ਟਿਕ ਟਾਕ ਸਟਾਰ ਟੀਮ ਪਹੁੰਚੀ ਨਗਰ ਕੌਂਸਲ ਦੇ ਵਿਹੜੇ

05/08/2020 4:40:55 PM

ਧਰਮਕੋਟ ( ਸਤੀਸ਼) - ਧਰਮਕੋਟ ਹਲਕੇ ਦੇ ਪਿੰਡ ਭਿੰਡਰ ਕਲਾਂ ਦੀ ਟਿੱਕ-ਟਾਕ ਸਟਾਰ ਟੀਮ ਜਿਸ ਨੇ ਆਪਣੇ ਥੋੜ੍ਹੇ ਹੀ ਸਮੇਂ ਵਿਚ ਦੇਸ਼ ਅਤੇ ਵਿਦੇਸ਼ ਵਿਚ ਧੁੰਮਾਂ ਪਾ ਦਿੱਤੀਆਂ ਹਨ ਅਤੇ ਹੁਣ ਇਹ ਸੋਸ਼ਲ ਮੀਡੀਆ ਦੀ ਸਭ ਤੋਂ ਹਰਮਨ ਪਿਆਰੀ ਟੀਮ ਬਣ ਚੁੱਕੀ ਹੈ। ਸੰਦੀਪ ਤੂਰ ਦੀ ਅਗਵਾਈ ਵਿਚ ਅੱਜ ਇਹ   ਸਟਾਰ ਟੀਮ ਨਗਰ ਕੌਂਸਲ ਧਰਮਕੋਟ ਦੇ ਵਿਹੜੇ ਵਿਚ ਪਹੁੰਚੀ।  ਇਹ ਟੀਮ ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਦਾ ਧੰਨਵਾਦ ਕਰਨ ਪਹੁੰਚੀ ਸੀ। ਜਿਨ੍ਹਾਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਪ੍ਰਤਿਭਾ ਨੂੰ ਸਰਾਹਿਆ ਅਤੇ ਉਨ੍ਹਾਂ ਦਾ ਹੌਸਲਾ ਅਫ਼ਜ਼ਾਈ ਕਰਨ ਦੇ ਨਾਲ ਉਨ੍ਹਾਂ ਦੇ ਨਗਰ ਭਿੰਡਰ ਕਲਾਂ ਪਹੁੰਚੇ ਅਤੇ ਉਹਨਾਂ ਵੱਲੋਂ ਨੂਰ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦੀ ਜ਼ਿੰਮੇਵਾਰੀ ਲਈ ਸੀ। ਇਸ ਮੌਕੇ ਟੀਮ ਦੇ ਮੁੱਖ ਸੰਦੀਪ ਤੂਰ ਨੇ ਅਤੇ ਵਰਨ ਭਿੰਡਰ ਨੇ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਵੱਲੋਂ ਸਾਡੀ ਸਾਰ ਲੈਣ ਤੋਂ ਬਾਅਦ ਹੀ ਮੀਡੀਆ ਨੇ ਅਤੇ ਆਮ ਲੋਕਾਂ ਨੇ ਸਾਡੇ ਤੱਕ ਪਹੁੰਚ ਕੀਤੀ ਇਸ ਲਈ ਅਸੀਂ ਨਗਰ ਕੌਂਸਲ ਪ੍ਰਧਾਨ ਦਾ ਧੰਨਵਾਦ ਕਰਨ  ਉਨ੍ਹਾਂ ਦੇ ਦਫਤਰ ਪਹੁੰਚੇ ਹਾਂ। ਉੱਥੇ ਹੀ ਇਸ ਟੀਮ ਨੇ ਨਗਰ ਕੌਂਸਲ ਪ੍ਰਧਾਨ ਵੱਲੋਂ ਕਰੋਨਾ ਵਾਇਰਸ ਜਿਹੀ ਮਹਾਂਮਾਰੀ ਦੇ ਚੱਲਦਿਆਂ ਆਪਣੇ ਸ਼ਹਿਰ ਦੇ ਨਿਵਾਸੀਆਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਧਾਨ ਬੰਟੀ ਨੇ ਸਮੁੱਚੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਕਿਹਾ ਕਿ ਇਹ ਟੀਮ ਆਪਣੀ ਅਦਾਕਾਰੀ ਨਾਲ ਸਮਾਜ ਨੂੰ ਨਵੀਂ ਸੇਧ ਦੇਵੇ। ਇਸ ਮੌਕੇ ਤੇ ਸੰਦੀਪ ਤੂਰ, ਵਰਨ ਭਿੰਡਰ ,ਸੰਦੀਪ ਨਾਗੀ, ਕੇਵਲ ਸਿੰਘ ਗਿੱਲ, ਗੁਰਪਿੰਦਰ ਸਿੰਘ ਚਾਹਲ, ਸਚਿਨ ਟੰਡਨ ,ਨਿਰਮਲ ਸਿੰਘ ਸਿੱਧੂ ,ਸੁਖਦੇਵ ਸਿੰਘ ਸ਼ੇਰਾ 'ਮਨਜੀਤ ਸਿੰਘ ਸਭਰਾ ਕੌਾਸਲਰ ,ਅਸ਼ੋਕ ਕੁਮਾਰ ਜੇਈ ਸੁਖਦੇਵ ਸਿੰਘ ਤੇ ਨਗਰ ਕੌਂਸਲ ਦਾ ਸਮੁੱਚਾ ਸਟਾਫ਼ ਹਾਜ਼ਰ ਸਨ।


Harinder Kaur

Content Editor

Related News