ਜ਼ਿਲਾ ਸਿੱਖਿਆ ਅਫਸਰ ਨੂੰ ਭਖਦੀਆਂ ਮੰਗਾਂ ਤੋਂ ਕਰਵਾਇਆ ਜਾਣੂ
Friday, Aug 11, 2017 - 04:38 AM (IST)

ਅੰਮ੍ਰਿਤਸਰ, (ਦਲਜੀਤ)- ਅੱਜ ਜ਼ਿਲਾ ਸਿੱਖਿਆ ਅਫਸਰ ਦਫਤਰ ਅੰਮ੍ਰਿਤਸਰ ਵਿਖੇ ਮਾਸਟਰ ਕੇਡਰ ਯੂਨੀਅਨ ਅੰਮ੍ਰਿਤਸਰ ਜ਼ਿਲੇ ਦੇ ਅਹੁਦੇਦਾਰਾਂ ਦੀ ਮੀਟਿੰਗ ਪ੍ਰਧਾਨ ਪ੍ਰਭਜਿੰਦਰ ਸਿੰਘ ਦੀ ਅਗਵਾਈ ਵਿਚ ਹੋਈ, ਜਿਸ ਦਾ ਮੁੱਖ ਮੰਤਵ ਨਵ-ਨਿਯੁਕਤ ਜ਼ਿਲਾ ਸਿੱਖਿਆ ਅਫਸਰ (ਸ) ਸ਼੍ਰੀਮਤੀ ਸੁਨੀਤਾ ਕਿਰਨ ਨੂੰ ਮਾਸਟਰ ਕੇਡਰ ਦੀਆ ਭਖਦੀਆਂ ਮੰਗਾਂ ਬਾਰੇ ਜਾਣੂ ਕਰਵਾਉਣਾ ਸੀ। ਪ੍ਰਧਾਨ ਪ੍ਰਭਜਿੰਦਰ ਸਿੰਘ ਨੇ ਮਾਸਟਰ ਕੇਡਰ ਦੀ ਮੁੱਖ ਮੰਗ ਸਟੇਟਸ ਬਹਾਲੀ ਸਮਾਂਬੱਧ ਪ੍ਰਮੋਸ਼ਨ ਆਦਿ ਬਾਰੇ ਮੈਡਮ ਸੁਨੀਤਾ ਕਿਰਨ ਨੂੰ ਜਾਣੂ ਕਰਵਾਇਆ।
ਮੀਟਿੰਗ ਬਾਰੇ ਪ੍ਰੈੱਸ ਸਕੱਤਰ ਵਿਨੋਦ ਕਾਲੀਆ ਨੇ ਦੱਸਿਆ ਕਿ ਮੀਟਿੰਗ ਬਹੁਤ ਹੀ ਸੁਹਿਰਦਤਾ ਭਰੇ ਮਾਹੌਲ ਵਿਚ ਹੋਈ। ਜ਼ਿਲਾ ਸਿੱਖਿਆ ਅਫਸਰ ਨੇ ਮਾਸਟਰ ਕੇਡਰ ਦੀ ਸਮਾਂਬੱਧ ਪ੍ਰਮੋਸ਼ਨ ਦੀ ਮੰਗ ਨੂੰ ਜਲਦ ਹੀ ਉੱਚ ਅਧਿਕਾਰੀਆਂ ਨਾਲ ਵਿਚਾਰਨ ਬਾਰੇ ਹਾਮੀ ਭਰੀ। ਇਸ ਤੋਂ ਬਾਅਦ ਸਿੱਖਿਆ ਮੰਤਰੀ ਪੰਜਾਬ ਅਤੇ ਸਕੱਤਰ ਐਜੂਕੇਸ਼ਨ ਵੱਲੋਂ ਲਏ ਗਏ ਅਧਿਆਪਕ ਪੱਖੀ ਫੈਸਲਿਆਂ ਦੀ ਵੀ ਸ਼ਲਾਘਾ ਕੀਤੀ।
ਮੀਟਿੰਗ 'ਚ ਮੁਨੀਸ਼ ਕੁਮਾਰ, ਗੁਰਿੰਦਰਜੀਤ ਸਿੰਘ, ਸੰਦੀਪ ਸ਼ਰਮਾ, ਤੇਜਿੰਦਰ ਸਿੰਘ, ਕੰਵਲਜੀਤ ਸਿੰਘ, ਭਾਰਤ ਭੂਸ਼ਨ, ਦਿਲਬਾਗ ਸਿੰਘ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ, ਅਸ਼ਵਨੀ ਕੁਮਾਰ, ਮੈਡਮ ਤਸਵੀਰ ਕੌਰ, ਕਮਲ ਆਦਿ ਹਾਜ਼ਰ ਸਨ।