ਮੋਹਾਲੀ ਦੀਆਂ ਸੜਕਾਂ ''ਤੇ ਘੁੰਮਦੇ ਜੰਗਲੀ ਜਾਨਵਰ, ਪੈਰਾਂ ਦੇ ਨਿਸ਼ਾਨ ਦੇਖ ਘਬਰਾਏ ਲੋਕ
Thursday, Apr 16, 2020 - 10:51 AM (IST)
ਮੋਹਾਲੀ (ਨਿਆਮੀਆਂ) : ਕਰਫਿਊ ਕਾਰਣ ਸੜਕਾਂ 'ਤੇ ਲੋਕਾਂ ਦੀ ਆਵਾਜਾੀ ਨਾਮਾਤਰ ਦੇ ਬਰਾਬਰ ਹੋ ਗਈ ਹੈ, ਲੱਗਦਾ ਹੈ ਕਿ ਜੰਗਲਾਂ ਤੋਂ ਜਾਨਵਰ ਸ਼ਹਿਰਾਂ ਵੱਲ ਰੁਖ ਕਰਨ ਲੱਗੇ ਹਨ, ਮੋਹਾਲੀ 'ਚ ਚੌਥੀ ਵਾਰ ਚੀਤਾ ਦਿਖਾਈ ਦਿੱਤਾ ਹੈ। ਸੈਕਟਰ-90 'ਚ ਚੀਤੇ ਦੈ ਪੈਰਾਂ ਦੇ ਨਿਸ਼ਾਨ ਦਿਖਣ ਤੋਂ ਬਾਅਦ ਆਲੇ-ਦੁਆਲੇ ਦੇ ਸਾਰੇ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ਨੇ ਘਟਨਾ ਸਥਾਨ ਦੀ ਫੋਟੋ ਖਿੱਚ ਕੇ ਵਾਈਲਡ ਲਾਈਫ ਵਿਭਾਗ ਨੂੰ ਭੇਜ ਦਿੱਤੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਟੀਮਾਂ ਨੇ ਸਰਚ ਕੀਤੀ ਅਤੇ ਉਸ ਤੋਂ ਬਾਅਦ ਨੇੜੇ-ਤੇੜੇ ਚੀਤੇ ਦੀ ਕਾਫੀ ਭਾਲ ਕੀਤੀ ਗਈ ਪਰ ਉਸ ਦਾ ਕਿਤੇ ਕੁਝ ਪਤਾ ਨਹੀਂ ਲੱਗਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਭੁੱਖੇ-ਤਿਹਾਏ ਮਜ਼ਦੂਰ ਸੜਕਾਂ 'ਤੇ ਉਤਰੇ, ਦੇਖੋ ਦੁੱਖ ਭਰੀ ਕਹਾਣੀ ਬਿਆਨ ਕਰਦੀਆਂ ਤਸਵੀਰਾਂ
ਰਾਤ ਨੂੰ ਭੌਂਕ ਰਹੇ ਸਨ ਕੁੱਤੇ
ਸਥਾਨਕ ਵਾਸੀ ਅਮਰੀਕ ਸਿੰਘ ਨੇ ਦੱਸਿਆ ਕਿ ਸੈਕਟਰ-90 'ਚ ਪਲਾਟ ਨੰਬਰ-1244 ਖਾਲੀ ਪਿਆ ਹੈ, ਉਸ ਦਾ ਘਰ ਇਸ ਦੇ ਕੋਲ ਹੀ ਹੈ। ਰਾਤ ਸਮੇਂ ਉਸ ਨੂੰ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆਈ ਸੀ ਪਰ ਡਰ ਕਾਰਣ ਉਹ ਘਰੋਂ ਬਾਹਰ ਨਹੀਂ ਨਿਕਲੇ, ਜਦੋਂ ਉਸ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਪਲਾਟ 'ਚ ਇਕ ਵੱਡੇ ਜਾਨਵਰ ਦੇ ਪੈਰਾਂ ਦੇ ਨਿਸ਼ਾਨ ਸਨ, ਜਿਸ ਤੋਂ ਬਾਅਦ ਉਨ੍ਹਾਂ ਨਿਸ਼ਾਨਾਂ ਦੀਆਂ ਤਸਵੀਰਾਂ ਖਿੱਚ ਕੇ ਵਾਈਲਡ ਲਾਈਫ ਵਿਭਾਗ ਨੂੰ ਭੇਜ ਦਿੱਤੀਆਂ ਸਨ।
ਇਹ ਵੀ ਪੜ੍ਹੋ : ਭਾਰਤ 'ਚ 'ਕੋਰੋਨਾ ਕਹਿਰ' ਲਗਾਤਾਰ ਜਾਰੀ, ਸੁੱਕਣੀਆਂ ਪਈਆਂ ਜਾਨਾਂ, ਜਾਣੋ ਕੀ ਨੇ ਤਾਜ਼ਾ ਹਾਲਾਤ
ਕੁਝ ਦਿਨ ਪਹਿਲਾਂ ਚੱਪੜਚਿੜੀ 'ਚ ਦਿਖਾਈ ਦਿੱਤਾ ਸੀ ਚੀਤਾ
ਅਮਰੀਕ ਸਿੰਘ ਨੇ ਕਿਹਾ ਕਿ ਚੱਪੜਚਿੜੀ 'ਚ ਵੀ ਕੁਝ ਦਿਨ ਪਹਿਲਾਂ ਚੀਤਾ ਦਿਖਾਈ ਦਿੱਤਾ ਸੀ, ਜਿਸ ਤੋਂ ਬਾਅਦ ਚੱਪੜਚਿੜੀ ਸਮੇਤ ਨੇੜੇ-ਤੇੜੇ ਦੇ ਏਰੀਏ 'ਚ ਪੁਲਸ ਕੋਲ ਲਾਊਡ ਸਪੀਕਰ ਰਾਹੀਂ ਅਨਾਊਂਸਮੈਂਟ ਕੀਤੀ ਗਈ ਸੀ ਕਿ ਲੋਕ ਆਪਣੇ-ਆਪਣੇ ਘਰਾਂ 'ਚ ਹੀ ਰਹਿਣ ਅਤੇ ਉਸੇ ਦਿਨ ਤੋਂ ਉਹ ਬਾਹਰ ਨਿਕਲਣ ਤੋਂ ਡਰੇ ਹੋਏ ਸਨ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਮਰਨ ਕੰਢੇ ਸੀ ਮਹਿਲਾ, ਡਾਕਟਰਾ ਦੇ ਇਕ ਪ੍ਰਯੋਗ ਨਾਲ ਬਣੀ ਆਸ