ਦਿੱਲੀ ਦੇ ਟਿੱਕਰੀ ਬਾਰਡਰ ਉੱਪਰ ਪਿੰਡ ਕੱਬਰਵੱਛਾ ਦੇ ਕਿਸਾਨ ਜਗਤਾਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Sunday, Oct 31, 2021 - 10:57 AM (IST)

ਦਿੱਲੀ ਦੇ ਟਿੱਕਰੀ ਬਾਰਡਰ ਉੱਪਰ ਪਿੰਡ ਕੱਬਰਵੱਛਾ ਦੇ ਕਿਸਾਨ ਜਗਤਾਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਮੁੱਦਕੀ (ਰੰਮੀ ਗਿੱਲ):  ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਜ਼ਿਲਾ ਫ਼ਿਰੋਜ਼ਪੁਰ ਦੇ ਸੀਨੀਅਰ ਮੀਤ ਪ੍ਰਧਾਨ ਗੁਲਜਾਰ ਸਿੰਘ ਕੱਬਰਵੱਛਾ ਦੇ ਛੋਟੇ ਭਰਾ ਜਗਤਾਰ ਸਿੰਘ (ਪੁੱਤਰ ਸ੍ਰ: ਤੇਜਾ ਸਿੰਘ) ਜੋ ਕਿ ਮੁੱਦਕੀ ਤੋਂ ਲਾਗਲੇ ਪਿੰਡ ਕੱਬਰਵੱਛਾ ਦਾ ਵਾਸੀ ਹੈ। ਜਗਤਾਰ ਸਿੰਘ (ਉਮਰ ਕਰੀਬ 58 ਸਾਲ) ਦੀ ਦਿੱਲੀ ਦੇ ਟਿੱਕਰੀ ਬਾਰਡਰ ਉੱਪਰ ਬੀਤੀ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜ਼ਿਲ੍ਹਾ ਕਿਸਾਨ ਆਗੂ ਗੁਲਜਾਰ ਸਿੰਘ ਕੱਬਰਵੱਛਾ ਨੇ ਦੱਸਿਆ ਕਿ ਜਗਤਾਰ ਸਿੰਘ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਕਿਸਾਨ ਜਥੇਬੰਦੀ ਦਾ ਸਿਰਕੱਢ ਅਤੇ ਸਰਗਰਮ ਕਿਸਾਨ ਆਗੂ ਸੀ। ਉਹ, ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਨੂੰਨਾਂ ਦੇ ਕਾਰਨ ਕਾਫੀ ਪ੍ਰੇਸ਼ਾਨ ਰਹਿੰਦਾ ਸੀ।

ਉਹ ਕਿਸਾਨ ਵਿਰੋਧੀ ਕਨੂੰਨਾਂ ਨੂੰ ਰੱਦ ਕਰਨ ਹਿਤ ਸੰਯੁਕਤ ਕਿਸਾਨ ਮੋਰਚੇ ਵਲੋਂ ਚਲਾਏ ਜਾ ਰਹੇ ਕਿਸਾਨੀ ਜਨ ਅੰਦੋਲਨ ਦੌਰਾਨ ਪਿਛਲੇ ਲੰਮੇ ਸਮੇ ਤੋਂ ਕਿਸਾਨੀ ਸੰਘਰਸ਼ ਦੌਰਾਨ ਟਿੱਕਰੀ ਬਾਰਡਰ ਉੱਪਰ ਪੂਰੀ ਤਨਦੇਹੀ ਨਾਲ ਸੇਵਾਵਾਂ ਨਿਭਾ ਰਿਹਾ ਸੀ। ਅਤੇ ਹੁਣ ਲਗਭਗ 10 ਕੁ ਦਿਨ ਪਹਿਲਾ ਹੀ ਉਹ ਟਿੱਕਰੀ ਬਾਰਡਰ ਉੱਪਰ ਗਿਆ ਸੀ ਜਿੱਥੇ ਕੱਲ ਰਾਤ ਨੂੰ ਜਦੋਂ ਪੁਲਸ ਵਲੋਂ ਰੋਡ ਤੋਂ ਬੈਰੀਕੇਡ ਹਟਾਏ ਜਾ ਰਹੇ ਸਨ ਤਾਂ ਕਾਫ਼ੀ ਪ੍ਰੇਸ਼ਾਨੀ ਦੀ ਹਾਲਤ ਵਿਚ ਰਾਤ ਨੂੰ ਕਰੀਬ 9.30 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਅਕਾਲ ਚਲਾਣਾ ਕਰ ਗਏ।


author

Shyna

Content Editor

Related News