ਪੰਜਾਬ ਨੂੰ ਲੁੱਟ ਤੋਂ ਬਚਾਉਣ ਲਈ ਰਾਣਾ ਪਰਿਵਾਰ ਨੂੰ ਯੂ. ਪੀ. ਭੇਜਣਾ ਜ਼ਰੂਰੀ : ਖਹਿਰਾ

Sunday, Mar 04, 2018 - 07:36 AM (IST)

ਪੰਜਾਬ ਨੂੰ ਲੁੱਟ ਤੋਂ ਬਚਾਉਣ ਲਈ ਰਾਣਾ ਪਰਿਵਾਰ ਨੂੰ ਯੂ. ਪੀ. ਭੇਜਣਾ ਜ਼ਰੂਰੀ : ਖਹਿਰਾ

ਚੰਡੀਗੜ੍ਹ (ਸ਼ਰਮਾ) - ਪੰਜਾਬ ਵਿਧਾਨਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਹੈ ਕਿ ਸਾਬਕਾ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਪਰਿਵਾਰ ਯੂ. ਪੀ. ਤੋਂ ਸਿਰਫ਼ ਪੰਜਾਬ ਨੂੰ ਲੁੱਟਣ ਲਈ ਇੱਥੇ ਆਇਆ ਹੈ। ਖਹਿਰਾ ਸ਼ਨੀਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਮੀਡੀਆ ਨੂੰ ਰਾਣਾ ਗੁਰਜੀਤ ਦੇ ਭਤੀਜੇ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ 'ਤੇ ਪ੍ਰਤੀਕਿਰਿਆ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਦਾ ਆਪਣੇ ਭਰਾ ਰਾਣਾ ਮਹਿੰਦਰਜੀਤ ਸਿੰਘ ਤੇ ਉਸ ਦੇ ਬੇਟਿਆਂ ਦੇ ਨਾਲ ਸਾਂਝਾ ਕਾਰੋਬਾਰ ਹੈ ਤੇ ਉਸੇ ਦੇ ਤਹਿਤ ਜ਼ਮੀਨ ਹੜੱਪਣ ਦੀ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੇ ਆਪਣੇ ਭਰਾ ਤੇ ਭਤੀਜੇ ਦੀ ਮਦਦ ਕੀਤੀ ਹੈ ਤੇ ਰਾਣਾ ਦੇ ਪ੍ਰਭਾਵ ਕਾਰਨ ਹੀ ਸ਼ੁਰੂਆਤ ਵਿਚ ਢਿੱਲਾ ਰਵੱਈਆ ਅਪਣਾ ਕੇ ਰੱਖਿਆ। ਖਹਿਰਾ ਨੇ ਕਿਹਾ ਕਿ ਪੰਜਾਬ ਨੂੰ ਲੁੱਟ ਤੋਂ ਬਚਾਉਣ ਲਈ ਰਾਣਾ ਤੇ ਉਸ ਦੇ ਪਰਿਵਾਰ ਨੂੰ ਯੂ. ਪੀ. ਭੇਜਣਾ ਜ਼ਰੂਰੀ ਹੈ, ਕਿਉਂਕਿ ਸਿਆਸੀ ਸੁਰੱਖਿਆ ਦਾ ਲਾਭ ਲੈਂਦਿਆਂ ਇਹ ਪਰਿਵਾਰ ਰਾਜ ਵਿਚ ਆਪਣੇ ਕਾਰੋਬਾਰ ਦਾ ਵਿਸਥਾਰ ਕਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਵਿਧਾਨਸਭਾ ਦੇ ਬਜਟ ਸੈਸ਼ਨ ਵਿਚ ਵੀ ਉਠਾਉਣਗੇ। ਉਨ੍ਹਾਂ ਕਿਹਾ ਕਿ ਇਸ ਬਜਟ ਸੈਸ਼ਨ ਵਿਚ ਆਮ ਆਦਮੀ ਪਾਰਟੀ ਵਲੋਂ ਕਿਸਾਨਾਂ ਦੇ ਹਿੱਤ ਵਿਚ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦਾ ਪ੍ਰਸਤਾਵ ਲਿਆਂਦਾ ਜਾਵੇਗਾ।


Related News