ਕੋਰੋਨਾ ਪਾਬੰਦੀਆਂ ਬਾਰੇ ਸਿਹਤ ਮੰਤਰੀ ਜੌੜਾਮਾਜਰਾ ਦਾ ਅਹਿਮ ਬਿਆਨ, ਲੁਧਿਆਣਾ ’ਚ ED ਦੀ ਕਾਰਵਾਈ, ਪੜ੍ਹੋ Top 10

Tuesday, Dec 27, 2022 - 08:00 PM (IST)

ਜਲੰਧਰ (ਬਿਊਰੋ) : ਪੂਰੇ ਦੇਸ਼ ਸਮੇਤ ਪੰਜਾਬ ’ਚ ‘ਕੋਰੋਨਾ’ ਦੀਆਂ ਤਿਆਰੀਆਂ ਨੂੰ ਲੈ ਕੇ ਮੌਕ ਡਰਿੱਲ ਕੀਤੀ ਜਾ ਰਹੀ ਹੈ। ਇਸ ਦੌਰਾਨ ਮੋਹਾਲੀ ਦੇ ਸਿਵਲ ਹਸਪਤਾਲ ਵਿਖੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਪੁੱਜੇ । ਉਨ੍ਹਾਂ ਕਿਹਾ ਕਿ ਮੌਕ ਡਰਿੱਲ ਦੌਰਾਨ ਕੋਰੋਨਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਨੂੰ ਲੈ ਕੇ ਕੋਈ ਡਰਨ ਵਾਲੀ ਗੱਲ ਨਹੀਂ ਹੈ, ਸਗੋਂ ਸਾਵਧਾਨੀ ਵਰਤਣ ਦੀ ਲੋੜ ਹੈ। ਉਥੇ ਹੀ ਲੁਧਿਆਣਾ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਜ਼ੋਨਲ ਦਫ਼ਤਰ ਜਲੰਧਰ ਦੀਆਂ ਵੱਖ-ਵੱਖ ਟੀਮਾਂ ਨੇ ਮੰਗਲਵਾਰ ਨੂੰ ਇਕ ਪੁਰਾਣੇ ਬੈਂਕ ਧੋਖਾਧੜੀ ਦੇ ਮਾਮਲੇ 'ਚ ਲੁਧਿਆਣਾ ਦੇ ਮਸ਼ਹੂਰ ਸ਼ਰਾਬ ਕਾਰੋਬਾਰੀ ਠੇਕੇਦਾਰ ਚਰਨਜੀਤ ਬਜਾਜ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਰਿਹਾਇਸ਼ ਅਤੇ ਦਫ਼ਤਰਾਂ 'ਤੇ ਛਾਪੇਮਾਰੀ ਕੀਤੀ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...

ਪੰਜਾਬ 'ਚ 'ਕੋਰੋਨਾ' ਨੂੰ ਲੈ ਕੇ 'ਮੌਕ ਡਰਿੱਲ' ਸ਼ੁਰੂ, ਨਵੀਆਂ ਪਾਬੰਦੀਆਂ ਲਾਉਣ ਬਾਰੇ ਜਾਣੋ ਕੀ ਬੋਲੇ ਸਿਹਤ ਮੰਤਰੀ 

ਪੂਰੇ ਦੇਸ਼ ਸਮੇਤ ਪੰਜਾਬ 'ਚ 'ਕੋਰੋਨਾ' ਦੀਆਂ ਤਿਆਰੀਆਂ ਨੂੰ ਲੈ ਕੇ ਮੌਕ ਡਰਿੱਲ ਕੀਤੀ ਜਾ ਰਹੀ ਹੈ। ਇਸ ਦੌਰਾਨ ਮੋਹਾਲੀ ਦੇ ਸਿਵਲ ਹਸਪਤਾਲ ਵਿਖੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਪੁੱਜੇ ਹਨ। ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਮੌਕ ਡਰਿੱਲ ਦੌਰਾਨ ਕੋਰੋਨਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਨੂੰ ਲੈ ਕੇ ਕੋਈ ਡਰਨ ਵਾਲੀ ਗੱਲ ਨਹੀਂ ਹੈ, ਸਗੋਂ ਸਾਵਧਾਨੀ ਵਰਤਣ ਦੀ ਲੋੜ ਹੈ।

