'ਰਿਟਰੀਟ ਸੈਰੇਮਨੀ' ਦੇਖਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਜਾਣ ਲਓ ਕੀ ਹੈ ਨਵਾਂ ਸਮਾਂ
Saturday, Sep 16, 2023 - 10:31 AM (IST)
ਫਿਰੋਜ਼ਪੁਰ (ਕੁਮਾਰ) : ਹੁਸੈਨੀਵਾਲਾ ਭਾਰਤ-ਪਾਕਿਸਤਾਨ ਸਰਹੱਦ ਦੀ ਜੁਆਇੰਟ ਚੈੱਕ ਪੋਸਟ 'ਤੇ ਹੋਣ ਵਾਲੀ ਰਿਟਰੀਟ ਸੈਰੇਮਨੀ ਦਾ ਸਮਾਂ ਬਦਲ ਗਿਆ ਹੈ। ਅੰਮ੍ਰਿਤਸਰ ਦੇ ਅਟਾਰੀ ਬਾਰਡਰ 'ਤੇ ਹੁਣ ਰਿਟਰੀਟ ਸੈਰੇਮਨੀ ਸ਼ਾਮ 6 ਵਜੇ ਦੀ ਬਜਾਏ 5.30 ਵਜੇ ਹੋਵੇਗੀ। ਇਹ ਸਮਾਂ 16 ਸਤੰਬਰ ਮਤਲਬ ਕਿ ਅੱਜ ਤੋਂ ਬਦਲ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਇਕ ਹੋਰ ਵੱਡਾ ਝਟਕਾ, ਸਰਕਾਰ ਨੇ ਲਿਆ ਸਖ਼ਤ ਫ਼ੈਸਲਾ
ਇਸ ਦੀ ਜਾਣਕਾਰੀ ਬੀ. ਐੱਸ. ਐੈੱਫ. 136 ਬਟਾਲੀਅਨ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਰੋਜ਼ਾਨਾ ਢਾਈ ਤੋਂ 3 ਲੱਖ ਦੇ ਕਰੀਬ ਸੈਲਾਨੀ ਗੁਰੂ ਕੀ ਨਗਰੀ ਆਉਂਦੇ ਹਨ ਅਤੇ ਇਨ੍ਹਾਂ 'ਚੋਂ ਬਹੁਤੇ ਵੱਡੀ ਗਿਣਤੀ ਸੈਲਾਨੀ ਸ਼ਾਮ ਨੂੰ ਭਾਰਤ-ਪਾਕਿ ਅਟਾਰੀ ਸਰਹੱਦ 'ਤੇ ਰਿਟਰੀਟ ਸੈਰੇਮਨੀ ਦੇਖਣ ਲਈ ਜਾਂਦੇ ਹਨ।
ਇਹ ਵੀ ਪੜ੍ਹੋ : ਡੇਰਾਬੱਸੀ ਦੇ ਕਿਸਾਨ 'ਤੇ ਕਹਿਰ ਬਣ ਕੇ ਡਿੱਗੀ ਆਸਮਾਨੀ ਬਿਜਲੀ, ਦੇਖਣ ਵਾਲਿਆਂ ਦੀ ਕੰਬ ਗਈ ਰੂਹ
ਦੱਸ ਦੇਈਏ ਕਿ ਪਾਕਿਸਤਾਨ ਰੇਂਜਰਾਂ ਦੇ ਨਾਲ ਭਾਰਤ ਦੇ ਬੀ. ਐੱਸ. ਐੱਫ. ਦੇ ਜਵਾਨ ਹਿੱਸਾ ਲੈਂਦੇ ਹਨ। ਅੰਮ੍ਰਿਤਸਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ 'ਚ ਆਯੋਜਿਤ ਇਸ ਰਿਟਰੀਟ ਸੈਰੇਮਨੀ ਸਮਾਰੋਹ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੈਲਾਨੀ ਪੁੱਜਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8