ਸਮਾਂ ਹੱਦ ਖ਼ਤਮ : ਕਿਰਾਇਆ ਜਮ੍ਹਾ ਕਰਵਾਉਣ ਲਈ 31 ਮਈ ਤਕ ਦਾ ਦਿੱਤਾ ਸਮਾਂ, 17 ਹਜ਼ਾਰ ਫਲੈਟ ਲੋਕਾਂ ਕੀਤੇ ਸਨ ਅਲਾਟ

Monday, Jun 05, 2023 - 07:30 PM (IST)

ਚੰਡੀਗੜ੍ਹ (ਰਾਜਿੰਦਰ) : ਮੁੜਵਸੇਬਾ ਯੋਜਨਾ ਅਧੀਨ ਸ਼ਹਿਰ ’ਚ ਅਲਾਟ ਕੀਤੇ ਗਏ ਫਲੈਟਾਂ ਦੇ ਅਲਾਟੀ ਰੈਗੂਲਰ ਰੂਪ ਨਾਲ ਆਪਣਾ ਕਿਰਾਇਆ ਜਮ੍ਹਾ ਨਹੀਂ ਕਰਵਾ ਰਹੇ ਹਨ, ਜਿਸ ਕਾਰਨ ਇਨ੍ਹਾਂ ਲੋਕਾਂ ਦੀ ਬਕਾਇਆ ਰਾਸ਼ੀ ’ਚ ਵਾਧਾ ਹੁੰਦਾ ਜਾ ਰਿਹਾ ਹੈ। ਇੱਥੋਂ ਤਕ ਕਿ ਕਈ ਲੋਕਾਂ ਦੀ ਬਕਾਇਆ ਰਾਸ਼ੀ ਲੱਖਾਂ ਰੁਪਏ ਵਿਚ ਪਹੁੰਚ ਗਈ ਹੈ। ਕਿਰਾਇਆ ਜਮ੍ਹਾ ਕਰਵਾਉਣ ਲਈ ਬੋਰਡ ਨੇ 31 ਮਈ ਤਕ ਦਾ ਸਮਾਂ ਦਿੱਤਾ ਸੀ ਪਰ ਜ਼ਿਆਦਾਤਰ ਨੇ ਜਮ੍ਹਾ ਨਹੀਂ ਕਰਵਾਇਆ ਹੈ। ਇਸ ਲਈ ਹੁਣ ਬੋਰਡ ਨੇ ਲੱਖਾਂ ਦੇ ਬਕਾਇਆ ਵਾਲੇ ਅਲਾਟੀਆਂ ਦੀ ਸੂਚੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਸਾਰਿਆਂ ਦੀ ਅਲਾਟਮੈਂਟ ਰੱਦ ਕਰਨ ਦੀ ਤਿਆਰੀ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ 17 ਹਜ਼ਾਰ ਫਲੈਟ ਲੋਕਾਂ ਨੂੰ ਅਲਾਟ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਕੁਝ ਕਿਫ਼ਾਇਤੀ ਕਿਰਾਇਆ ਆਵਾਸੀ ਯੋਜਨਾ (ਏ. ਆਰ. ਐੱਚ. ਸੀ.) ਅਧੀਨ ਵੀ ਲੋਕਾਂ ਨੂੰ 3000 ਰੁਪਏ ਮਾਸਿਕ ਕਿਰਾਏ ’ਤੇ ਦਿੱਤੇ ਗਏ ਹਨ। ਸੀ. ਐੱਚ. ਬੀ. ਦੇ ਵਾਰ-ਵਾਰ ਨਿਰਦੇਸ਼ਾਂ ਦੇ ਬਾਵਜੂਦ ਅਲਾਟੀ ਰੈਗੂਲਰ ਰੂਪ ਨਾਲ ਆਪਣਾ ਕਿਰਾਇਆ ਜਮ੍ਹਾ ਨਹੀਂ ਕਰਵਾ ਰਹੇ ਹਨ। ਬੋਰਡ ਨੇ ਅਪ੍ਰੈਲ ਮਹੀਨੇ ਵਿਚ ਇਕ ਸੂਚੀ ਆਪਣੀ ਵੈੱਬਸਾਈਟ ’ਤੇ ਅਪਲੋਡ ਕੀਤੀ ਸੀ, ਜਿਸ ’ਚ ਜ਼ਿਆਦਾ ਬਕਾਏ ਵਾਲੇ ਲੋਕਾਂ ਸਬੰਧੀ ਜਾਣਕਾਰੀ ਸੀ। ਸਾਰਿਆਂ ਨੂੰ ਕਿਹਾ ਗਿਆ ਸੀ ਕਿ ਉਹ 31 ਮਈ ਤੋਂ ਪਹਿਲਾਂ ਬਕਾਇਆ ਜਮ੍ਹਾ ਕਰਵਾ ਦੇਣ, ਨਹੀਂ ਤਾਂ ਫਲੈਟ ਦੀ ਅਲਾਟਮੈਂਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਹੁਣ ਜੂਨ ਸ਼ੁਰੂ ਹੋ ਗਿਆ ਹੈ ਪਰ ਅਜੇ ਵੀ ਕਈ ਲੋਕਾਂ ਨੇ ਕਿਰਾਇਆ ਜਮ੍ਹਾ ਨਹੀਂ ਕਰਵਾਇਆ ਹੈ। ਇਸ ਲਈ ਹੁਣ ਬੋਰਡ ਉਨ੍ਹਾਂ ਲੋਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ, ਜਿਨ੍ਹਾਂ ਦਾ ਬਕਾਇਆ ਸਭ ਤੋਂ ਜ਼ਿਆਦਾ ਹੈ। ਛੇਤੀ ਹੀ ਇਨ੍ਹਾਂ ਸਾਰਿਆਂ ਦੀ ਅਲਾਟਮੈਂਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : 33 ਕਰੋੜ ਦਾ ਡਾਕਟਰ ਰੋਬੋਟ ਹੋਣ ਜਾ ਰਿਹੈ ਰਿਟਾਇਰ, ਨਵਾਂ ਰੋਬੋਟ ਖਰੀਦਦਣ ਦੀ ਕੋਸ਼ਿਸ਼ ਸ਼ੁਰੂ

