ਕਰਜ਼ਾ ਦੇਣ ਦੇ ਨਾਂ ’ਤੇ ਲੱਖਾਂ ਰੁਪਏ ਠੱਗਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਹਰਿਆਣਾ ਤੋਂ ਕਾਬੂ

09/14/2021 7:42:11 PM

ਮੋਗਾ (ਅਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਧਰੂਮਨ ਐੱਚ. ਨਿੰਬਾਲੇ ਨੇ ਦੱਸਿਆ ਕਿ ਮੋਗਾ ਪੁਲਸ ਨੇ ਸਾਈਬਰ ਠੱਗੀ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਹਰਿਆਣਾ ਤੋਂ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੱਧਨੀ ਕਲਾਂ ਪੁਲਸ ਵੱਲੋਂ 25 ਅਗਸਤ 2021 ਨੂੰ ਮਨਜੀਤ ਕੌਰ ਨਿਵਾਸੀ ਪਿੰਡ ਦੌਧਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤਾ ਨੇ ਕਿਹਾ ਕਿ ਉਸਨੇ ਅਖਬਾਰ ਵਿਚ ਛਪੇ ਇਸ਼ਤਿਹਾਰ ਨੂੰ ਦੇਖ ਕੇ ਕਰਜ਼ਾ ਲੈਣ ਲਈ ਕਰਜ਼ਾ ਦੇਣ ਵਾਲੀ ਕੰਪਨੀ ਨਾਲ ਸੰਪਰਕ ਕੀਤਾ ਤਾਂ ਮੈਨੂੰ ਡਰਾ ਧਮਕਾ ਕੇ ਕੰਪਨੀ ਦੇ ਸੰਚਾਲਕਾਂ ਨੇ 13 ਲੱਖ 59 ਹਜ਼ਾਰ 860 ਰੁਪਏ ਠੱਗ ਲਏ ਸਨ। ਉਨ੍ਹਾਂ ਦੱਸਿਆ ਕਿ ਡੀ. ਐੱਸ. ਪੀ. ਸਾਈਬਰ ਮੋਗਾ ਵੱਲੋਂ ਜਾਂਚ ਕਰਨ ’ਤੇ ਪਤਾ ਲੱਗਾ ਕਿ ਠੱਗੀ ਮਾਰਨ ਵਾਲੇ ਲੋਕਾਂ ਨੇ ਜੋ ਬੈਂਕ ਖਾਤੇ ਦੀ ਵਰਤੋਂ ਕੀਤੀ ਹੈ, ਉਹ ਪੰਜਾਬ ਨੈਸ਼ਨਲ ਬੈਂਕ ਹਿਸਾਰ ਨਾਲ ਸਬੰਧਤ ਹੈ। ਜਿਸ ’ਤੇ ਮੋਗਾ ਪੁਲਸ ਪਾਰਟੀ ਨੇ ਹਿਸਾਰ ਜਾ ਕੇ ਜਾਂਚ ਕੀਤੀ ਤਾਂ ਪੁਲਸ ਨੇ ਏ. ਟੀ. ਐੱਮ. ਦੀ ਮਦਦ ਨਾਲ ਪੈਸੇ ਕਢਵਾਉਣ ਆਏ ਇਕ ਵਿਅਕਤੀ ਨੂੰ ਦਬੋਚ ਲਿਆ, ਜਿਸ ਨੇ ਆਪਣਾ ਨਾਂ ਜਸਵਿੰਦਰ ਸਿੰਘ ਉਰਫ ਜੱਸੀ ਨਿਵਾਸੀ ਹਿਸਾਰ ਦੱਸਿਆ। ਉਸਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਸੋਨੀਆ ਉਰਫ ਪਿੰਕੀ ਨਿਵਾਸੀ ਜੀਂਦ ਹਰਿਆਣਾ ਉਸ ਨਾਲ ਮਿਲ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਜਾਅਲੀ ਖਾਤਿਆਂ ਵਿਚ ਪੈਸੇ ਮੰਗਵਾ ਲੈਂਦੀ ਹੈ। ਪੁਲਸ ਪਾਰਟੀ ਵੱਲੋਂ ਸੋਨੀਆ ਅਤੇ ਉਸਦੀ ਮਾਂ ਮਮਤਾ ਨੂੰ ਜੀਦ ਤੋਂ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ : 2022 ਵਿਧਾਨ ਸਭਾ ਚੋਣਾਂ : ਕੋਵਿਡ ਕਾਰਨ ਸੂਬੇ ’ਚ ਪੋਲਿੰਗ ਬੂਥਾਂ ਦੀ ਗਿਣਤੀ 24, 689 ਹੋਈ  

