ਤਰਨਤਾਰਨ 'ਚ ਸ਼ਰੇਆਮ ਕੁੜੀ ਨੂੰ ਘਰੋਂ ਅਗਵਾ ਕਰਕੇ ਲੈ ਗਏ ਤਿੰਨ ਨੌਜਵਾਨ, ਮਾਪਿਆਂ ਦਾ ਰੋ-ਰੋ ਬੁਰਾ ਹਾਲ

Thursday, Feb 16, 2023 - 04:40 PM (IST)

ਤਰਨਤਾਰਨ 'ਚ ਸ਼ਰੇਆਮ ਕੁੜੀ ਨੂੰ ਘਰੋਂ ਅਗਵਾ ਕਰਕੇ ਲੈ ਗਏ ਤਿੰਨ ਨੌਜਵਾਨ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਤਰਨਤਾਰਨ (ਵਿਜੇ ਅਰੋੜਾ)- ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਪਹੂਵਿੰਡ 'ਚ ਬੀਤੀ ਰਾਤ 7-7.30 ਵਜੇ ਦੇ ਕਰੀਬ ਤਿੰਨ ਨੌਜਵਾਨਾਂ ਇਕ ਘਰ ਅੰਦਰ ਦਾਖ਼ਲ ਹੋ ਗਏ। ਨੌਜਵਾਨਾਂ ਵੱਲੋਂ ਇਕ 18 ਸਾਲਾ ਦੇ ਤਕਰੀਬਨ ਕੁੜੀ ਨੂੰ ਪਿਸਤੋਲ ਦੀ ਨੌਕ 'ਤੇ ਅਗਵਾ ਕਰਕੇ ਆਪਣੇ ਨਾਲ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸ ਦਈਏ ਕਿ ਘਰ ਅੰਦਰ ਦਾਖ਼ਲ ਹੋਏ ਤਿੰਨੋਂ ਨੌਜਵਾਨਾਂ ਵੱਲੋਂ ਪਹਿਲਾਂ ਕੁੜੀ ਦੀ ਮਾਂ, ਭੈਣ ਅਤੇ ਭਰਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਫਿਰ ਬਾਅਦ 'ਚ ਕੁੜੀ ਦੀ ਮਾਂ 'ਤੇ ਪਿਸਤੋਲ ਤਾਨ ਕੇ ਕੁੜੀ ਨੂੰ ਅਗਵਾ ਕਰਕੇ ਲੈ ਗਏ ਹਨ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਤੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ।

ਇਹ ਵੀ ਪੜ੍ਹੋ- ਘਰੇਲੂ ਕਲੇਸ਼ ਨੇ ਉਜਾੜਿਆ ਪਰਿਵਾਰ, ਅੰਮ੍ਰਿਤਸਰ 'ਚ ਪਤੀ-ਪਤਨੀ ਨੇ ਇਕੱਠਿਆ ਕੀਤੀ ਖ਼ੁਦਕੁਸ਼ੀ

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੁੜੀ ਦੀ ਮਾਂ ਰਾਣੀ ਨੇ ਦੱਸਿਆ ਕਿ ਉਸ ਦਾ ਪਤੀ ਸਿੰਦਾ ਸਿੰਘ ਪਿੰਡ 'ਚ ਹੀ ਕਿਸੇ ਕੰਮ ਲਈ ਗਿਆ ਸੀ ਅਤੇ ਉਸਦੀ ਵੱਡੀ ਕੁੜੀ ਪ੍ਰੀਤੀ, ਛੋਟੀ ਕੁੜੀ ਅਤੇ ਮੁੰਡਾ ਘਰ ਮੌਜੂਦ ਸਨ । ਇਸ  ਦੌਰਾਨ ਅਚਾਨਕ ਬਾਹਰ ਦਾ ਦਰਵਾਜ਼ਾ ਕੁੱਝ ਨੌਜਵਾਨਾਂ ਨੇ ਖੜਕਾਇਆ, ਜਦ ਦਰਵਾਜ਼ਾ ਖੋਲ੍ਹਿਆ ਤਾਂ ਇਕ ਨੌਜਵਾਨ ਨੇ ਉਸਦੇ ਸਿਰ 'ਚ ਹਾਕੀ ਮਾਰ ਦਿੱਤੀ ਅਤੇ ਘਰ ਦੇ ਕਮਰੇ 'ਚ ਬੈਠੀ ਉਸਦੀ ਕੁੜੀ ਪ੍ਰੀਤੀ ਨੂੰ ਜ਼ਬਰਦਸਤੀ ਬਾਹਰ ਲੈ ਗਏ। ਕੁੜੀ ਦੀ ਮਾਂ ਨੇ ਦੱਸਿਆ ਕਿ ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਨੌਜਵਾਨਾਂ ਨੇ ਉਸ 'ਤੇ ਪਿਸਤੋਲ ਤਾਨ ਦਿੱਤੀ ਅਤੇ ਇਹ ਧਮਕੀ ਦਿੱਤੀ ਕਿ ਜੇਕਰ ਤੂੰ ਕੋਈ ਰੌਲਾ ਪਾਇਆ ਤਾਂ ਤੈਨੂੰ ਗੋਲੀ ਮਾਰ ਦਵਾਂਗੇ। 

ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ 'ਤੇ ਹੋਣ ਵਾਲੀ ਰੀਟਰੀਟ ਸਮਾਰੋਹ ਦਾ ਬਦਲਿਆ ਸਮਾਂ

ਦੂਜੇ ਪਾਸੇ ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਕੁੜੀ ਦੇ ਪਿਤਾ ਸਿੰਦਾ ਸਿੰਘ ਨੇ ਦੱਸਿਆ ਕਿ ਸਾਲ 2022 ਦੇ ਜੁਲਾਈ ਮਹੀਨੇ 'ਚ ਪਹਿਲਾਂ ਵੀ ਉਸਦੇ ਸਾਢੂ ਦਾ ਭਰਾ ਉਸਦੀ ਕੁੜੀ ਪ੍ਰੀਤੀ ਨੂੰ ਵਰਗਲਾ ਕੇ ਲੈ ਗਿਆ ਸੀ, ਜਿਸ ਸਬੰਧੀ ਭਿੱਖੀਵਿੰਡ ਪੁਲਸ ਵੱਲੋਂ ਇਕ ਕੇਸ ਵੀ ਦਰਜ ਕੀਤਾ ਗਿਆ ਸੀ ਪਰ ਪੁਲਸ ਵੱਲੋਂ ਓਕਤ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ । ਜਿਸ ਕਾਰਨ ਅੱਜ ਉਸ ਨੇ ਫਿਰ ਗੁੰਡਾਗਰਦੀ ਕਰਦਿਆਂ ਘਰ 'ਚ ਦਾਖ਼ਲ ਹੋ ਕੇ ਉਸਦੇ ਪਰਿਵਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੁੜੀ ਨੂੰ ਜ਼ਬਰਦਸਤੀ ਅਗਵਾ ਕਰਕੇ ਲੈ ਗਿਆ ਹੈ ।

ਇਹ ਵੀ ਪੜ੍ਹੋ- ਮੰਤਰੀ ਹਰਜੋਤ ਬੈਂਸ ਦਾ ਵੱਡਾ ਐਕਸ਼ਨ, ਇਸ ਜ਼ਿਲ੍ਹੇ ਦੀ ਸਿੱਖਿਆ ਅਫ਼ਸਰ ਨੂੰ ਕੀਤਾ ਮੁਅੱਤਲ

ਪੀੜਤ ਕੁੜੀ ਦੇ ਪਰਿਵਾਰ ਨੇ ਪੁਲਸ ਪ੍ਰਸ਼ਾਸ਼ਨ ਨੂੰ ਮੰਗ ਕੀਤੀ ਕਿ ਜਲਦ ਤੋਂ ਜਲਦ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਸਦੀ ਕੁੜੀ ਨੂੰ ਵਾਪਸ ਲਿਆਂਦਾ ਜਾਵੇ । ਉਥੇ ਹੀ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਿੱਖੀਵਿੰਡ ਦੇ ਮੁਖੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਕੁੜੀ ਨੂੰ ਪਹਿਲਾਂ ਵੀ ਸਲਨਾਮ ਨਾਮਕ ਸਕਸ਼ ਵੱਲੋਂ ਬੀਤੇ ਛੇ ਮਹੀਨੇ ਪਹਿਲਾਂ ਅਗਵਾ ਕੀਤਾ ਗਿਆ ਸੀ, ਜਿਸ ਸਬੰਧੀ ਭਿੱਖੀਵਿੰਡ ਪੁਲਸ ਵੱਲੋਂ ਧਾਰਾ 363, 366, 376 ਅਤੇ ਪਾਸਕੋ ਐਕਟ ਤਹਿਤ ਕੇਸ ਦਰਜ ਹੈ ਪਰ ਅੱਜ ਸਲਮਾਨ ਵੱਲੋਂ ਫਿਰ ਕੁੜੀ ਨੂੰ ਅਗਵਾਹ ਕੀਤਾ ਗਿਆ ਹੈ। ਜਿਸ 'ਤੇ ਭਿੱਖੀਵਿੰਡ ਪੁਲਸ ਵੱਲੋਂ ਉਕਤ ਅਗਵਾਕਾਰਾ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ । 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News