ਟਿਕ-ਟੌਕ ’ਤੇ ਹੋਈ ਦੋਸਤੀ ਹੋਈ ਗੂੜ੍ਹੀ, ਫਿਰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ’ਤੀ ਅਸ਼ਲੀਲ ਤਸਵੀਰ

Saturday, Jan 02, 2021 - 04:50 PM (IST)

ਟਿਕ-ਟੌਕ ’ਤੇ ਹੋਈ ਦੋਸਤੀ ਹੋਈ ਗੂੜ੍ਹੀ, ਫਿਰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ’ਤੀ ਅਸ਼ਲੀਲ ਤਸਵੀਰ

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਪੁਲਸ ਵੱਲੋਂ ਕੁੜੀ ਦੀ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਦੇ ਦੋਸ਼ ਹੇਠ ਇਕ ਨੌਜਵਾਨ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਜ਼ੀਰਕਪੁਰ ਦੇ ਐੱਸ.ਐੱਚ.ਓ. ਇੰਸਪੈਕਟਰ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਕੁੜੀ ਨੇ ਸ਼ਿਕਾਇਤ ’ਚ ਦੱਸਿਆ ਕਿ ਲਗਭਗ ਇਕ ਸਾਲ ਪਹਿਲਾਂ ਸੋਸ਼ਲ ਮੀਡੀਆ ਟਿਕ-ਟੌਕ ’ਤੇ ਇਕ ਨੌਜਵਾਨ ਉਸ ਨੂੰ ਫੋਲੋ ਕਰਨ ਲੱਗਿਆ ਅਤੇ ਬਾਅਦ ’ਚ ਉਸ ਨਾਲ ਗੱਲਬਾਤ ਹੋਣ ਲੱਗੀ।

ਇਹ ਵੀ ਪੜ੍ਹੋ : ਜਸ਼ਨ ’ਚ ਡੁੱਬਿਆ ਸੀ ਸ਼ਹਿਰ, 2 ਨੇ ਤੋੜੀ ਜ਼ਿੰਦਗੀ ਦੀ ਡੋਰ

ਉਸ ਵਿਅਕਤੀ ਦੀ ਆਈ.ਡੀ ਮਨਪ੍ਰੀਤ-377 ਦੇ ਨਾਂ ’ਤੇ ਸੀ ਅਤੇ ਉਸ ਨੇ ਖੁਦ ਨੂੰ ਕੈਨੇਡਾ ਨਿਵਾਸੀ ਦੱਸਿਆ ਸੀ ਪਰ ਕੁਝ ਸਮੇਂ ਬਾਅਦ ਕੁੜੀ ਨੂੰ ਪਤਾ ਲੱਗਿਆ ਕਿ ਉਕਤ ਵਿਅਕਤੀ ਫਰਜ਼ੀ ਆਈ. ਡੀ. ਬਣਾ ਕੇ ਉਸਨੂੰ ਮੂਰਖ ਬਣਾ ਰਿਹਾ ਹੈ। ਜਿਸ ਨੇ ਬਾਅਦ ’ਚ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ ’ਤੇ ਪਾਉਣ ਦੀਆਂ ਧਮਕੀਆਂ ਦੇ ਕੇ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਕੁੜੀ ਨੇ ਇਸਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸਦੀ ਅਸ਼ਲੀਲ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਪੁਲਸ ਨੇ ਗੁਰਵਿੰਦਰ ਸਿੰਘ ਵਾਸੀ ਗੁਰੂ ਹਰਸਹਾਏ, ਫਿਰੋਜ਼ਪੁਰ ਨੂੰ ਗਿ੍ਰਫ਼ਤਾਰ ਕਰਦਿਆਂ ਉਸ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਇਹ ਹੁਕਮ

 

 


author

Gurminder Singh

Content Editor

Related News