50 ਫੀਸਦੀ ਬੰਦ ਪਏ ਟਾਇਮ ਟੇਬਲਾਂ ਨੂੰ ਚਾਲੂ ਕਰਨ ਲਈ ਮੁਲਾਜ਼ਮਾਂ ਨੇ ਦਿੱਤੀ ਚੇਤਾਵਨੀ
Thursday, Dec 21, 2017 - 05:36 PM (IST)
ਬੁਢਲਾਡਾ (ਬਾਂਸਲ) - ਬੁਢਲਾਡਾ ਤੋਂ ਮਾਨਸਾ ਜਾਣ ਵਾਲੇ ਬੰਦ ਪਏ 50 ਫੀਸਦੀ ਪ੍ਰਾਈਵੇਟ ਬੱਸਾਂ ਦੇ ਟਾਇਮ ਟੇਬਲ ਨੂੰ ਚਾਲੂ ਕਰਨ ਲਈ ਸਾਂਝੀ ਐਕਸ਼ਨ ਕਮੇਟੀ ਪੀ. ਆਰ. ਟੀ. ਸੀ. ਵੱਲੋਂ ਇਕ ਮੀਟਿੰਗ ਕਰਕੇ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਹ ਟਾਇਮ ਟੇਬਲ ਪ੍ਰਾਈਵੇਟ ਬੱਸ ਓਪਰੇਟਰਾਂ ਵੱਲੋਂ ਨਿੱਜੀ ਹਿੱਤਾਂ ਦੀ ਪੂਰਤੀ ਲਈ ਬੰਦ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਰੂਟ ਬੰਦ ਹੋਣ ਨਾਲ ਜਿੱਥੇ ਪੀ. ਆਰ. ਟੀ. ਸੀ. ਮੈਨੇਜਮੇਂਟ ਦਾ ਮਾਲੀ ਨੁਕਸਾਨ ਹੋ ਰਿਹਾ ਹੈ ਉੱਥੇ ਰੋਜਾਨਾਂ ਹਜਾਰਾਂ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਸਾਂਝੀ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਕਿ ਜੇਕਰ ਟਾਇਮਾਂ ਨੂੰ ਅਨੁਸਾਰ ਇੱਕ ਹਫਤੇ ਦੇ ਅੰਦਰ ਅੰਦਰ ਚਾਲੂ ਨਾ ਕੀਤਾ ਗਿਆ ਤਾਂ ਪੀ. ਆਰ. ਟੀ. ਸੀ. ਦੀਆਂ ਸਮੂਹ ਜਥੇਬੰਦੀਆਂ ਵੱਲੋਂ ਤਿੱਖੇ ਸੰਘਰਸ਼ ਦਾ ਰਾਹ ਅਖ਼ਤਿਆਰ ਕੀਤਾ ਜਾਵੇਗਾ। ਇਸ ਸੰਘਰਸ਼ 'ਚ ਹੋਰਨਾਂ ਡਿੱਪੂਆਂ ਦੀ ਜੱਥੇਬੰਦੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ।ਮੀਟਿੰਗ 'ਚ ਇੰਟਕ ਦੇ ਰੇਸ਼ਮ ਸਿੰਘ, ਏਟਕ ਦੇ ਸਰਬਜੀਤ ਸਿੰਘ, ਸੀਟੂ ਦੇ ਰਾਮਪਾਲ ਸਿੰਘ, ਐੱਸ. ਸੀ. ਬੀ. ਸੀ. ਦੇ ਦੇਵ ਰਾਜ ਸਿੰਘ ਕਰਮਚਾਰੀ ਦਲ ਦੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ।