ਲੁਧਿਆਣਾ 'ਚ ED ਦੀ ਵੱਡੀ ਕਾਰਵਾਈ, ਮਸ਼ਹੂਰ ਸ਼ਰਾਬ ਕਾਰੋਬਾਰੀ ਦੇ ਟਿਕਾਣਿਆਂ 'ਤੇ ਛਾਪੇਮਾਰੀ (ਤਸਵੀਰਾਂ)

 ਲੁਧਿਆਣਾ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਜ਼ੋਨਲ ਦਫ਼ਤਰ ਜਲੰਧਰ ਦੀਆਂ ਵੱਖ-ਵੱਖ ਟੀਮਾਂ ਨੇ ਮੰਗਲਵਾਰ ਨੂੰ ਇਕ ਪੁਰਾਣੇ ਬੈਂਕ ਧੋਖਾਧੜੀ ਦੇ ਮਾਮਲੇ 'ਚ ਲੁਧਿਆਣਾ ਦੇ ਮਸ਼ਹੂਰ ਸ਼ਰਾਬ ਕਾਰੋਬਾਰੀ ਠੇਕੇਦਾਰ ਚਰਨਜੀਤ ਬਜਾਜ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਰਿਹਾਇਸ਼ ਅਤੇ ਦਫ਼ਤਰਾਂ 'ਤੇ ਛਾਪੇਮਾਰੀ ਕੀਤੀ। ਬਜਾਜ ਪਰਿਵਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ 10 ਤੋਂ ਜ਼ਿਆਦਾ ਕੰਪਲੈਕਸਾਂ 'ਤੇ ਇਹ ਛਾਪੇਮਾਰੀ ਕੀਤੀ ਗਈ।

ਪੰਜਾਬ 'ਚ 28 ਦਸੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਇਹ ਅਦਾਰੇ

ਪੰਜਾਬ ਸਰਕਾਰ ਵੱਲੋਂ 28 ਦਸੰਬਰ ਦਿਨ ਬੁੱਧਵਾਰ ਨੂੰ ਸੂਬੇ 'ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸ੍ਰੀ ਫਤਿਹਗੜ੍ਹ ਸਾਹਿਬ 'ਚ ਸ਼ਹੀਦੀ ਸਭਾ ਦੇ ਸਬੰਧ 'ਚ 28 ਦਸੰਬਰ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਵੱਡੀ ਖ਼ਬਰ : ਪੰਜਾਬ ਦੇ ਇਸ 5 ਸਟਾਰ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਫਿਰੋਜ਼ਪੁਰ ਰੋਡ ਸਥਿਤ ਪੰਜ ਸਿਤਾਰਾ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਦਹਿਸ਼ਤ ਫੈਲ ਗਈ ਹੈ। ਇਸ ਧਮਕੀ ਤੋਂ ਬਾਅਦ ਪੁਲਸ ਐਕਸ਼ਨ ’ਚ ਆ ਗਈ ਹੈ ਅਤੇ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਇਥੋਂ ਤਕ ਕਿ ਪੂਰੇ ਲੁਧਿਆਣਾ ਦੀ ਪੁਲਸ ਫੋਰਸ ਹੋਟਲ ਦੇ ਬਾਹਰ ਤਾਇਨਾਤ ਕਰ ਦਿੱਤੀ ਗਈ ਹੈ। ਪੁਲਸ ਵਲੋਂ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਲੋਕਾਂ ਨੂੰ ਮਿਲੇਗੀ ਵੱਡੀ ਰਾਹਤ, ਪੰਜਾਬ ਦਾ ਇਹ ਮਸ਼ਹੂਰ ਟੋਲ ਪਲਾਜ਼ਾ ਜਲਦ ਹੋਵੇਗਾ ਬੰਦ

