ਦੋ ਸੜਕ ਦੁਰਘਟਨਾਵਾਂ ''ਚ 1 ਮਹਿਲਾ ਸਮੇਤ 3 ਜ਼ਖਮੀ

Tuesday, Mar 13, 2018 - 06:38 AM (IST)

ਦੋ ਸੜਕ ਦੁਰਘਟਨਾਵਾਂ ''ਚ 1 ਮਹਿਲਾ ਸਮੇਤ 3 ਜ਼ਖਮੀ

ਕਪੂਰਥਲਾ, (ਜ. ਬ.)- ਕਪੂਰਥਲਾ ਤੇ ਆਸ ਪਾਸ ਦੇ ਦੋ ਵੱਖ-ਵੱਖ ਖੇਤਰਾਂ 'ਚ ਹੋਈਆਂ ਸੜਕ ਦੁਰਘਟਨਾਵਾਂ 'ਚ ਇਕ ਮਹਿਲਾ ਸਮੇਤ ਤਿੰਨ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। 
ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜ਼ੇਰੇ ਇਲਾਜ ਮਹਿੰਦਰਪਾਲ ਪੁੱਤਰ ਭਗਤ ਰਾਮ ਨਿਵਾਸੀ ਬਿਸ਼ਨਪੁਰ ਅਰਾਈਆਂ ਨੇ ਦੱਸਿਆ ਕਿ ਉਹ ਆਪਣੇ ਕਰਮਚਾਰੀ ਅਸ਼ੋਕ ਕੁਮਾਰ ਪੁੱਤਰ ਕਰਮਚੰਦ ਨਾਲ ਮੋਟਰਸਾਈਕਲ ਰਾਹੀਂ ਘਰ ਤੋਂ ਕਪੂਰਥਲਾ ਆ ਰਿਹਾ ਸੀ, ਜਦੋਂ ਉਹ ਮੁਹੱਲਾ ਅਜੀਤ ਨਗਰ ਦੇ ਨਜ਼ਦੀਕ ਪਹੁੰਚਿਆ ਤਾਂ ਉਥੇ ਰਸਤੇ 'ਚ ਕੋਈ ਸਮਾਗਮ ਹੋਣ ਕਾਰਨ ਰੱਸੀ ਬੰਨ੍ਹੀ ਹੋਈ ਸੀ, ਜਿਸ ਨਾਲ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗ ਗਿਆ ਤੇ ਉਹ ਜ਼ਖਮੀ ਹੋ ਗਿਆ। 
ਇਸੇ ਤਰ੍ਹਾਂ ਜ਼ੇਰੇ ਇਲਾਜ ਮਨਪ੍ਰੀਤ ਕੌਰ ਪਤਨੀ ਵਿਜੇ ਕੁਮਾਰ ਨਿਵਾਸੀ ਫੱਤੂਢੀਂਗਾ ਨੇ ਦੱਸਿਆ ਕਿ ਉਹ ਆਪਣੇ ਪਿੰਡ ਬਿਆਸ ਤੋਂ ਐਕਟਿਵਾ 'ਤੇ ਆਪਣੇ ਮਾਤਾ-ਪਿਤਾ ਦੇ ਘਰ ਜਾ ਰਹੀ ਸੀ, ਜਦੋਂ ਉਹ ਕਰਤਾਰਪੁਰ ਰੋਡ 'ਤੇ ਪਹੁੰਚੀ ਤਾਂ ਸੜਕ 'ਤੇ ਅਚਾਨਕ ਕੁੱਤਾ ਆਉਣ ਨਾਲ ਉਸ ਦੀ ਐਕਟਿਵਾ ਬੇਕਾਬੂ ਹੋ ਕੇ ਦੁਰਘਟਨਾਗ੍ਰਸਤ ਹੋ ਗਈ, ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਈ।


Related News