰ ਵਿਦਿਆਰਥੀਆਂ ਨੂੰ ਦਵੇਗੀ ਲੱਖਾਂ ਰੁਪਏ ਦਾ ਕਰਜ਼ਾ, ਜਾਣੋ ਕਿਵੇਂ ਕਰੀਏ ਅਪਲਾਈ
ਝਾਰਖੰਡ : ਝਾਰਖੰਡ ਸਰਕਾਰ ਨੇ ਗੁਰੂ ਜੀ ਕ੍ਰੈਡਿਟ ਕਾਰਡ ਸਕੀਮ ਵਿੱਚ ਅਹਿਮ ਬਦਲਾਅ ਕੀਤੇ ਹਨ, ਜਿਸ ਨਾਲ ਸੂਬੇ ਦੇ ਗ਼ਰੀਬ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਵਿੱਚ ਹੋਰ ਸਹੂਲਤਾਂ ਮਿਲਣਗੀਆਂ। ਹੁਣ ਤੱਕ ਜਿਹੜੇ ਵਿਦਿਆਰਥੀ ਪਹਿਲਾਂ ਹੀ ਬੈਂਕ ਤੋਂ ਕਰਜ਼ਾ ਲੈ ਚੁੱਕੇ ਸਨ, ਉਹ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੇ ਸਨ ਪਰ ਹੁਣ ਸੂਬਾ ਸਰਕਾਰ ਨੇ ਇਸ ਨਿਯਮ ਵਿੱਚ ਸੋਧ ਕਰ ਦਿੱਤੀ ਹੈ। ਹੁਣ ਅਜਿਹੇ ਵਿਦਿਆਰਥੀ ਵੀ ਇਸ ਸਕੀਮ ਦਾ ਲਾਭ ਲੈ ਸਕਣਗੇ, ਬਸ਼ਰਤੇ ਉਨ੍ਹਾਂ ਨੂੰ ਬੈਂਕ ਤੋਂ ਆਪਣਾ ਪੁਰਾਣਾ ਕਰਜ਼ਾ ਬੰਦ ਕਰਵਾਉਣਾ ਹੋਵੇਗਾ ਅਤੇ ਬੈਂਕ ਤੋਂ NOC (No Objection Certificate) ਲੈਣੀ ਹੋਵੇਗੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਮੋਦੀ ਸਰਕਾਰ ਵਿਦਿਆਰਥੀਆਂ ਨੂੰ ਦਵੇਗੀ ਲੱਖਾਂ ਰੁਪਏ ਦਾ ਕਰਜ਼ਾ, ਜਾਣੋ ਕਿਵੇਂ ਕਰੀਏ ਅਪਲਾਈ

8. ਕੈਨੇਡਾ 'ਚ ਸ਼ਰਣ ਲਈ ਦਾਅਵਾ ਕਰਨਾ ਹੁਣ ਨਹੀਂ ਰਿਹਾ ਆਸਾਨ, ਸਰਕਾਰ ਨੇ ਬਣਾਈ ਇਹ ਯੋਜਨਾ
ਇੰਟਰਨੈਸ਼ਨਲ ਡੈਸਕ- ਕੈਨੇਡਾ ਇਕ ਗਲੋਬਲ ਆਨਲਾਈਨ ਵਿਗਿਆਪਨ ਮੁਹਿੰਮ ਸ਼ੁਰੂ ਕਰ ਰਿਹਾ ਹੈ, ਜਿਸ ਵਿਚ ਇਹ ਦੱਸਿਆ ਜਾਏਗਾ ਕਿ ਕੈਨੇਡਾ ਵਿੱਚ ਸ਼ਰਣ ਲੈਣਾ ਹੁਣ ਆਸਾਨ ਨਹੀਂ ਰਿਹਾ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਹੈ ਕਿ ਸਰਕਾਰ ਸਪੈਨਿਸ਼, ਉਰਦੂ, ਯੂਕਰੇਨੀ, ਹਿੰਦੀ ਅਤੇ ਤਾਮਿਲ ਸਮੇਤ 11 ਭਾਸ਼ਾਵਾਂ ਵਿੱਚ ਮਾਰਚ ਤੱਕ 178,662 ਡਾਲਰ ਦੇ ਇਸ਼ਤਿਹਾਰ ਜਾਰੀ ਕਰੇਗੀ। ਇਸ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪ੍ਰਵਾਸੀ ਵਿਰੋਧੀ ਸਰਕਾਰ ਦੁਆਰਾ ਇਮੀਗ੍ਰੇਸ਼ਨ ਵਿੱਚ ਵੱਡੇ ਬਦਲਾਅ ਅਤੇ ਸ਼ਰਨਾਰਥੀਆਂ ਦੀ ਵਧਦੀ ਆਮਦ ਨੂੰ ਘਟਾਉਣ ਦੀ ਕੋਸ਼ਿਸ਼ ਦੱਸਿਆ ਜਾ ਰਿਹਾ ਹੈ। ਕੈਨੇਡਾ ਨੇ ਆਪਣੇ ਦੇਸ਼ ਵਿੱਚ ਪੈਦਾ ਹੋਏ ਰਿਹਾਇਸ਼ੀ ਸੰਕਟ ਲਈ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਕੈਨੇਡਾ 'ਚ ਸ਼ਰਣ ਲਈ ਦਾਅਵਾ ਕਰਨਾ ਹੁਣ ਨਹੀਂ ਰਿਹਾ ਆਸਾਨ, ਸਰਕਾਰ ਨੇ ਬਣਾਈ ਇਹ ਯੋਜਨਾ