ਘੱਟ ਕਿਰਾਇਆ ਹੋਣ ਦੇ ਬਾਵਜੂਦ ਨਹੀਂ ਕਰਵਾ ਰਹੇ ਜਮ੍ਹਾ
ਸਭ ਤੋਂ ਜ਼ਿਆਦਾ ਬਕਾਇਆ ਰਾਸ਼ੀ ਧਨਾਸ ’ਚ ਅਲਾਟ ਕੀਤੇ ਫਲੈਟਾਂ ਦੀ

ਮੁੜ-ਵਸੇਬਾ ਯੋਜਨਾ ਦੇ ਅਲਾਟ ਕੀਤੇ ਗਏ ਫਲੈਟਾਂ ਦਾ ਮਾਸਿਕ ਕਿਰਾਇਆ 800 ਤੋਂ 1000 ਹਜ਼ਾਰ ਰੁਪਏ ਹੈ ਪਰ ਬਾਵਜੂਦ ਇਸ ਦੇ ਜ਼ਿਆਦਾ ਅਲਾਟੀ ਕਿਰਾਇਆ ਨਹੀਂ ਦੇ ਰਹੇ ਹਨ। ਕਿਫ਼ਾਇਤੀ ਕਿਰਾਇਆ ਆਵਾਸੀ ਯੋਜਨਾ ਤਹਿਤ ਅਲਾਟ ਕੀਤੇ ਗਏ ਫਲੈਟਾਂ ਦਾ ਕਿਰਾਇਆ 3000 ਰੁਪਏ ਹੈ। ਸਭ ਤੋਂ ਜ਼ਿਆਦਾ ਬਕਾਇਆ ਰਾਸ਼ੀ ਧਨਾਸ ਵਿਚ ਅਲਾਟ ਕੀਤੇ ਗਏ ਫਲੈਟਾਂ ਦੀ ਹੈ। ਇਸ ਤੋਂ ਬਾਅਦ ਸੈਕਟਰ-38 ਵੈਸਟ, 49, 56, ਮਲੋਆ (ਕਿਫ਼ਾਇਤੀ ਕਿਰਾਇਆ ਆਵਾਸੀ ਯੋਜਨਾ), ਰਾਮ ਦਰਬਾਰ ਅਤੇ ਹੋਰ ਇਲਾਕਿਆਂ ਦੇ ਫਲੈਟ ਹਨ। ਬੋਰਡ ਨੇ ਮੁੜਵਸੇਬਾ ਯੋਜਨਾ ਤਹਿਤ ਹੀ ਇਨ੍ਹਾਂ ਲੋਕਾਂ ਨੂੰ ਅਲਾਟਮੈਂਟ ਕੀਤੀ ਹੈ। ਯੋਜਨਾ ਤਹਿਤ 2006 ਵਿਚ ਬਾਇਓਮੀਟ੍ਰਿਕ ਸਰਵੇ ਕਰਵਾਇਆ ਗਿਆ ਸੀ।

ਮਈ ਮਹੀਨੇ ’ਚ ਜਮ੍ਹਾ ਹੋਇਆ ਕਿਰਾਇਆ

ਵਰਗ                       ਟਰਾਂਜੈਕਸ਼ਨ         ਰਾਸ਼ੀ              
ਸਮਾਲ ਫਲੈਟਸ 5735  2,34,75,241 ਰੁਪਏ
ਏ. ਆਰ. ਐੱਚ. ਸੀ. 994 44,38,837 ਰੁਪਏ
ਕੁੱਲ 6729 2,79,14,078 ਰੁਪਏ     

ਇਹ ਵੀ ਪੜ੍ਹੋ : ਸਰਕਾਰੀ ਕੁਆਰਟਰ ਦੀ ਗ੍ਰੀਨ ਬੈਲਟ ’ਚ ਛੱਡਿਆ ਸੀ ਕਰੰਟ, ਸਟ੍ਰੇਅ ਡਾਗ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

  


Anuradha

Content Editor

Related News