ਸੂਬੇ ਅੰਦਰ ਵਿਛਾਏ ਗਏ ਟੋਲ-ਪਲਾਜ਼ਿਆਂ ਦੇ ਜਾਲ ਤੋਂ 15 ਸਾਲਾਂ ਬਾਅਦ ਲੋਕਾਂ ਨੂੰ ਮੁਕਤੀ ਮਿਲਣ ਜਾ ਰਹੀ ਹੈ ਕਿਉਂਕਿ 2005 ਦੌਰਾਨ ਸਟੇਟ ਹਾਈਵੇਅ ਨੰਬਰ-10 ਸਮਾਣਾ-ਪਟਿਆਲਾ ਸੜਕ ’ਤੇ ਪਿੰਡ ਚੁਪਕੀ ਨੇੜੇ ਲਗਾਏ ਗਏ ਟੋਲ-ਪਲਾਜ਼ੇ ਦੀ ਮਿਆਦ ਪਹਿਲਾਂ 31 ਮਾਰਚ 2022 ਨੂੰ ਖ਼ਤਮ ਹੋ ਗਈ ਸੀ। ਫਿਰ ਰੋਹਨ ਐਂਡ ਰਾਜਦੀਪ ਟੋਲ ਕੰਪਨੀ ਨੇ ਸੜਕ ਦਾ ਕੁਝ ਹਿੱਸਾ ਨਵਾਂ ਬਣਾਉਣ ਬਦਲੇ ਮਿਆਦ ’ਚ ਵਾਧਾ ਮਿਲ ਗਿਆ ਸੀ।

ਵੱਡੀ ਖ਼ਬਰ: ਪੁਲਸ ਨੇ ਜ਼ਿੰਦਾ RPG ਸਣੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ 

ਜ਼ਿਲ੍ਹੇ ਅਧੀਨ ਆਉਂਦੇ ਥਾਣਾ ਸਰਹਾਲੀ ਨੂੰ ਬੀਤੇ ਦਿਨੀਂ ਆਰ.ਪੀ.ਜੀ ਲਾਂਚਰ ਨਾਲ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਸੀ, ਜਿਸ ਵਿਚ ਪੁਲਸ ਨੇ ਹਮਲਾ ਕਰਨ ਵਾਲੇ ਅੱਧੀ ਦਰਜਨ ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਿਨ੍ਹਾਂ ਦੀ ਰਿਮਾਂਡ ਸਮੇਂ ਪੁੱਛ-ਗਿੱਛ ਦੌਰਾਨ ਜ਼ਿਲ੍ਹਾ ਪੁਲਸ ਵੱਲੋਂ ਤਿੰਨ ਹੋਰ ਮੈਡਿਊਲ ਦੇ ਸਾਥੀਆਂ ਨੂੰ ਇਕ ਜ਼ਿੰਦਾ ਆਰ.ਪੀ.ਜੀ ਲਾਂਚਰ ਸਣੇ ਗ੍ਰਿਫ਼ਤਾਰ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ।

ਦੁਖ਼ਦਾਈ ਖ਼ਬਰ : ਕੈਨੇਡਾ 'ਚ ਮੋਹਾਲੀ ਦੇ ਇੰਜੀਨੀਅਰ ਦੀ ਮੌਤ, ਪਰਿਵਾਰ ਸਣੇ PR ਲੈ ਕੇ ਗਿਆ ਸੀ ਵਿਦੇਸ਼