9. ਫੁੱਲਾਂ, ਫਲਾਂ, ਸਬਜ਼ੀਆਂ ਤੇ ਖੁੰਬਾਂ ਦੇ ਉਤਪਾਦਨ ਲਈ ਸਰਕਾਰ ਦੇਵੇਗੀ ਵਿੱਤੀ ਸਹਾਇਤਾ
ਪਟਿਆਲਾ (ਰਾਜੇਸ਼ ਪੰਜੌਲਾ, ਮਨਦੀਪ ਜੋਸਨ, ਰਾਣਾ) - ਸੂਬੇ ’ਚ ਖੇਤੀ ਵਿਭਿੰਨਤਾ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਬਾਗ਼ਬਾਨੀ ਵਿਭਾਗ ਪਟਿਆਲਾ ਵੱਲੋਂ ਫ਼ਸਲੀ ਵਿਭਿੰਨਤਾ ਤਹਿਤ ਫੁੱਲਾਂ, ਫਲਾ, ਸਬਜ਼ੀਆਂ ਅਤੇ ਖੁੰਬਾਂ ਆਦਿ ਦੇ ਉਤਪਾਦਨ ’ਚ ਤਕਨੀਕੀ ਅਤੇ ਵਿੱਤੀ ਸਹਾਇਤਾ ਉਪਲੱਬਧ ਕਰਵਾਈ ਜਾ ਰਹੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਫੁੱਲਾਂ, ਫਲਾਂ, ਸਬਜ਼ੀਆਂ ਤੇ ਖੁੰਬਾਂ ਦੇ ਉਤਪਾਦਨ ਲਈ ਸਰਕਾਰ ਦੇਵੇਗੀ ਵਿੱਤੀ ਸਹਾਇਤਾ

10. ਜਾਣੋ ਕੌਣ ਹਨ ਪੀਵੀ ਸਿੰਧੂ ਦੇ ਹੋਣ ਵਾਲੇ ਪਤੀ? ਬੈਡਮਿੰਟਨ ਸਟਾਰ ਨੇ ਫਿਊਚਰ ਪਲਾਨ ਕੀਤਾ ਰਿਵੀਲ
ਨਵੀਂ ਦਿੱਲੀ : ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਅਤੇ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਪੀਵੀ ਸਿੰਧੂ ਵੈਂਕਟ ਦੱਤਾ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਪੀਵੀ ਸਿੰਧੂ ਦਾ ਵਿਆਹ 22 ਦਸੰਬਰ ਨੂੰ ਉਦੈਪੁਰ ਵਿੱਚ ਹੋਵੇਗਾ। ਖਿਡਾਰੀ ਦਾ ਭਵਿੱਖ ਦਾ ਪਤੀ ਪੋਸੀਡੇਕਸ ਟੈਕਨੋਲੋਜੀਜ਼ ਵਿੱਚ ਕਾਰਜਕਾਰੀ ਨਿਰਦੇਸ਼ਕ ਹੈ। ਇਸ ਦੇ ਨਾਲ ਹੀ ਉਹ ਆਪਣਾ ਕਾਰੋਬਾਰ ਚਲਾਉਂਦਾ ਹੈ। ਆਓ ਜਾਣਦੇ ਹਾਂ ਵੈਂਕਟ ਦੱਤਾ ਬਾਰੇ ਹੋਰ ਗੱਲਾਂ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਜਾਣੋ ਕੌਣ ਹਨ ਪੀਵੀ ਸਿੰਧੂ ਦੇ ਹੋਣ ਵਾਲੇ ਪਤੀ? ਬੈਡਮਿੰਟਨ ਸਟਾਰ ਨੇ ਫਿਊਚਰ ਪਲਾਨ ਕੀਤਾ ਰਿਵੀਲ


Sunaina

Content Editor

Related News