ਕਥਿਤ ਦੋਸ਼ੀ ਜਸਵਿੰਦਰ ਸਿੰਘ ਜੱਸੀ ਨੇ ਪੁਲਸ ਨੂੰ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾਂ ਉਨ੍ਹਾਂ ਦੋ ਬੈਂਕ ਖਾਤਿਆਂ ਨੂੰ 55 ਹਜ਼ਾਰ ਰੁਪਏ ਵਿਚ ਖਰੀਦ ਕੀਤਾ ਅਤੇ ਸੋਨੀਆ ਨਾਲ ਮਿਲ ਕੇ ਕਰਜ਼ਾ ਦੇਣ ਲਈ ਅਖਬਾਰ ਵਿਚ ਇਸ਼ਤਿਹਾਰ ਦਿੱਤੇ। ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਤੋਂ ਪੈਸੇ ਠੱਗ ਲੈਂਦੇ ਅਤੇ ਕਹਿੰਦੇ ਹਨ ਕਿ ਤੁਸੀਂ ਜੋ ਸਰਟੀਫਿਕੇਟ ਸਾਨੂੰ ਭੇਜੇ ਹਨ, ਕਰਜ਼ਾ ਲੈਣ ਲਈ ਉਹ ਜਾਅਲੀ ਹਨ। ਇਸ ਤਰ੍ਹਾਂ ਅਸੀਂ ਮਨਜੀਤ ਕੌਰ ਨੂੰ ਡਰਾ ਕੇ ਆਪਣੇ ਜਾਲ ਵਿਚ ਫਸਾਇਆ ਅਤੇ ਉਸ ਤੋਂ ਕਰੀਬ 13 ਲੱਖ 59 ਹਜ਼ਾਰ 860 ਰੁਪਏ ਠੱਗੇ। ਪੁਲਸ ਨੇ ਹੁਣ ਤੱਕ ਕਥਿਤ ਦੋਸ਼ਆਂ ਦੇ ਜਾਅਲੀ ਬੈਂਕ ਖਾਤਿਆਂ ਦੇ ਦੋ ਏ. ਟੀ. ਐੱਮ. ਕਾਰਡ, ਚੈੱਕ ਬੁੱਕ, 5 ਮੋਬਾਇਲ ਫੋਨ ਬਰਾਮਦ ਕਰਨ ਦੇ ਇਲਾਵਾ ਸੋਨੀਆ ਦੀ ਮਾਤਾ ਮਮਤਾ ਦੇ ਬੈਂਕ ਅਕਾਊਂਟ ’ਚੋਂ ਕਰੀਬ ਸਵਾ 5 ਲੱਖ ਰੁਪਏ ਬਰਾਮਦ ਕੀਤੇ ਗਏ। ਪੁਲਸ ਵੱਲੋਂ ਪੁੱਛਗਿੱਛ ਜਾਰੀ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਠੱਗੀਆਂ ਦੇ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸ੍ਰੀ ਹਰਗੋਬਿੰਦਪੁਰ ਜੀ. ਟੀ. ਰੋਡ ’ਤੇ ਬੱਸ ਅਤੇ ਟਰਾਲੇ ਦੀ ਹੋਈ ਟੱਕਰ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News