 ਕੈਨੇਡਾ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ. ਜਿੱਥੇ ਕਿ ਮੋਹਾਲੀ ਦੇ ਇੰਜੀਨੀਅਰ ਨੌਜਵਾਨ ਅਮਰਿੰਦਰ ਸਿੰਘ (38) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦਾ ਨਿਵਾਸੀ ਅਮਰਿੰਦਰ ਸਿੰਘ ਆਪਣੇ ਚੰਗੇ ਭਵਿੱਖ ਲਈ ਆਪਣੀ ਪਤਨੀ ਤੇ ਬੱਚੇ ਸਮੇਤ ਇੱਥੋਂ ਪੀ. ਆਰ. ਲੈ ਕੇ ਕੈਨੇਡਾ ਗਿਆ ਹੋਇਆ ਸੀ। ਉੱਥੇ ਉਹ ਸਰੀ ਵਿਖੇ ਇੱਕ ਕੰਪਨੀ 'ਚ ਨੌਕਰੀ ਕਰਦਾ ਸੀ। ਕਰੀਬ 2 ਦਿਨ ਪਹਿਲਾਂ ਅਮਰਿੰਦਰ ਸਿੰਘ  ਕੰਪਨੀ 'ਚ ਨੌਕਰੀ ਕਰਦੇ ਦੌਰਾਨ ਹੀ ਡਿੱਗ ਪਿਆ।

ਸ਼ਰਾਬ ਫੈਕਟਰੀ ਖ਼ਿਲਾਫ਼ ਲੱਗੇ ਸਾਂਝੇ ਕਿਸਾਨ ਮੋਰਚੇ 'ਚ ਪਹੁੰਚੇ ਰੁਲਦੂ ਸਿੰਘ ਮਾਨਸਾ, ਆਖੀਆਂ ਵੱਡੀਆਂ ਗੱਲਾਂ

ਜ਼ੀਰਾ ਸ਼ਰਾਬ ਫੈਕਟਰੀ ਅੱਗੇ ਚੱਲ ਰਿਹਾ ਧਰਨਾ ਦਿਨੋਂ-ਦਿਨ ਗਰਮ ਹੋ ਰਿਹਾ ਹੈ। ਅੱਜ ਮੋਰਚੇ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ (ਖੂੰਡੇ ਵਾਲਾ ਬਾਬਾ) ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲਿਆ। 

ਪੰਜਾਬ 'ਚ ਹੱਡ ਚੀਰਵੀਂ ਠੰਡ 'ਚ ਠੁਰ-ਠੁਰ ਕਰਦੇ ਲੋਕਾਂ ਦੇ ਮਤਲਬ ਦੀ ਖ਼ਬਰ, ਇਨ੍ਹਾਂ ਤਾਰੀਖ਼ਾਂ ਨੂੰ ਬਦਲੇਗਾ ਮੌਸਮ

ਪੰਜਾਬ 'ਚ ਹੱਡ ਚੀਰਵੀਂ ਠੰਡ ਦੌਰਾਨ ਹਰ ਕੋਈ ਠੁਰ-ਠੁਰ ਕਰਦਾ ਦਿਖ ਰਿਹਾ ਹੈ। ਹੁਣ ਮੌਸਮ ਵਿਭਾਗ ਵੱਲੋਂ ਅਗਲੇ 3 ਦਿਨਾਂ ਦੇ ਮੌਸਮ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਆਉਣ ਵਾਲੇ 3 ਦਿਨ 28, 29 ਅਤੇ 30 ਦਸੰਬਰ ਨੂੰ ਸੰਘਣੀ ਧੁੰਦ ਅਤੇ ਠੰਡ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ 'ਚ ਸੂਰਜ ਦੇਵਤਾ ਦਰਸ਼ਨ ਦੇਣਗੇ।

ਕੇਂਦਰ ਸਰਕਾਰ 'ਤੇ ਕਰਜ਼ੇ ਦਾ ਬੋਝ ਵਧਿਆ, ਦੂਜੀ ਤਿਮਾਹੀ 'ਚ ਕੁੱਲ ਦੇਣਦਾਰੀ ਵਧ  ਕੇ 147.19 ਲੱਖ ਕਰੋੜ ਹੋਈ


Manoj

Content Editor

Related News